ਵਾਸ਼ਿੰਗਟਨ— ਅਮਰੀਕਾ 'ਚ ਰਹਿਣ ਵਾਲੀ 45 ਸਾਲਾ ਔਰਤ ਦਾ ਕਹਿਣਾ ਹੈ ਕਿ ਉਹ ਪਿਛਲੇ 36 ਸਾਲਾ ਤੋਂ ਕੈਲੀਫੋਰਨੀਆ ਦੇ ਸੈਂਟਾ ਫੇ ਸਟੇਸ਼ਨ ਨਾਲ ਪਿਆਰ ਕਰਦੀ ਹੈ।
ਕੈਰੋਲ ਨਾਂ ਦੀ ਔਰਤ ਰੋਜ਼ਾਨਾ 45 ਮਿੰਟ ਦਾ ਸਫਰ ਕਰਕੇ ਆਪਣੇ ਪਤੀ ਸੈਟਾ ਫੇ ਸਟੇਸ਼ਨ ਨੂੰ ਮਿਲਣ ਜਾਂਦੀ ਹੈ। ਉਹ ਇਸ ਰਿਸ਼ਤੇ ਨੂੰ ਦਿਲ ਨਾਲ ਨਿਭਾਉਣਾ ਚਾਹੁੰਦੀ ਹੈ। ਕੈਰੋਲ 9 ਸਾਲ ਦੀ ਸੀ ਜਦ ਉਸ ਨੂੰ ਸੈਟਾ ਫੇ ਸਟੇਸ਼ਨ ਨਾਲ ਪਿਆਰ ਹੋ ਗਿਆ ਸੀ ਤੇ ਫਿਰ ਉਸ ਨੇ ਇਸ ਨਾਲ ਵਿਆਹ ਕਰਵਾ ਲਿਆ।
ਇਸ ਇਮਾਰਤ ਨੂੰ ਉਹ ਚੁੰਮਦੀ ਹੈ ਤੇ ਦੱਸਦੀ ਹੈ ਕਿ ਉਸ ਨੂੰ ਇਸ ਤੋਂ ਵਧੇਰੇ ਸੋਹਣਾ ਕੁੱਝ ਵੀ ਨਹੀਂ ਲੱਗਦਾ ਅਤੇ ਉਹ ਸਿਰਫ ਇਸ ਦੇ ਹੀ ਖਿਆਲਾਂ 'ਚ ਰਹਿੰਦੀ ਹੈ।
ਵਾਇਰਲ ਹੋਈ ਰਾਹੁਲ ਗਾਂਧੀ ਅਤੇ ਵਿਦੇਸ਼ੀ ਅਦਾਕਾਰਾ ਦੀ ਇਹ ਤਸਵੀਰ, ਯੂਜ਼ਰਸ ਨੇ ਛੱਡੇ ਦਿਲਚਸਪ ਕਮੈਂਟ
NEXT STORY