ਜਰਾਕਤਾ (ਬਿਊਰੋ)— ਬੀਤੇ ਸਾਲ ਜਕਾਰਤਾ ਬੱਸ ਟਰਮੀਨਲ 'ਤੇ ਹੋਏ ਇਸਲਾਮਿਕ ਸਟੇਟ ਦੇ ਆਤਮਘਾਤੀ ਹਮਲੇ ਦੇ ਮਾਸਟਰਮਾਈਂਡ ਨੁੰ ਇੰਡੋਨੇਸ਼ੀਆਈ ਅਦਾਲਤ ਨੇ ਸੋਮਵਾਰ ਨੂੰ 9 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਕਾਂਪੁੰਗ ਮੇਲਾਯੂ ਬੱਸ ਟਰਮੀਨਲ 'ਤੇ ਦੋ ਬੰਬ ਹਮਲਿਆਂ ਵਿਚ ਕਿਕਿ ਮੁਹੰਮਦ ਇਕਬਾਲ ਦੋਸ਼ੀ ਸੀ। ਇਸ ਹਮਲੇ ਵਿਚ ਦੋ ਲੋਕਾਂ ਨੇ ਖੁਦ ਨੂੰ ਵਿਸਫੋਟਕਾਂ ਨਾਲ ਭਰੇ ਪ੍ਰੈਸ਼ਰ ਕੁੱਕਰ ਜ਼ਰੀਏ ਉਡਾ ਲਿਆ ਸੀ। ਇਸ ਧਮਾਕੇ ਵਿਚ ਤਿੰਨ ਪੁਲਸ ਜਵਾਨਾਂ ਦੀ ਮੌਤ ਹੋ ਗਈ ਸੀ ਅਤੇ 12 ਹੋਰ ਜ਼ਖਮੀ ਹੋ ਗਏ ਸਨ। ਉੱਤਰੀ ਜਕਾਰਤਾ ਅਦਾਲਤ ਨੂੰ ਜੱਜ ਪੁਰਵਾਂਤੋ ਨੇ ਦੱਸਿਆ,''ਅਸੀਂ ਇਸ ਖਤਰਨਾਕ ਹਮਲੇ ਦੇ ਪਿੱਛੇ ਦੇ ਦੋਸ਼ੀ ਦਾ ਪਤਾ ਲਗਾ ਲਿਆ ਹੈ।''
ਨੇਪਾਲ 'ਚ ਬਾਲ ਯੌਨ ਸ਼ੋਸ਼ਣ ਦੇ ਦੋਸ਼ 'ਚ ਕੈਨੇਡਾ ਦਾ ਨਾਗਰਿਕ ਗ੍ਰਿਫਤਾਰ
NEXT STORY