ਵਾਸ਼ਿੰਗਟਨ-ਅਮਰੀਕਾ ਦੇ ਮਾਹਰਾਂ ਦੇ ਇਕ ਸਮੂਹ ਨੇ ਦਾਅਵਾ ਕੀਤਾ ਹੈ ਕਿ ਦਵਾਈ ਨਿਰਮਾਤਾ ਕੰਪਨੀ ਫਾਈਜ਼ਰ ਦੀ ਕੋਰੋਨਾ ਵੈਕਸੀਨ ਬਿ੍ਰਟੇਨ ਅਤੇ ਦੱਖਣੀ ਅਫਰੀਕਾ ’ਚ ਹਾਲ ਹੀ ’ਚ ਪਾਏ ਗਏ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਵਿਰੁੱਧ ਵੀ ਉਨੀ ਹੀ ਅਸਰਦਾਰ ਹੋਵੇਗੀ ਜਿੰਨੀ ਕੋਰੋਨਾ ਦੇ ਹੋਰ ਮਿਊਟੈਂਟ ਸਟ੍ਰੇਨ ਵਿਰੁੱਧ ਅਸਰਦਾਰ ਹੈ। ਮਾਹਰਾਂ ਵੱਲੋਂ ਕੀਤੇ ਗਏ ਖੋਜ ਨੂੰ ਜੀਵ-ਵਿਗਿਆਨ ਸੰਬੰਧੀ ਵੈੱਬਸਾਈਟ ਬਾਇਓਰਿਵ ਨੇ ਵੀਰਵਾਰ ਨੂੰ ਪ੍ਰਕਾਸ਼ਿਤ ਕੀਤਾ ਹੈ।
ਇਹ ਵੀ ਪੜ੍ਹੋ -ਅਮਰੀਕਾ ਹਿੰਸਾ : ਟਰੰਪ ਦਾ ਫੇਸਬੁੱਕ ਤੇ ਇੰਸਟਾਗ੍ਰਾਮ ਅਕਾਊਂਟ ਅਣਮਿੱਥੇ ਸਮੇਂ ਲਈ ਬੈਨ
ਇਹ ਖੋਜ ਟੈਕਸਾਸ ਯੂਨੀਵਰਸਿਟੀ ਦੇ ਮੈਡੀਕਲ ਵਿਭਾਗ ਦੇ ਮਾਹਰਾਂ ਵੱਲੋਂ ਕੀਤੀ ਗਈ ਹੈ ਜਿਸ ਦੀ ਵਿੱਤੀ ਮਦਦ ਫਾਈਜ਼ਰ ਅਤੇ ਬਾਇਓਨਟੈੱਕ ਨੇ ਕੀਤਾ ਹੈ। ਮਾਹਰਾਂ ਨੇ ਇਕ ਬਿਆਨ ਜਾਰੀ ਕਰ ਕਿਹਾ ਕਿ ਬਿ੍ਰਟੇਨ ਅਤੇ ਦੱਖਣੀ ਅਫਰੀਕਾ ’ਚ ਸਾਰਸ-ਕੋਵ-2 ਦੇ ਤੇਜ਼ੀ ਨਾਲ ਫੈਲ ਰਹੇ ਨਵੇਂ ਸਟ੍ਰੇਨ ਨਾਲ ਕੋਰੋਨਾ ਵਾਇਰਸ (ਕੋਵਿਡ-19) ਇਨਫੈਕਸ਼ਨ ਦੇ ਮਾਮਲੇ ’ਚ ਲਗਾਤਾਰ ਵਧਦੇ ਹੀ ਜਾ ਰਹੇ ਹਨ।
ਇਹ ਵੀ ਪੜ੍ਹੋ -ਇਹ ਹੈ 2021 ’ਚ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ
ਮਾਹਰਾਂ ਨੇ ਕੋਰੋਨਾ ਵਾਇਰਸ ਦੇ ਐੱਨ501 ਅਤੇ ਵਾਈ501 ਸਟ੍ਰੇਨ ਦਾ ਪਤਾ ਲਾਇਆ ਹੈ। ਖੋਜ ’ਚ ਇਹ ਪਾਇਆ ਗਿਆ ਹੈ ਕਿ ਐੱਮ.ਆਰ.ਐੱਨ.ਏ. ਆਧਾਰਿਤ ਫਾਈਜ਼ਰ ਦੀ ਕੋਰੋਨਾ ਵੈਕਸੀਨ ਵੀ ਇਨ੍ਹਾਂ ਨਵੇਂ ਸਟ੍ਰੇਨਾਂ ’ਤੇ ਉਨੀ ਹੀ ਅਸਰਦਾਰ ਹੋਵੇਗੀ। ਜ਼ਿਕਰਯੋਗ ਹੈ ਕਿ ਬਿ੍ਰਟੇਨ ਅਤੇ ਦੱਖਣੀ ਅਫਰੀਕਾ ’ਚ ਦਸੰਬਰ ’ਚ ਕੋਰੋਨਾ ਵਾਇਰਸ ਦੇ ਨਵੇਂ ਰੂਪ (ਸਟ੍ਰੇਨ) ਦਾ ਪਤਾ ਚੱਲਿਆ ਹੈ ਜੋ ਕਿ ਦੋਵਾਂ ਹੀ ਦੇਸ਼ਾਂ ’ਚ ਬਹੁਤ ਹੀ ਤੇਜ਼ੀ ਨਾਲ ਫੈਲ ਰਿਹਾ ਹੈ। ਵਾਇਰਸ ਦਾ ਨਵਾਂ ਸਟ੍ਰੇਨ ਕੋਵਿਡ-19 ਮਹਾਮਾਰੀ ਦਾ ਕਾਰਣ ਬਣਦਾ ਹੈ ਅਤੇ ਇਹ 70 ਫੀਸਦੀ ਜ਼ਿਆਦਾ ਇਨਫੈਕਟਿਡ ਹੈ। ਬਿ੍ਰਟੇਨ ’ਚ ਕੋਰੋਨਾ ਦੇ ਟੀਕਾਕਰਣ ਦੀ ਮੁਹਿੰਮ ਵੀ ਤੇਜ਼ੀ ਨਾਲ ਚੱਲ ਰਹੀ ਹੈ।
ਇਹ ਵੀ ਪੜ੍ਹੋ -ਆਕਸਫੋਰਡ ਤੇ ਐਸਟਰਾਜੇਨੇਕਾ ਟੀਕੇ ਦੀ ਪਹੁੰਚ ਬ੍ਰਿਟੇਨ ’ਚ ‘ਜਨਰਲ ਪ੍ਰੈਕਟੀਸ਼ਨਰ’ ਤੱਕ ਹੋਈ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਸਾਲਾਂ ਤੱਕ ਸੁਰੱਖਿਅਤ ਰੱਖੇਗੀ ਕੋਰੋਨਾ ਵੈਕਸੀਨ : ਮਾਡਰਨਾ CEO
NEXT STORY