ਜਿਨੇਵਾ- ਵਿਸ਼ਵ ਸਿਹਤ ਸੰਗਠਨ ਨੇ ਕੁਝ ਸ਼ਰਤਾਂ ਦੇ ਨਾਲ ਇਹ ਸਵੀਕਾਰ ਕਰ ਲਿਆ ਹੈ ਕਿ ਕੋਰੋਨਾ ਵਾਇਰਸ ਹਵਾ ਵਿਚ ਫੈਲ ਸਕਦਾ ਹੈ। ਇਸ ਬਾਰੇ ਵਿਚ ਤਕਰੀਬਨ 32 ਦੇਸ਼ਾਂ ਦੇ ਵਿਗਿਆਨੀਆਂ ਨੇ ਦਾਅਵਾ ਵੀ ਕੀਤਾ ਸੀ ਜਿਸ ਦੇ ਬਾਅਦ WHO ਨੇ ਕੋਰੋਨਾ ਵਾਇਰਸ ਇਨਫੈਕਸ਼ਨ ਫੈਲਣ ਦੇ ਮਾਧਿਅਮ ਵਿਚ ਹਵਾ ਨੂੰ ਵੀ ਸ਼ਾਮਿਲ ਕੀਤਾ ਹੈ। ਇਸ ਬਾਰੇ ਵਿਚ ਵਿਸ਼ਵ ਸਿਹਤ ਸੰਗਠਨ ਨੇ ਹੁਣ ਨਵੀਂ ਗਾਇਡਲਾਈਨ ਵੀ ਜਾਰੀ ਕਰ ਦਿੱਤੀ ਹੈ, ਜਿਸ ਵਿਚ ਕੁਝ ਅਜਿਹੀਆਂ ਪ੍ਰਮੁੱਖ ਗੱਲਾਂ ਵੀ ਦੱਸੀਆਂ ਗਈਆਂ ਹਨ ਜਿਨ੍ਹਾਂ ਬਾਰੇ ਵਿਚ ਲੋਕਾਂ ਨੂੰ ਜ਼ਰੂਰ ਜਾਨਣਾ ਚਾਹੀਦਾ ਹੈ ਤਾਂਕਿ ਹਵਾ ਦੇ ਰਾਹੀਂ ਫੈਲਣ ਵਾਲੇ ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਬਚਨ ਲਈ ਜ਼ਰੂਰੀ ਕਦਮ ਸਮੇਂ 'ਤੇ ਚੁੱਕੇ ਜਾ ਸਕਣ।
ਦੱਸ ਦਈਏ ਵਿਸ਼ਵ ਸਿਹਤ ਸੰਗਠਨ ਨੇ ਗਾਇਡਲਾਈਨ ਵਿਚ ਇਸ ਗੱਲ ਦਾ ਸ਼ੱਕ ਜਤਾਇਆ ਹੈ ਕਿ ਕੁਝ ਵਿਸ਼ੇਸ਼ ਸਥਾਨਾਂ 'ਤੇ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਹਵਾ ਦੇ ਰਾਹੀਂ ਫੈਲ ਸਕਦਾ ਹੈ। ਇਸ ਵਿਚ ਭੀੜ ਵਾਲੀ ਥਾਂ ਵਿਚ ਏਰੋਸੋਲ ਟਰਾਂਸਮਿਸ਼ਨ ਦੇ ਨਾਲ-ਨਾਲ ਰੈਸਤਰਾਂ ਤੇ ਫਿਟਨੈੱਸ ਕਲਾਸੇਸ ਵਿਚ ਵੀ ਹਵਾ ਦੇ ਰਾਹੀਂ ਕੋਰੋਨਾ ਵਾਇਰਸ ਫੈਲਣ ਦੀ ਗੱਲ ਕਹੀ ਗਈ ਹੈ। ਨਾਲ ਹੀ ਇਸ ਗੱਲ ਦਾ ਵੀ ਸ਼ੱਕ ਜਤਾਇਆ ਗਿਆ ਹੈ ਕਿ ਕਿਸੇ ਬੰਦ ਥਾਂ 'ਤੇ ਲੰਬੇ ਸਮੇਂ ਤੱਕ ਰੁਕੇ ਇਨਫੈਕਟਿਡ ਵਿਅਕਤੀ ਕਾਰਣ ਵੀ ਕੋਰੋਨਾ ਵਾਇਰਸ ਇਨਫੈਕਸ਼ਨ ਉਸ ਥਾਂ ਹਵਾ ਰਾਹੀਂ ਫੈਲ ਸਕਦਾ ਹੈ। ਇਸ ਲਈ ਲੋਕਾਂ ਨੂੰ ਸਭ ਤੋਂ ਪਹਿਲਾਂ ਇਸ ਗੱਲ ਲਈ ਜ਼ਰੂਰ ਸਾਵਧਾਨ ਹੋ ਜਾਣਾ ਚਾਹੀਦਾ ਹੈ ਕਿ ਉਹ ਅਜਿਹੀ ਥਾਂ ਜਾਣ ਤੋਂ ਬਚਣ, ਜਿਥੇ ਭੀੜ ਹੋਵੇ। ਹਾਲਾਂਕਿ, ਵਿਸ਼ਵ ਸਿਹਤ ਸੰਗਠਨ ਨੇ ਇਸ ਬਾਰੇ ਇਹ ਦੱਸਿਆ ਹੈ ਕਿ ਉਹ ਹੁਣ ਵੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿਗਿਆਨੀਆਂ ਨਾਲ ਮਿਲਕੇ ਇਸ 'ਤੇ ਕੰਮ ਕਰ ਰਿਹਾ ਹੈ ਕਿ ਹਵਾ ਰਾਹੀਂ ਕੋਰੋਨਾ ਵਾਇਰਸ ਹੋਰ ਕਿਹੜੀਆਂ ਥਾਵਾਂ 'ਤੇ ਅਤੇ ਕਿਸ ਤਰ੍ਹਾਂ ਨਾਲ ਫੈਲ ਸਕਦਾ ਹੈ।
ਇਹ ਹੈ ਏਅਰਬੋਰਨ ਕੋਰੋਨਾ 'ਤੇ WHO ਦੀ ਗਾਇਡਲਾਈਨ
WHO ਵਲੋਂ ਜਾਰੀ ਕੀਤੀ ਗਈ ਨਵੀਂ ਗਾਇਡਲਾਈਨਸ ਇਸ ਗੱਲ ਦਾ ਸੁਝਾਅ ਦਿੰਦੀਆਂ ਹਨ ਕਿ ਸਾਨੂੰ ਭੀੜ-ਭਾੜ ਵਾਲੀਆਂ ਥਾਵਾਂ 'ਤੇ ਅਤੇ ਰੈਸਤਰਾਂ ਦੇ ਨਾਲ-ਨਾਲ ਫਿਟਨੈੱਸ ਕਲਾਸੇਸ ਨੂੰ ਵੀ ਜੁਆਇਨ ਕਰਣ ਤੋਂ ਬਚਨਾ ਚਾਹੀਦਾ ਹੈ। ਇਸ ਦੇ ਨਾਲ-ਨਾਲ ਸਾਨੂੰ ਕਿਸੇ ਵੈਂਟੀਲੇਸ਼ਨ ਦੀ ਚੰਗੀ ਸਹੂਲਤ ਵਾਲੀ ਬਿਲਡਿੰਗ ਵਿਚ ਦਾਖਲ ਕਰਨਾ ਚਾਹੀਦਾ ਹੈ। ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਇਸ ਬਾਰੇ ਜਾਣਕਾਰੀ ਹੋਵੇਗੀ ਕਿ ਕੋਰੋਨਾ ਵਾਇਰਸ ਤੋਂ ਬਚੇ ਰਹਿਣ ਲਈ ਮਾਸਕ ਪਹਿਨਣਾ ਅਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਣਾ ਬਹੁਤ ਜ਼ਰੂਰੀ ਹੈ। ਇਸ ਲਈ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਬਚੇ ਰਹਿਣ ਲਈ ਜਾਰੀ ਕੀਤੀਆਂ ਗਈਆਂ ਸਾਰੀਆਂ ਗਾਇਡਲਾਈਨਸ ਦਾ ਗੰਭੀਰਤਾ ਨਾਲ ਪਾਲਣ ਕਰੋ।
PM ਮੋਦੀ ਨੂੰ ਧਮਕੀ ਦੇਣ ਵਾਲੀ ਸਿੰਗਰ ਛੱਡਣਾ ਚਾਹੁੰਦੀ ਹੈ ਪਾਕਿਸਤਾਨ, ਕਿਹਾ-ਵਧੇਰੇ ਚੰਗੇ ਨੇ ਭਾਰਤੀ
NEXT STORY