ਸਿੰਗਾਪੁਰ— ਸਿੰਗਾਪੁਰ ਦੀ ਇਕ ਅਦਾਲਤ ਨੇ 48 ਸਾਲਾ ਇਕ ਵਿਅਕਤੀ 'ਤੇ 2,000 ਡਾਲਰ ਦਾ ਜ਼ੁਰਮਾਨਾ ਲਾਇਆ ਹੈ, ਜਿਸ ਨੇ ਆਪਣੀ ਪਤਨੀ ਦੇ ਚਿਹਰੇ 'ਤੇ ਕਈ ਘਸੁੰਨ ਮਾਰੇ। ਪਤੀ ਦੀ ਇਸ ਹਰਕਤ ਕਾਰਨ ਪਤਨੀ ਦੀ ਨੱਕ ਦੀ ਹੱਡੀ ਟੁੱਟ ਗਈ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਆਂਗ ਕਿਮ ਹੌਤ ਨਾਂ ਦੇ ਵਿਅਕਤੀ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਸੀ, ਜਿਸ ਤੋਂ ਬਾਅਦ ਉਸ ਨੂੰ ਇਹ ਜ਼ੁਰਮਾਨਾ ਲਾਇਆ ਗਿਆ।
ਘਟਨਾ ਪਿਛਲੇ ਸਾਲ 17 ਮਾਰਚ ਦੀ ਹੈ, ਜਦੋਂ ਆਂਗ ਅਤੇ ਉਸ ਦੀ ਪਤਨੀ ਵਿਚਾਲੇ ਰਾਤ ਤਕਰੀਬਨ 11.00 ਵਜੇ ਝਗੜਾ ਹੋਇਆ। ਝਗੜਾ ਇੰਨਾ ਵਧ ਗਿਆ ਕਿ ਪਤੀ ਨੇ ਪਤਨੀ 'ਤੇ ਘਸੁੰਨ ਮਾਰੇ। ਅਦਾਲਤ ਵਿਚ ਸਰਕਾਰੀ ਵਕੀਲ ਨੇ ਦੱਸਿਆ ਕਿ ਝਗੜੇ ਦੌਰਾਨ ਮਹਿਲਾ ਨੇ ਚਾਕੂ ਚੁੱਕ ਕੇ ਆਪਣੇ ਪਤੀ ਨੂੰ ਉਕਸਾਉਂਦੇ ਹੋਏ ਕਿਹਾ ਕਿ ਉਹ ਉਸ ਨੂੰ ਮਾਰ ਹੀ ਦੇਵੇ। ਕੁਝ ਸਮੇਂ ਬਾਅਦ ਝਗੜਾ ਖਤਮ ਹੋ ਗਿਆ ਅਤੇ ਪਤਨੀ ਨੇ ਚਾਕੂ ਰੱਖ ਦਿੱਤਾ ਪਰ ਉਸ ਤੋਂ ਬਾਅਦ ਪਤਨੀ ਨੂੰ ਦੱਸਣ ਲਈ ਕਿ ਚਾਕੂ ਚੁੱਕਣਾ ਉਸ ਦੀ ਗਲਤੀ ਸੀ, ਅਜਿਹਾ ਕਹਿ ਕੇ ਪਤੀ ਆਂਗ ਨੇ ਆਪਣੀ ਪਤਨੀ ਨੂੰ ਘਸੁੰਨ ਮਾਰੇ। ਜੱਜ ਨੇ ਫੈਸਲਾ ਸੁਣਾਉਂਦੇ ਹੋਏ ਆਂਗ ਨੂੰ ਜ਼ੁਰਮਾਨਾ ਲਾਇਆ। ਪਤੀ-ਪਤਨੀ ਵਿਚਾਲੇ ਹੁਣ ਝਗੜਾ ਖਤਮ ਹੋ ਗਿਆ ਹੈ।
ਪਾਕਿ : ਬੇਨਜ਼ੀਰ ਭੁੱਟੋ ਦੀ ਬੇਟੀ ਲੜੇਗੀ ਆਮ ਚੋਣਾਂ
NEXT STORY