ਵਿਨੀਪੈਗ— ਕੈਨੇਡਾ ਦੇ ਸ਼ਹਿਰ ਵਿਨੀਪੈਗ 'ਚ 10 ਸਾਲਾ ਲੜਕੀ ਲਾਪਤਾ ਹੋ ਗਈ ਹੈ। ਵਿਨੀਪੈਗ ਪੁਲਸ ਨੇ ਉਸ ਦੀ ਭਾਲ ਲਈ ਜਨਤਾ ਤੋਂ ਮਦਦ ਦੀ ਅਪੀਲ ਕੀਤੀ ਹੈ। ਲਾਪਤਾ ਲੜਕੀ ਦਾ ਨਾਂ ਮੈਰੀ ਹਰਟੇਈ ਹੈ। ਪੁਲਸ ਦਾ ਕਹਿਣਾ ਹੈ ਕਿ ਉਹ ਬੀਤੀ 7 ਅਪ੍ਰੈਲ ਤੋਂ ਲਾਪਤਾ ਹੈ। ਉਸ ਨੂੰ ਆਖਰੀ ਵਾਰ ਵਿਨੀਪੈਗ ਦੇ ਡਾਊਨਟਾਊਨ ਇਲਾਕੇ ਵਿਚ ਸ਼ਨੀਵਾਰ 7 ਅਪ੍ਰੈਲ ਦੀ ਸ਼ਾਮ ਨੂੰ ਦੇਖਿਆ ਗਿਆ ਸੀ।
ਪੁਲਸ ਨੇ ਲਾਪਤਾ ਕੁੜੀ ਦੀ ਪਛਾਣ ਦੱਸਦੇ ਹੋਏ ਕਿਹਾ ਕਿ 5 ਫੁੱਟ ਲੰਬੀ ਅਤੇ ਪਤਲੀ ਹੈ। ਉਸ ਦੇ ਵਾਲ ਭੂਰੇ ਹਨ। ਉਸ ਨੂੰ ਜਦੋਂ ਆਖਰੀ ਵਾਰ ਦੇਖਿਆ ਗਿਆ ਸੀ ਤਾਂ ਉਸ ਨੇ ਗਰੇਅ ਰੰਗ ਦੀ ਜੈਕਟ ਅਤੇ ਨੀਲੀ ਪੈਂਟ ਪਹਿਨੀ ਹੋਈ ਸੀ। ਪੁਲਸ ਦਾ ਕਹਿਣਾ ਹੈ ਕਿ ਜਿਸ ਕਿਸੇ ਨੂੰ ਵੀ ਮੈਰੀ ਬਾਰੇ ਕੋਈ ਜਾਣਕਾਰੀ ਮਿਲੇ, ਉਹ ਸਾਡੇ ਨਾਲ ਸੰਪਰਕ ਕਰਨ।
ਇੰਡੋਨੇਸ਼ੀਆ : ਬੱਸ ਟਰਮੀਨਲ ਧਮਾਕੇ ਦੇ ਮਾਸਟਰਮਾਈਂਡ ਨੂੰ 9 ਸਾਲ ਦੀ ਸਜ਼ਾ
NEXT STORY