ਲੰਡਨ (ਬਿਊਰੋ): ਲੰਡਨ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਔਰਤ ਨੇ ਪਾਲਤੂ ਕੁੱਤੀ ਨਾਲ ਵਿਆਹ ਕਰਵਾ ਲਿਆ। ਇਸ ਔਰਤ ਦਾ ਆਪਣੇ ਪਤੀ ਤੋਂ ਤਲਾਕ ਹੋ ਗਿਆ ਸੀ, ਜਿਸ ਮਗਰੋਂ ਉਸ ਨੇ ਆਪਣੀ ਕੁੱਤੀ ਨਾਲ ਵਿਆਹ ਕਰਨ ਦਾ ਫ਼ੈਸਲਾ ਲਿਆ। ਧੂਮਧਾਮ ਨਾਲ ਹੋਏ ਇਸ ਵਿਆਹ ਵਿਚ ਕਰੀਬ 200 ਲੋਕ ਸ਼ਾਮਲ ਹੋਏ। 47 ਸਾਲ ਦੀ ਅਮਾਂਡਾ ਰੌਜਰਸ ਦਾ ਕਹਿਣਾ ਹੈ ਕਿ ਇਸ ਵਿਆਹ ਨਾਲ ਉਹ ਬਹੁਤ ਖੁਸ਼ ਹੈ। ਨਾਲ ਹੀ ਉਸ ਨੇ ਦੱਸਿਆ ਕਿ ਇਕ ਲਾਈਫ ਪਾਰਟਨਰ ਵਿਚ ਜੋ ਕੁਝ ਉਸ ਨੂੰ ਚਾਹੀਦਾ ਸੀ ਉਸ ਨੂੰ ਉਹ ਸਭ ਸ਼ੇਬਾ (ਕੁੱਤੀ) ਵਿਚ ਦੇਖਣ ਨੂੰ ਮਿਲਿਆ ਹੈ।
ਪੂਰੇ ਰੀਤੀ-ਰਿਵਾਜਾਂ ਨਾਲ ਕੀਤਾ ਵਿਆਹ
ਤਲਾਕ ਦੇ ਬਾਅਦ ਕਾਫੀ ਮਹੀਨਿਆਂ ਤੱਕ ਅਮਾਂਡਾ ਇਕੱਲੀ ਸੀ ਪਰ ਹੁਣ ਉਹ ਆਪਣੇ ਨਵੇਂ ਪਾਰਟਨਰ ਸ਼ੇਬਾ ਨਾਲ ਬਹੁਤ ਖੁਸ਼ ਹੈ। ਅਮਾਂਡਾ ਦਾ ਕਹਿਣਾ ਹੈ ਕਿ ਸ਼ੇਬਾ ਉਸ ਨੂੰ ਆਪਣੇ ਪਹਿਲੇ ਪਤੀ ਨਾਲੋਂ ਜ਼ਿਆਦਾ ਖੁਸ਼ ਰੱਖਦੀ ਹੈ। ਅਮਾਂਡਾ ਨੇ ਆਪਣੀ ਕੁੱਤੀ ਨਾਲ ਪੂਰੇ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ ਅਤੇ ਉਸ ਨੂੰ ਕਿੱਸ ਕਰਦੇ ਹੋਏ ਆਪਣਾ ਪਾਰਟਨਰ ਮੰਨਿਆ। ਕੁੱਤੀ ਨੂੰ ਆਪਣਾ ਪਾਰਟਨਰ ਮੰਨਣ ਵਾਲੀ ਅਮਾਂਡਾ ਦਾ ਕਹਿਣਾ ਹੈ ਕਿ ਉਹ ਮੇਰੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਉਹ ਮੈਨੂੰ ਹਸਾਉਂਦੀ ਹੈ, ਖੁਸ਼ ਰੱਖਦੀ ਹੈ ਅਤੇ ਜਦੋਂ ਮੈਂ ਉਦਾਸ ਹੁੰਦੀ ਹਾਂ ਉਦੋਂ ਮੈਨੂੰ ਸਹਾਰਾ ਦਿੰਦੀ ਹੈ।
ਪੜ੍ਹੋ ਇਹ ਅਹਿਮ ਖਬਰ- ਕੈਨੇਡੀਅਨ ਹੁਣ ਘਰ ਬੈਠੇ ਹੀ ਮੰਗਵਾ ਸਕਣਗੇ 'ਭੰਗ', ਓਬੇਰ ਈਟਸ ਨੇ ਸ਼ੁਰੂ ਕੀਤੀ ਸਹੂਲਤ
ਅਮਾਂਡਾ ਨੇ ਦੱਸੀ ਇਹ ਗੱਲ
ਅਮਾਂਡਾ ਰੌਜਰਸ ਦਾ ਕਹਿਣਾ ਹੈ ਕਿ ਬਚਪਨ ਤੋਂ ਹੀ ਉਹ ਖੁਦ ਨੂੰ ਲਾੜੀ ਦੇ ਪਹਿਰਾਵੇ ਵਿਚ ਦੇਖਣਾ ਚਾਹੁੰਦੀ ਸੀ।ਲਾੜੀ ਦੀ ਇਸ ਨਵੀਂ ਪੁਸ਼ਾਕ ਨੂੰ ਅਮਾਂਡਾ ਨੇ ਖੁਦ ਤਿਆਰ ਕੀਤਾ। ਅਮਾਂਡਾ ਨੇ ਦੱਸਿਆ ਕਿ ਸ਼ੇਬਾ ਨਾਲ ਵਿਆਹ ਕਰਨਾ ਬਹੁਤ ਹੀ ਚੰਗਾ ਅਹਿਸਾਸ ਹੈ, ਉਹ ਮੈਨੂੰ ਕਦੇ ਤੰਗ ਨਹੀਂ ਕਰਦੀ। ਮੇਰਾ ਖਿਆਲ ਰੱਖਦੀ ਹੈ। ਲੰਡਨ ਵਿਚ ਇਕ ਟੀਵੀ ਸ਼ੋਅ ਵਿਚ ਅਮਾਂਡਾ ਰੌਜਰਸ ਨੇ ਦੱਸਿਆ ਕਿ ਉਸ ਦੀ ਕੁੱਤੀ ਜਦੋਂ ਦੋ ਮਹੀਨੇ ਦੀ ਸੀ ਉਦੋਂ ਤੋਂ ਉਸ ਨੂੰ ਉਸ ਨਾਲ ਪਿਆਰ ਹੋ ਗਿਆ ਸੀ। ਉਸ ਸਮੇਂ ਉਸ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਉਹ ਇਕ ਦਿਨ ਜ਼ਰੂਰ ਇਕ ਹੋ ਜਾਣਗੇ।
ਟੀਵੀ ਸ਼ੋਅ ਵਿਚ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਅਮਾਂਡਾ ਨੇ ਦੱਸਿਆ ਕਿ ਪਿਆਰ ਕਈ ਤਰ੍ਹਾਂ ਦਾ ਹੁੰਦਾ ਹੈ ਪਰ ਮੇਰਾ ਅਤੇ ਸ਼ੇਬਾ ਦਾ ਰਿਸ਼ਤਾ ਬਹੁਤ ਡੂੰਘਾ ਹੈ ਅਤੇ ਉਹ ਆਪਣੇ ਇਸ ਨਵੇਂ ਰਿਸ਼ਤੇ ਨੂੰ ਲੈਕੇ ਬਹੁਤ ਉਤਸੁਕ ਹੈ। ਉਸ ਨੂੰ ਆਸ ਹੈ ਕਿ ਇਹ ਰਿਸ਼ਤਾ ਸਮੇਂ ਦੇ ਨਾਲ ਹੋਰ ਡੂੰਘਾ ਹੁੰਦਾ ਜਾਵੇਗਾ। ਉੱਥੇ ਲੋਕਾਂ ਦਾ ਮੰਨਣਾ ਹੈ ਕਿ ਇਹ ਬਹੁਤ ਹੀ ਅਜੀਬ ਰਿਸ਼ਤਾ ਹੈ ਪਰ ਇਹ ਦੇਖਣਾ ਬਹੁਤ ਦਿਲਚਸਪ ਹੋਵੇਗਾ ਕਿ ਆਉਣ ਵਾਲੇ ਸਮੇਂ ਵਿਚ ਇਹ ਰਿਸ਼ਤਾ ਕੀ ਰੰਗ ਦਿਖਾਉਂਦਾ ਹੈ।
ਸ਼੍ਰੀਲੰਕਾ 'ਚ ਕਿਸ਼ਤੀ ਪਲਟਣ ਕਾਰਨ 6 ਲੋਕਾਂ ਦੀ ਮੌਤ, 11 ਜ਼ਖ਼ਮੀ
NEXT STORY