ਨਾਸਿਕ (ਭਾਸ਼ਾ)- ਮਹਾਰਾਸ਼ਟਰ ਦੇ ਨਾਸਿਕ ਸ਼ਹਿਰ 'ਚ ਇਕ ਵਿਅਕਤੀ, ਉਸ ਦੀ ਪਤਨੀ ਅਤੇ 10 ਸਾਲਾ ਧੀ ਦੀਆਂ ਲਾਸ਼ਾਂ ਘਰੋਂ ਬਰਾਮਦ ਹੋਈਆਂ ਹਨ। ਪੁਲਸ ਨੂੰ ਸ਼ੱਕ ਨੇ ਜੋੜੇ ਨੇ ਬੱਚੀ ਦਾ ਕਤਲ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਪੁਲਸ ਅਨੁਸਾਰ, ਵਿਜੇ ਮਾਣਿਕਰਾਵ ਸ਼ਹਾਣੇ (41), ਉਸ ਦੀ ਪਤਨੀ ਗਿਆਨੇਸ਼ਵਰੀ (32) ਅਤੇ ਧੀ ਅਨੰਨਿਆ ਦੀਆਂ ਲਾਸ਼ਾਂ ਮੰਗਲਵਾਰ ਨੂੰ ਸਰਾਫ਼ ਨਗਰ ਦੇ ਗੰਗਾਦੀਪ ਰੋ ਹਾਊਸ ਸਥਿਤ ਉਨ੍ਹਾਂ ਦੇ ਘਰੋਂ ਮਿਲੀਆਂ।
ਵਿਜੇ ਦੇ ਪਿਤਾ ਅਨੁਸਾਰ, ਸ਼ਾਮ ਨੂੰ ਜਦੋਂ ਉਹ ਕੁਝ ਕੰਮ ਨਿਪਟਾ ਕੇ ਘਰ ਪਰਤੇ ਅਤੇ ਉਨ੍ਹਾਂ ਨੇ ਦਰਵਾਜ਼ਾ ਖੜਕਾਇਆ ਤਾਂ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਗੁਆਂਢੀਆਂ ਨੇ ਪੁਲਸ ਨੂੰ ਸੂਚਿਤ ਕੀਤਾ ਅਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਘਰ ਦਾ ਮੁੱਖ ਦਰਵਾਜ਼ਾ ਤੋੜ ਦਿੱਤਾ। ਵਿਜੇ ਦੇ ਪਿਤਾ ਨੇ ਦੱਸਿਆ ਕਿ ਘਰ ਦੇ ਅੰਦਰ ਵਿਜੇ ਅਤੇ ਗਿਆਨੇਸ਼ਵਰੀ ਪੱਖੇ ਨਾਲ ਲਟਕੇ ਮਿਲੇ, ਉੱਥੇ ਹੀ ਅਨੰਨਿਆ ਦੀ ਲਾਸ਼ ਵੀ ਬਰਾਮਦ ਕੀਤੀ ਗਈ। ਪੁਲਸ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਜੋੜੇ ਨੇ ਬੱਚੀ ਦਾ ਗਲ਼ਾ ਘੁੱਟ ਕੇ ਕਤਲ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਉਸ ਨੇ ਦੱਸਿਆ ਕਿ ਘਟਨਾ ਦੇ ਪਿੱਛੇ ਦਾ ਕਾਰਨ ਅਜੇ ਸਾਹਮਣੇ ਨਹੀਂ ਆ ਸਕਿਆ ਹੈ ਅਤੇ ਇੰਦਰਾਨਗਰ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਾਕਾ ਚੈਕਿੰਗ ਦੌਰਾਨ ਭੀੜ ਨੇ ਕੋਲਕਾਤਾ ਟ੍ਰੈਫਿਕ ਪੁਲਸ ਟੀਮ 'ਤੇ ਕੀਤਾ ਹਮਲਾ, 3 ਅਧਿਕਾਰੀ ਜ਼ਖਮੀ
NEXT STORY