ਲਾਹੌਰ (ਭਾਸ਼ਾ)- ਪਾਕਿਸਤਾਨ ਦੇ ਪੰਜਾਬ ਸੂਬੇ ਵਿਚ 26 ਸਾਲਾ ਮਸ਼ਹੂਰ ਸਟੇਜ ਡਾਂਸਰ ਦਾ ਉਸ ਦੇ ਸਾਬਕਾ ਪਤੀ ਨੇ ਕਥਿਤ ਤੌਰ 'ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਨੂੰ ਪੰਜਾਬ ਦੇ ਹਾਫਿਜਾਬਾਦ ਜ਼ਿਲ੍ਹੇ ਵਿਚ ਵਾਪਰੀ। ਪੁਲਸ ਮੁਤਾਬਕ ਮੁਲਤਾਨ ਜ਼ਿਲ੍ਹੇ ਦੀ ਇਕ ਸਟੇਜ ਡਾਂਸਰ ਮੁਨਾਜਾ ਮੁਲਤਾਨੀ ਉਰਫ ਆਸ਼ੀ ਸੋਮਵਾਰ ਨੂੰ ਹਾਫਿਜਾਬਾਦ ਸ਼ਹਿਰ ਵਿਚ ਆਪਣੇ ਘਰ ਵਿਚ ਸੀ, ਉਦੋਂ ਉਸ ਦਾ ਸਾਬਕਾ ਪਤੀ ਜੁਬੈਰ ਆਪਣੇ 5 ਸਾਥੀਆਂ ਨਾਲ ਉਸ ਦੇ ਘਰ ਵਿਚ ਦਾਖ਼ਲ ਹੋ ਗਿਆ ਅਤੇ ਉਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ: ਕੈਨੇਡਾ 'ਚ ਪੰਜਾਬਣ ਦੇ ਕਤਲ ਦਾ ਮਾਮਲਾ, ਮੁਲਜ਼ਮ ਧਰਮ ਸਿੰਘ ਧਾਲੀਵਾਲ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ
ਮੁਲਤਾਨੀ ਦੀ ਮਾਂ ਸ਼ਾਹਿਦਾ ਬੀਬੀ ਨੇ ਪੁਲਸ ਨੂੰ ਦੱਸਿਆ ਕਿ ਜੁਬੈਰ ਅਤੇ ਮੁਲਤਾਨੀ ਦਾ ਇਕ ਪੁੱਤਰ ਵੀ ਹੈ। ਉਨ੍ਹਾਂ ਕਿਹਾ ਕਿ ਜੁਬੈਰ ਨੇ ਪਿਛਲੇ ਸਾਲ ਮੁਨਾਜਾ ਮੁਲਤਾਨੀ ਨੂੰ ਤਲਾਕ ਦੇ ਦਿੱਤਾ ਸੀ ਅਤੇ ਉਹ ਬੱਚੇ ਦੀ ਕਸਟਡੀ ਦੀ ਮੰਗ ਕਰ ਰਿਹਾ ਸੀ। ਜੁਬੈਰ ਨੇ ਮੁਲਤਾਨੀ ਨੂੰ ਸਟੇਜ ਡਾਂਸਿੰਗ ਨਾ ਛੱਡਣ ਕਾਰਨ ਤਲਾਕ ਦੇ ਦਿੱਤਾ ਸੀ। ਪੁਲਸ ਨੇ ਦੱਸਿਆ ਕਿ ਉਸ ਦੇ ਕਾਤਲਾਂ ਨੇ ਉਸ ਦੇ ਚਿਹਰੇ 'ਤੇ ਗੋਲੀ ਮਾਰੀ। ਪੁਲਸ ਮੁਤਾਬਕ ਜੁਬੈਰ ਅਤੇ 5 ਹੋਰ ਲੋਕਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਇਕ ਪੁਲਸ ਟੀਮ ਦਾ ਗਠਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਜੇ ਤੁਸੀਂ ਵੀ ਕਰਦੇ ਹੋ ਸਿਗਰਟਨੋਸ਼ੀ ਤਾਂ ਅੱਜ ਹੀ ਕਰੋ ਤੋਬਾ, ਸਮੇਂ ਤੋਂ ਪਹਿਲਾਂ ਜਾ ਸਕਦੀ ਹੈ ਅੱਖਾਂ ਦੀ ਰੌਸ਼ਨੀ
ਅਮਰੀਕੀ ਭਾਰਤੀਆਂ ਦੀ ਔਸਤ ਘਰੇਲੂ ਆਮਦਨ ਸਭ ਤੋਂ ਜ਼ਿਆਦਾ, ਸਾਲਾਨਾ 83 ਲੱਖ ਰੁਪਏ ਤੋਂ ਵੱਧ ਹੈ ਕਮਾਈ
NEXT STORY