ਜੇਨੇਵਾ-ਵਿਸ਼ਵ ਸਿਹਤ ਸਗੰਠਨ (ਡਬਲਯੂ.ਐੱਚ.ਓ.) ਦੇ ਮਾਹਰਾਂ ਨੇ ਸ਼ੁੱਕਰਵਾਰ ਨੂੰ ਸੁਝਾਅ ਦਿੱਤਾ ਕਿ ਫਾਈਜ਼ਰ-ਬਾਇਓਨਟੈੱਕ ਦੇ ਕੋਵਿਡ-19 ਰੋਕਥਾਮ ਟੀਕੇ ਦੀਆਂ ਦੋ ਖੁਰਾਕਾਂ ਵਿਚਕਾਰ ਅੰਤਰਾਲ ਨੂੰ ਛੇ ਹਫਤਿਆਂ ਤੱਕ ਹੋ ਸਕਦਾ ਹੈ। ਡਬਲਯੂ.ਐੱਚ.ਓ. ਦੇ ਮਾਹਰਾਂ ਦੇ ਟੀਕਾਕਰਨ ਸੰਬੰਧੀ ਰਣਨੀਤਕ ਸਲਾਹਕਾਰ ਸਮੂਹ ਨੇ ਟੀਕੇ ਦੀ ਪੂਰੀ ਤਰ੍ਹਾਂ ਸਮੀਖਿਆ ਤੋਂ ਬਾਅਦ ਰਸਮੀ ਤੌਰ ’ਤੇ ਆਪਣਾ ਸਲਾਹ-ਮਸ਼ਵਰਾ ਪ੍ਰਕਾਸ਼ਿਤ ਕੀਤਾ। ਇਸ ਨੇ ਕਿਹਾ ਕਿ ਟੀਕਿਆਂ ਦੀਆਂ ਖੁਰਾਕਾਂ ਦਰਮਿਆਨ 21 ਤੋਂ 28 ਦਿਨ ਤੱਕ ਦਾ ਅੰਤਰ ਹੋ ਸਕਦਾ ਹੈ।
ਇਹ ਵੀ ਪੜ੍ਹੋ -ਬ੍ਰਿਟੇਨ ਨੇ ਕੋਵਿਡ-19 ਦੀ ਰੋਕਥਾਮ ਲਈ ਮਾਡਰਨਾ ਦੇ ਟੀਕੇ ਨੂੰ ਦਿੱਤੀ ਮਨਜ਼ੂਰੀ
ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਕਈ ਦੇਸ਼ਾਂ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ ’ਚ ਵਾਧੇ ਨਾਲ ਹੀ ਟੀਕੇ ਦੀ ਸਪਲਾਈ ’ਚ ਰੁਕਾਵਟ ਸੰਬੰਧੀ ਅਸਾਧਾਰਣ ਹਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਈ ਦੇਸ਼ ਸ਼ੁਰੂਆਤੀ ਕਵਰੇਜ਼ ਨੂੰ ਵਧਾਉਣ ਲਈ ਦੂਜੀ ਖੁਰਾਕ ਦੇਣ ’ਚ ਦੇਰੀ ਕਰਨ ’ਤੇ ਵਿਚਾਰ ਕਰ ਰਹੇ ਹਨ।
ਇਹ ਵੀ ਪੜ੍ਹੋ -ਕੋਰੋਨਾ ਦੇ ਨਵੇਂ ਸਟ੍ਰੇਨ ਵਿਰੁੱਧ ਵੀ ਅਸਰਦਾਰ ਹੋਵੇਗੀ ਫਾਈਜ਼ਰ ਵੈਕਸੀਨ
ਇਸ ਨੇ ਕਿਹਾ ਕਿ ‘ਮਹਾਮਾਰੀ ਸੰਬੰਧੀ ਅਸਾਧਾਰਣ ਹਲਾਤਾਂ’ ਦੇ ਮੱਦੇਨਜ਼ਰ ‘ਵਿਵਹਾਰਿਕ ਰਵੱਈਆ’ ਅਪਣਾਏ ਜਾਣ ’ਤੇ ਵਿਚਾਰ ਕੀਤਾ ਜਾ ਸਕਦਾ ਹੈ। ਡਬਲਯੂ.ਐੱਚ.ਓ. ਨੇ ਕਿਹਾ ਕਿ ਮੌਜੂਦਾ ਸਮੇਂ ’ਚ ਉਸ ਦੀ ਸਲਾਹ ਇਹ ਹੈ ਕਿ ਫਿਲਹਾਲ ਉਪਲੱਬਧ ਮੈਡੀਕਲ ਪ੍ਰੀਖਣ ਟੈਸਟ ਦੇ ਆਧਾਰ ’ਤੇ ਦੋ ਖੁਰਾਕਾਂ ਵਿਚਕਾਰ ਅੰਤਰਾਲ ਨੂੰ 42 ਦਿਨ (6 ਹਫਤੇ) ਤੱਕ ਵਧਾਇਆ ਜਾ ਸਕਦਾ ਹੈ। ਵਿਸ਼ਵ ਸਿਹਤ ਸੰਸਥਾ ਦੇ ਬੁਲਾਰੇ ਡਾਕਟਰ ਮਾਰਗਰੇਟ ਹੈਰਿਸ ਨੇ ਕਿਹਾ ਕਿ ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਬਿ੍ਰਟੇਨ ਨੇ ਦੂਜੀ ਖੁਰਾਕ ’ਚ 12 ਹਫ਼ਤਿਆਂ ਤੱਕ ਦੇਰੀ ਕਰਨ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ -ਇਹ ਹੈ 2021 ’ਚ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਅੱਤਵਾਦੀ ਮਸੂਦ ਅਜ਼ਹਰ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ
NEXT STORY