ਐਡਮਿੰਟਨ- ਮੰਗਲਵਾਰ ਰਾਤ ਨੂੰ ਤੇਜ਼ ਹਵਾਵਾਂ ਕਾਰਨ ਐਡਮਿੰਟਨ ਵਿਚ ਹਜ਼ਾਰਾਂ ਲੋਕਾਂ ਦੇ ਘਰਾਂ ਦੀ ਬੱਤੀ ਗੁੱਲ ਰਹੀ ਤੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਫੋਰਟੀਸ ਅਲਬਰਟਾ ਮੁਤਾਬਕ ਲਗਭਗ 16,000 ਲੋਕਾਂ ਨੂੰ ਬਿਨਾਂ ਬੱਤੀ ਦੇ ਗੁਜ਼ਾਰਾ ਕਰਨਾ ਪਿਆ ਤੇ ਉਨ੍ਹਾਂ ਨੂੰ ਵਾਰ-ਵਾਰ ਸ਼ਿਕਾਇਤ ਦਰਜ ਕਰਵਾਈ ਗਈ। ਵਧੇਰੇ ਪ੍ਰਭਾਵਿਤ ਖੇਤਰ ਪੂਰਬੀ, ਪੱਛਮੀ ਤੇ ਦੱਖਣੀ-ਪੂਰਬੀ ਐਡਮਿੰਟਨ ਰਹੇ।
ਬਿਜਲੀ ਠੀਕ ਕਰਨ ਲਈ ਕਾਮੇ ਲਗਾਤਾਰ ਲੱਗੇ ਹੋਏ ਸਨ ਤੇ ਕੁਝ ਖੇਤਰਾਂ ਵਿਚ ਰਾਤ ਸਮੇਂ ਬੱਤੀ ਅਜੇ ਠੀਕ ਨਹੀਂ ਹੋਈ ਸੀ। ਖ਼ਰਾਬ ਮੌਸਮ ਕਾਰਨ ਬਿਡਲੀ ਠੀਕ ਕਰਨ ਵਿਚ ਕਾਫੀ ਸਮਾਂ ਲੱਗਾ। ਹਨ੍ਹੇਰੇ ਵਿਚ ਬੈਠੇ ਲੋਕਾਂ ਨੇ ਫੇਸਬੁੱਕ 'ਤੇ ਇਸ ਦੀ ਜਾਣਕਾਰੀ ਦਿੱਤੀ। ਸ਼ਹਿਰ ਦੇ ਆਵਾਜਾਈ ਅਧਿਕਾਰੀਆਂ ਵਲੋਂ ਲੋਕਾਂ ਨੂੰ ਸਲਾਹ ਦਿੱਤੀ ਗਈ ਸੀ ਕਿ ਜੇਕਰ ਬਹੁਤ ਜ਼ਰੂਰੀ ਨਾ ਹੋਵੇ, ਲੋਕ ਘਰਾਂ ਵਿਚ ਹੀ ਰਹਿਣ। ਸ਼ਹਿਰ ਦੇ ਮੇਅਰ ਨੇ ਕਿਹਾ ਕਿ ਉਹ ਲੋਕਾਂ ਦੀ ਸਮੱਸਿਆ ਨੂੰ ਸਮਝਦੇ ਹਨ ਤੇ ਹੱਲ ਕਰਨ ਲਈ ਕੰਮ ਹੋ ਰਿਹਾ ਹੈ।
ਮੈਲਬੌਰਨ 'ਚ ਮਨਾਇਆ ਗਿਆ ਸ਼ਹੀਦ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਦਾ ਸ਼ਹੀਦੀ ਦਿਹਾੜਾ
NEXT STORY