ਲੰਡਨ : ਵਿਸ਼ਵ ਭਰ ਲਈ ਇਕ ਨਵਾਂ ਝਟਕਾ ਹੈ। ਇਕ 21 ਸਾਲਾ ਸਭ ਤੋਂ ਨੌਜਵਾਨ ਲੜਕੀ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ, ਜਦੋਂ ਕਿ ਉਸ ਵਿਚ ਪਹਿਲਾਂ ਤੋਂ ਕੋਈ ਲੱਛਣ ਵੀ ਨਹੀਂ ਸੀ। ਕੋਰੋਨਾ ਵਾਇਰਸ ਨਾਲ ਮਰਨ ਵਾਲੀ ਕਲੋਏ ਮਿਡਲਟਨ ਯੂ. ਕੇ. ਦੀ ਸਭ ਤੋਂ ਘੱਟ ਉਮਰ ਦੀ ਲੜਕੀ ਹੈ।
ਮੰਨਿਆ ਜਾਂਦਾ ਹੈ ਕਿ ਕਲੋਏ ਮਿਡਲਟਨ ਯੂ. ਕੇ. ਦੀ ਸਭ ਤੋਂ ਘੱਟ ਉਮਰ ਦੀ ਪੀੜਤਾ ਹੈ, ਜਿਸ ਵਿਚ ਕੋਈ ਹੈਲਥ ਇਸ਼ੂ ਯਾਨੀ ਬਿਮਾਰੀ ਦਾ ਕੋਈ ਲੱਛਣ ਨਹੀਂ ਸੀ।
ਕਲੋਏ ਮਿਡਲਟਨ ਦੇ ਪਰਿਵਾਰ ਨੇ ਕਿਹਾ ਕਿ ਉਸ ਦੀ ਦੁਖਦਾਈ ਮੌਤ ਤੋਂ ਸਭ ਨੂੰ ਸਬਕ ਲੈਣ ਦੀ ਜ਼ਰੂਰਤ ਹੈ। ਉਸ ਦੇ ਪਰਿਵਾਰ ਨੇ ਕਿਹਾ ਕਿ ਲੋਕਾਂ ਨੂੰ ਕੋਵਿਡ -19 ਮਹਾਂਮਾਰੀ ਨੂੰ ਗੰਭੀਰਤਾ ਨਾਲ ਲੈਣ ਲਈ ਜਾਗਣ ਦੀ ਲੋੜ ਹੈ। ਮਾਂ ਡਾਇਨੇ ਮਿਡਲਟਨ ਨੇ ਫੇਸਬੁੱਕ 'ਤੇ ਲਿਖਿਆ, “ਸਾਰੇ ਲੋਕਾਂ ਨੂੰ ਜੋ ਇਹ ਸੋਚਦੇ ਹਨ ਕਿ ਇਹ ਸਿਰਫ ਇਕ ਵਾਇਰਸ ਹੈ, ਉਹ ਦੁਬਾਰਾ ਸੋਚਣ ਤੇ ਜਾਗਣ। ਉਨ੍ਹਾਂ ਕਿਹਾ ਇਸ ਵਾਇਰਸ ਨੇ ਮੇਰੀ 21 ਸਾਲਾਂ ਦੀ ਧੀ ਦੀ ਜਾਨ ਲੈ ਲਈ ਹੈ। ਬਕਿੰਘਮਸ਼ਾਇਰ ਦੇ ਇਸ ਪਰਿਵਾਰ ਨੇ ਲੋਕਾਂ ਨੂੰ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਵਾਇਰਸ ਫੈਲ ਨਹੀਂ ਰਿਹਾ, ਲੋਕ ਵਾਇਰਸ ਫੈਲਾ ਰਹੇ ਹਨ।
ਜ਼ਿਕਰਯੋਗ ਹੈ ਕਿ ਇਕ ਰਿਪੋਰਟ ਮੁਤਾਬਕ, ਸਮਾਜਿਕ ਦੂਰੀ ਨਾ ਬਣਾਉਣ 'ਤੇ ਇਕ ਇਨਫੈਕਟਡ ਵਿਅਕਤੀ 5 ਦਿਨ ਵਿਚ ਲਗਭਗ 3 ਅਤੇ 30 ਦਿਨ ਵਿਚ 406 ਨੂੰ ਇਨਫੈਕਟ ਕਰ ਸਕਦਾ ਹੈ। ਇਸ ਲਈ ਬਿਹਤਰ ਹੈ ਘਰ ਵਿਚ ਹੀ ਰਹੋ ਅਤੇ ਇਸ ਨੂੰ ਹਲਕੇ ਵਿਚ ਨਾ ਲਾਓ। ਹੁਣ ਤਕ ਇਸ ਦਾ ਕੋਈ ਇਲਾਜ ਨਹੀਂ ਹੈ। ਜਲਦ ਨਿਕਲ ਵੀ ਜਾਵੇ ਤਾਂ ਇਸ ਦੀ ਪਹੁੰਚ ਸੌਖੀ ਨਹੀਂ ਹੋਵੇਗੀ ਕਿਉਂਕਿ ਵਿਸ਼ਵ ਭਰ ਵਿਚ ਰੋਜ਼ਾਨਾ ਇਨਫੈਕਟਡ ਮਾਮਲੇ ਘਟਣ ਦੀ ਬਜਾਏ ਤੇਜ਼ੀ ਨਾਲ ਵੱਧ ਰਹੇ ਹਨ।
ਗੁਰਦੁਆਰਾ ਸਾਹਿਬ ’ਤੇ ਹਮਲਾ : ਕੋਰੋਨਾ ਦੀ ਦਹਿਸ਼ਤ ਦਰਮਿਆਨ ‘ਅੱਤਵਾਦ ਦੀ ਦਹਿਸ਼ਤ’
NEXT STORY