ਬੀਜਿੰਗ- ਕੋਈ ਔਰਤ ਜਦੋਂ ਮਾਂ ਬਣਦੀ ਹੈ ਤਾਂ ਉਸਦੀ ਕੁੱਖ ’ਚ ਬੱਚਾ 9 ਮਹੀਨੇ ਜਾਂ 10 ਮਹੀਨੇ ਰਹਿੰਦਾ ਹੈ ਪਰ ਜੇਕਰ ਅਸੀਂ ਤੁਹਾਨੂੰ ਕਹੀਏ ਕਿ ਇਕ ਅਜਿਹੀ ਵੀ ਔਰਤ ਹੈ ਜਿਸਦੀ ਪ੍ਰੈਗਨੈਂਸੀ ਨੂੰ 17 ਮਹੀਨੇ ਬੀਤ ਚੁੱਕੇ ਹਨ ਪਰ ਡਾਕਟਰ ਉਸਦੀ ਡਲਿਵਰੀ ਨਹੀਂ ਕਰਵਾ ਰਹੇ ਤਾਂ ਤੁਹਾਨੂੰ ਯਕੀਨ ਨਹੀਂ ਹੋਵੇਗਾ। ਤੁਸੀਂ ਸ਼ਾਇਦ ਯਕੀਨ ਨਾ ਕਰੋ ਪਰ ਇਹ ਸੱਚ ਹੈ। ਦਰਅਸਲ, ਚੀਨ ਦੀ ਵਾਂਗ ਸੁਈ ਨਾਂ ਦੀ ਇਕ ਔਰਤ ਨੇ 17 ਮਹੀਨਿਆਂ ਤਕ ਗਰਭਵਤੀ ਹੋਣ ਦਾ ਰਿਕਾਰਡ ਬਣਾਇਆ ਹੈ। ਹਾਲਾਂਕਿ ਬਹੁਤ ਸਾਰੇ ਲੋਕਾਂ ਨੂੰ ਔਰਤ ਦੇ ਇਸ ਦਾਅਵੇ 'ਤੇ ਲੋਕਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ।
ਤੁਹਾਨੂੰ ਦੱਸ ਦਈਏ ਕਿ ਵਾਂਗ ਸੁਈ ਮਈ 2017 ਤੋਂ ਗਰਭਵਤੀ ਹੈ। ਗਰਭਵਤੀ ਹੋਣ ਤੋਂ ਬਾਅਦ ਉਹ ਨਿਯਮਿਤ ਤੌਰ ’ਤੇ ਡਾਕਟਰ ਤੋਂ ਜਾਂਚ ਵੀ ਕਰਵਾ ਰਹੀ ਹੈ। ਡਾ. ਕੱਟਰ ਨੇ ਵਾਂਗ ਨੂੰ 2018 ਦੇ ਸ਼ੁਰੂ ’ਚ ਬੱਚੇ ਦੀ ਡਲਿਵਰੀ ਦੀ ਤਰੀਕ ਦਿੱਤੀ ਸੀ ਪਰ ਸਮਾਂ ਪੂਰਾ ਹੋ ਜਾਣ ਤੋਂ ਬਾਅਦ ਵੀ ਬੱਚੇ ਦਾ ਜਨਮ ਨਹੀਂ ਹੋਇਆ ਤਾਂ ਸਾਰੇ ਲੋਕ ਪ੍ਰੇਸ਼ਾਨ ਹਨ। ਡਾਕਟਰਾਂ ਮੁੁਤਾਬਕ ਅਾਪ੍ਰੇਸ਼ਨ ਵੀ ਸੰਭਵ ਨਹੀਂ ਹੈ ਕਿਉਂਕਿ ਭਰੂਣ ਪੂਰੀ ਤਰ੍ਹਾਂ ਤਿਆਰ ਨਹੀਂ ਹੈ।
ਪਾਕਿਸਤਾਨੀ ਸੁਪਰੀਮ ਕੋਰਟ ਆਸੀਆ ਈਸ਼ ਨਿੰਦਾ ਮਾਮਲੇ ਦੀ ਕਰੇਗੀ ਸੁਣਵਾਈ
NEXT STORY