ਜਿਨੇਵਾ (ਭਾਸ਼ਾ) : ਵਿਸ਼ਵ ਸਿਹਤ ਸੰਗਠਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਕੋਵਿਡ-19 ਲਈ ਤਥਾਕਥਿਤ ‘ਟੀਕਾ ਪਾਸਪੋਰਟ’ ਦੀ ਵਰਤੋਂ ਅੰਤਰਰਾਸ਼ਟਰੀ ਯਾਤਰਾਵਾਂ ਲਈ ਨਹੀਂ ਕੀਤੀ ਜਾਣੀ ਚਾਹੀਦੀ।
ਇਹ ਵੀ ਪੜ੍ਹੋ: ਇਸੇ ਮਹੀਨੇ ਵਿਆਹ ਕਰਨਗੇ ਕ੍ਰਿਕਟਰ ਜਸਪ੍ਰੀਤ ਬੁਮਰਾਹ, ਇਸ ਮਸ਼ਹੂਰ ਐਂਕਰ ਨਾਲ ਲੈਣਗੇ 7 ਫੇਰੇ!
ਡਬਲਯੂ.ਐਚ.ਓ. ਦੇ ਐਮਰਜੈਂਸੀ ਪ੍ਰਮੁੱਖ ਡਾ. ਮਾਈਕਲ ਰਿਆਨ ਨੇ ਕਿਹਾ ਕਿ ਉਨ੍ਹਾਂ ਦੇਸ਼ਾਂ ਲਈ ਅਸਲ ਵਿਹਾਰਕ ਅਤੇ ਨੈਤਿਕ ਕਾਰਨ ਹੈ, ਜੋ ਟੀਕਾਕਰਨ ਤੋਂ ਬਾਅਦ ਪ੍ਰਮਾਣ ਨੂੰ ਯਾਤਰਾ ਦੀ ਸ਼ਰਤ ’ਤੇ ਇਸਤੇਮਾਲ ਕਰਨ ਬਾਰੇ ਸੋਚ-ਵਿਚਾਰ ਕਰ ਰਹੇ ਹਨ।
ਇਹ ਵੀ ਪੜ੍ਹੋ: ਬ੍ਰਿਟੇਨ ਦੀ ਸੰਸਦ ’ਚ ਕਿਸਾਨ ਅੰਦੋਲਨ ਨੂੰ ਲੈ ਕੇ ਹੋਈ ਚਰਚਾ 'ਤੇ ਭਾਰਤ ਵੱਲੋਂ ਤਿੱਖੀ ਪ੍ਰਤੀਕਿਰਿਆ
ਉਨ੍ਹਾਂ ਕਿਹਾ, ‘ਟੀਕਾ ਦੁਨੀਆ ਭਰ ਵਿਚ ਲੌੜੀਂਦੀ ਮਾਤਰਾ ਵਿਚ ਉਪਲਬੱਧ ਨਹੀਂ ਹੈ।’ ਡਬਲਯੂ.ਐਚ.ਓ. ਪਹਿਲਾਂ ਹੀ ਕਹਿ ਚੁੱਕਾ ਹੈ ਕਿ ਇਹ ਅਜੇ ਵੀ ਪਤਾ ਨਹੀਂ ਹੈ ਕਿ ਵੱਖ-ਵੱਖ ਟੀਕਿਆਂ ਤੋਂ ਪ੍ਰਾਪਤ ਇਮਿਊਨਿਟੀ ਕਿੰਨੇ ਸਮੇਂ ਤੱਕ ਰਹੇਗੀ ਅਤੇ ਇਸ ’ਤੇ ਅੰਕੜੇ ਜੁਟਾਏ ਜਾ ਰਹੇ ਹਨ।
ਇਹ ਵੀ ਪੜ੍ਹੋ: ਰਾਜਨੀਤੀ ’ਚ ਆਉਣ ਦੀਆਂ ਅਟਕਲਾਂ ’ਤੇ ਗਾਂਗੁਲੀ ਨੇ ਤੋੜੀ ਚੁੱਪੀ, ਕਿਹਾ- ਦੇਖਦੇ ਹਾਂ ਕਿਹੋ-ਜਿਹਾ ਮੌਕਾ ਆਉਂਦਾ ਹੈ
ਕੀ ਹੈ ਕੋਰੋਨਾ ਵੈਕਸੀਨ ਪਾਸਪੋਰਟ?
ਵੈਕਸੀਨ ਪਾਸਪੋਰਟ ਇਕ ਅਜਿਹਾ ਦਸਤਾਵੇਜ਼ ਹੋਵੇਗਾ, ਜਿਸ ਜ਼ਰੀਏ ਇਹ ਪੁਸ਼ਟੀ ਹੋ ਸਕੇਗੀ ਕਿ ਯਾਤਰਾ ਕਰ ਰਹੇ ਵਿਅਕਤੀ ਨੂੰ ਵੈਕਸੀਨ ਲੱਗ ਚੁੱਕੀ ਹੈ ਯਾਨੀ ਯਾਤਰਾ ਦੌਰਾਨ ਕੋਰੋਨਾ ਵੈਕਸੀਨੇਸ਼ਨ ਦਾ ਇਹ ਪਰੂਫ ਹੋਵੇਗਾ। ਕਈ ਦੇਸ਼ਾਂ ਵਿਚ ਇਸ ਦੇ ਸਥਾਨ ’ਤੇ ਯੈਲੋ ਫੀਵਰ ਸਰਟੀਫਿਕੇਟ ਜਾਰੀ ਕੀਤੇ ਗਏ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
'ਸੰਤ ਸੁਰਿੰਦਰ ਦਾਸ ਦੇ ਸਦੀਵੀਂ ਵਿਛੋੜੇ ਨਾਲ ਸਮਾਜ ਨੂੰ ਪਿਆ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ'
NEXT STORY