ਮਿਲਵਾਕੀ (ਭਾਸ਼ਾ) : ਕੋਵਿਡ-19 ਟੀਕੇ ਦੀਆਂ 500 ਤੋਂ ਜ਼ਿਆਦਾ ਖ਼ੁਰਾਕਾਂ ਨੂੰ ਬਰਬਾਦ ਕਰਨ ਵਾਲੇ ਵਿਸਕਾਨਸਿਨ ਦੇ ਇਕ ਸਾਬਕਾ ਫਾਰਮਾਸਿਸਟ ਨੂੰ ਮੰਗਲਵਾਰ ਨੂੰ 3 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। ਸਟੀਵਨ ਬ੍ਰਾਂਡੇਨਬਰਗ (46) ਨੇ ਉਪਭੋਗਤਾ ਉਤਪਾਦ ਵਿਚ ਛੇੜਛਾੜ ਕਰਨ ਦੀ ਕੋਸ਼ਿਸ਼ ਦਾ ਆਪਣਾ ਦੋਸ਼ ਫਰਵਰੀ ਵਿਚ ਸਵੀਕਾਰ ਕੀਤਾ ਸੀ। ਬ੍ਰਾਂਡੇਨਬਰਗ ਨੇ ਮੰਨਿਆ ਸੀ ਕਿ ਮਿਲਵਾਕੀ ਦੇ ਉਤਰ ਵਿਚ ਸਥਿਤ ਅਰੌੜਾ ਮੈਡੀਕਲ ਸੈਂਟਰ ਵਿਚ ਉਸ ਨੇ ਮੋਡਰਨਾ ਦੇ ਟੀਕਿਆਂ ਨੂੰ ਕਈ ਘੰਟੇ ਤੱਕ ਫਰਿੱਜ ਤੋਂ ਬਾਹਰ ਰੱਖਿਆ ਸੀ। ਸਜ਼ਾ ਮਿਲਣ ਤੋਂ ਪਹਿਲਾਂ ਇਕ ਬਿਆਨ ਵਿਚ ਉਸ ਨੇ ਕਿਹਾ ਕਿ ਉਹ ‘ਬਹੁਤ ਸ਼ਰਮਿੰਦਾ’ ਹੈ ਅਤੇ ਜੋ ਕੁੱਝ ਉਸ ਨੇ ਕੀਤਾ, ਉਸ ਦੀ ਜ਼ਿੰਮੇਦਾਰੀ ਲੈਂਦਾ ਹੈ।
ਮਿਲਵਾਕੀ ਜਰਨਲ ਸੈਂਟੀਨੇਲ ਵਿਚ ਦੱਸਿਆ ਗਿਆ ਹੈ ਕਿ ਫਾਰਮਾਸਿਸਟ ਨੇ ਆਪਣੇ ਸਹਿਕਮਰਤੀਆਂ, ਪਰਿਵਾਰ ਅਤੇ ਭਾਈਚਾਰੇ ਤੋਂ ਆਪਣੇ ਕੰਮ ਲਈ ਮਾਫ਼ੀ ਮੰਗੀ। ਅਰੌੜਾ ਨੇ ਦੱਸਿਆ ਕਿ ਬੇਕਾਰ ਕੀਤੇ ਗਏ ਜ਼ਿਆਦਾਤਰ ਟੀਕਿਆਂ ਨੂੰ ਨਸ਼ਟ ਕਰ ਦਿੱਤਾ ਗਿਆ, ਹਾਲਾਂਕਿ ਉਦੋਂ ਤੱਕ 57 ਲੋਕਾਂ ਨੂੰ ਇਸ ਵਿਚੋਂ ਕੁੱਝ ਟੀਕੇ ਲਗਾਏ ਜਾ ਚੁੱਕੇ ਸਨ। ਮੰਨਿਆ ਜਾ ਰਿਹਾ ਹੈ ਕਿ ਇਹ ਖ਼ੁਰਾਕਾਂ ਹੁਣ ਵੀ ਪ੍ਰਭਾਵੀ ਹਨ ਪਰ ਇਨ੍ਹਾਂ ਨੂੰ ਲੈ ਕੇ ਕਈ ਹਫ਼ਤਿਆਂ ਤੱਕ ਚੱਲੀ ਅਨਿਸ਼ਚਿਤਤਾ ਦੀ ਸਥਿਤੀ ਨਾਲ ਟੀਕਾ ਲੈਣ ਵਾਲੇ ਪਰੇਸ਼ਾਨ ਹੋ ਗਏ ਸਨ।
ਸਰਵੇ 'ਚ ਖੁਲਾਸਾ, ਭਾਰਤੀ-ਅਮਰੀਕੀ ਰੋਜ਼ਾਨਾ ਕਰਦੇ ਹਨ 'ਵਿਤਕਰੇ' ਦਾ ਸਾਹਮਣਾ
NEXT STORY