ਬ੍ਰਾਜ਼ੀਲ- ਅੱਜ ਦੇ ਸਮੇਂ 'ਚ ਹਰ ਕੋਈ ਆਪਣਾ ਘਰ ਵਸਾਉਣਾ ਚਾਹੁੰਦਾ ਹੈ ਅਤੇ ਆਪਣੇ ਪਰਿਵਾਰ ਨਾਲ ਖੁਸ਼ੀ ਨਾਲ ਰਹਿਣਾ ਚਾਹੁੰਦਾ ਹੈ ਪਰ ਜੇਕਰ ਅਸੀਂ ਵਿਆਹ ਦੀ ਗੱਲ ਕਰੀਏ ਤਾਂ ਹਰ ਵਿਅਕਤੀ ਆਪਣੀ ਜ਼ਿੰਦਗੀ 'ਚ ਇੱਕ ਵਾਰ ਵਿਆਹ ਕਰਦਾ ਹੈ। ਹਾਲਾਂਕਿ, ਹਿੰਦੂ ਰੀਤੀ-ਰਿਵਾਜਾਂ ਅਨੁਸਾਰ, ਇੱਕ ਤੋਂ ਵੱਧ ਵਾਰ ਵਿਆਹ ਕਰਨਾ ਪਾਪ ਮੰਨਿਆ ਜਾਂਦਾ ਹੈ। ਦੁਨੀਆ ਭਰ 'ਚ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਦੇ ਇੱਕ ਤੋਂ ਵੱਧ ਔਰਤਾਂ ਨਾਲ ਸਬੰਧ ਹਨ। ਇਨ੍ਹਾਂ ਵਿੱਚੋਂ, ਕੁਝ ਲੋਕਾਂ ਨੇ ਆਪਣੀਆਂ ਸਾਰੀਆਂ ਪ੍ਰੇਮਿਕਾਵਾਂ ਨਾਲ ਵਿਆਹ ਕਰਵਾ ਲਿਆ, ਜਦੋਂ ਕਿ ਕੁਝ ਅਜੇ ਵੀ ਵਿਆਹ ਤੋਂ ਬਿਨਾਂ ਇਕੱਠੇ ਰਹਿੰਦੇ ਹਨ ਪਰ ਲੋਕਾਂ ਨੂੰ ਇੱਕ ਤੋਂ ਵੱਧ ਔਰਤਾਂ ਜਾਂ ਮਰਦਾਂ ਨਾਲ ਰਹਿੰਦੇ ਦੇਖ ਕੇ ਅਕਸਰ ਮਨ 'ਚ ਉਲਝਣ ਪੈਦਾ ਹੁੰਦੀ ਹੈ ਕਿ ਜਦੋਂ ਪਤੀ-ਪਤਨੀ ਜਾਂ ਪ੍ਰੇਮੀ-ਪ੍ਰੇਮਿਕਾ ਛੋਟੀਆਂ-ਛੋਟੀਆਂ ਗੱਲਾਂ ‘ਤੇ ਬਹਿਸ ਕਰਦੇ ਹਨ, ਤਾਂ ਕੋਈ ਇੱਕ ਤੋਂ ਵੱਧ ਸਾਥੀਆਂ ਨਾਲ ਕਿਵੇਂ ਰਹਿ ਸਕਦਾ ਹੈ? ਪਰ ਇਸ ਸਵਾਲ ਦਾ ਜਵਾਬ ਇੱਕ 27 ਸਾਲਾ ਔਰਤ ਨੇ ਦਿੱਤਾ ਹੈ, ਜੋ ਆਪਣੇ ਪ੍ਰੇਮੀ ਦੇ ਪਿਆਰ ਨੂੰ ਪੰਜ ਹੋਰ ਔਰਤਾਂ ਨਾਲ ਸਾਂਝਾ ਕਰਦੀ ਹੈ। ਇਸ ਔਰਤ ਨੇ ਦੱਸਿਆ ਹੈ ਕਿ ਉਹ ਆਪਣੀਆਂ ਸੌਕਣ ਨਾਲ ਇੱਕੋ ਛੱਤ ਹੇਠ ਕਿਵੇਂ ਸ਼ਾਂਤੀ ਨਾਲ ਰਹਿੰਦੀ ਹੈ, ਘਰ ਦੇ ਅੰਦਰ ਉਸ ਦੀ ਜ਼ਿੰਦਗੀ ਕਿਹੋ ਜਿਹੀ ਹੈ, ਜਿਸ 'ਚ ਉਸ ਨੂੰ ਲੜਾਈਆਂ ਅਤੇ ਛੋਟੀਆਂ-ਮੋਟੀਆਂ ਬਹਿਸਾਂ ਤੋਂ ਬਚਣਾ ਪੈਂਦਾ ਹੈ, ਜੋ ਉਸ ਨੂੰ ਖੁਦ ਪਸੰਦ ਨਹੀਂ ਹੈ। ਇਸ ਔਰਤ ਨੇ ਦੂਜੀਆਂ ਔਰਤਾਂ ਤੋਂ ਈਰਖਾ ਤੋਂ ਬਚਣ ਦਾ ਇੱਕ ਪੱਕਾ ਤਰੀਕਾ ਵੀ ਦੱਸਿਆ ਹੈ।
ਇਹ ਵੀ ਪੜ੍ਹੋ- "ਕੱਚਾ ਬਦਾਮ" ਗਰਲ ਨੇ ਪ੍ਰੇਮੀ ਦਾ ਮਨਾਇਆ ਜਨਮਦਿਨ, ਦੇਖੋ ਤਸਵੀਰਾਂ
ਇਸ ਔਰਤ ਦਾ ਨਾਮ ਐਮਿਲੀ ਸੂਜ਼ਾ ਹੈ ਅਤੇ ਉਸ ਦਾ ਪ੍ਰੇਮੀ ਆਰਥਰ ਓ ਉਰਸੋ ਹੈ, ਜੋ ਬ੍ਰਾਜ਼ੀਲ ਦਾ ਰਹਿਣ ਵਾਲਾ ਹੈ। ਜਦੋਂ ਐਮਿਲੀ ਨੂੰ ਆਪਣੇ ਪ੍ਰੇਮੀ ਆਰਥਰ ਓ ਉਰਸੋ ਨਾਲ ਪਿਆਰ ਹੋ ਗਿਆ, ਤਾਂ ਉਹ ਪਹਿਲਾਂ ਹੀ ਵਿਆਹਿਆ ਹੋਇਆ ਸੀ। ਉਸ ਸਮੇਂ ਐਮਿਲੀ 23 ਸਾਲਾਂ ਦੀ ਸੀ, ਜਦੋਂ ਕਿ ਆਰਥਰ 33 ਸਾਲਾਂ ਦਾ ਸੀ। ਐਮਿਲੀ ਨੇ ਕਿਹਾ ਕਿ ਆਰਥਰ ਨਾਲ ਰਿਸ਼ਤੇ 'ਚ ਆਉਣ ਤੋਂ ਬਾਅਦ, ਮੈਂ ਉਸ ਦੀ ਪਤਨੀ, 27 ਸਾਲਾ ਲੂਆਨਾ ਕਾਜ਼ਾਕੀ ਨਾਲ ਇੱਕ ਤਿੱਕੜੀ ਦਾ ਹਿੱਸਾ ਬਣ ਗਈ ਪਰ ਜਲਦੀ ਹੀ ਹੋਰ ਲੋਕ ਸਾਡੇ ਰਿਸ਼ਤੇ 'ਚ ਸ਼ਾਮਲ ਹੋਣ ਲੱਗ ਪਏ। ਐਮਿਲੀ ਅਤੇ ਲੂਆਨਾ ਤੋਂ ਇਲਾਵਾ, ਆਰਥਰ ਦੀਆਂ ਹੋਰ ਸਹੇਲੀਆਂ 'ਚ ਵਾਲਕੁਇਰੀਆ, 24, ਡੈਮੀਆਨਾ, 25, ਅਤੇ ਕਾਰਲਾ, 28 ਸ਼ਾਮਲ ਹਨ। ਇਸ ਤੋਂ ਇਲਾਵਾ, ਆਰਥਰ ਦੀ ਇੱਕ ਹੋਰ ਪ੍ਰੇਮਿਕਾ ਵੀ ਸੀ, ਜੋ ਉਸ ਤੋਂ ਵੱਖ ਹੋ ਗਈ। ਪਰ ਮਾਮਲਾ ਇੱਥੇ ਹੀ ਨਹੀਂ ਰੁਕਿਆ। ਸਾਡੀ ਜ਼ਿੰਦਗੀ ਵਿੱਚ ਕੁੱਲ 9 ਔਰਤਾਂ ਆਈਆਂ।
ਇਹ ਵੀ ਪੜ੍ਹੋ-ਮਸ਼ਹੂਰ ਡਿਜ਼ਾਈਨਰ ਨੇ ਅੱਗ 'ਚ ਝੁਲਸੀ ਹੋਈ ਪਤਨੀ ਨਾਲ ਕੀਤਾ ਰੈਂਪ ਵਾਕ, ਲੋਕ ਹੋਏ ਭਾਵੁਕ
ਐਮਿਲੀ ਨੇ ਕਿਹਾ ਕਿ ਪਹਿਲਾਂ ਤਾਂ ਮੈਨੂੰ ਉਲਝਣ ਮਹਿਸੂਸ ਹੋਈ ਅਤੇ ਈਰਖਾ ਵੀ ਹੋਈ ਪਰ ਬਾਅਦ ਵਿੱਚ ਮੈਨੂੰ ਇਸ ਦੀ ਆਦਤ ਪੈ ਗਈ। ਸ਼ੁਰੂ-ਸ਼ੁਰੂ 'ਚ, ਅਸੀਂ ਛੋਟੀਆਂ-ਛੋਟੀਆਂ ਗੱਲਾਂ ‘ਤੇ ਝਗੜੇ ਕਰਦੇ ਸੀ ਪਰ ਬਾਅਦ ਵਿੱਚ ਮੈਂ ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਬਚਣਾ ਸ਼ੁਰੂ ਕਰ ਦਿੱਤਾ। ਐਮਿਲੀ ਨੇ ਈਰਖਾ ਤੋਂ ਬਚਣ ਦਾ ਪੱਕਾ ਤਰੀਕਾ ਵੀ ਦੱਸਿਆ। ਐਮਿਲੀ ਨੇ ਕਿਹਾ ਕਿ ਮੈਂ ਸਾਰਿਆਂ ਨਾਲ ਨਿਮਰਤਾ ਨਾਲ ਪੇਸ਼ ਆਉਂਦੀ ਹਾਂ। ਮੇਰੇ ਸਾਰਿਆਂ ਨਾਲ ਚੰਗੇ ਸਬੰਧ ਹਨ, ਇੱਕ ਨੂੰ ਛੱਡ ਕੇ ਪਰ ਮੈਂ ਉਸ ਤੋਂ ਦੂਰੀ ਬਣਾ ਲਈ ਹੈ। ਨਾਲ ਹੀ, ਆਰਥਰ ਹਰੇਕ ਔਰਤ ਨਾਲ ਵੱਖਰਾ ਸਮਾਂ ਬਿਤਾਉਂਦਾ ਹੈ। ਉਹ ਹਰ ਰਾਤ ਸਾਡੇ 'ਚੋਂ ਇੱਕ ਨਾਲ ਰਹਿੰਦਾ ਹੈ। ਪਰ ਕਈ ਵਾਰ ਉਹ ਸਾਡੇ ਸਾਰਿਆਂ ਨਾਲ ਵੀ ਰਹਿੰਦਾ ਹੈ। ਇੰਨਾ ਹੀ ਨਹੀਂ, ਆਰਥਰ ਸਾਡੇ ਸਾਰਿਆਂ ਦੀ ਪਸੰਦ ਅਤੇ ਨਾਪਸੰਦ ਬਾਰੇ ਵੀ ਜਾਣਦਾ ਹੈ। ਕਈ ਵਾਰ ਇਹ ਹੈਰਾਨੀ ਵਾਲੀ ਗੱਲ ਹੁੰਦੀ ਹੈ ਕਿ ਉਹ ਇਹ ਸਭ ਕਿਵੇਂ ਜਾਣਦਾ ਹੈ। ਆਰਥਰ ਦੀਆਂ ਕਦੇ ਨੌਂ ਪ੍ਰੇਮਿਕਾਵਾਂ ਸਨ ਪਰ ਹੁਣ ਉਸ ਦੀਆਂ ਸਿਰਫ਼ ਪੰਜ ਹਨ।
ਇਹ ਵੀ ਪੜ੍ਹੋ- ਸੀਨੇ ਨਾਲ ਪਾਕਿਸਤਾਨੀ ਝੰਡਾ ਲਗਾਉਣ 'ਤੇ Rakhi Sawant ਨੇ ਤੋੜੀ ਚੁੱਪੀ, ਕਿਹਾ...
ਐਮਿਲੀ ਆਪਣੇ ਰਿਸ਼ਤੇ 'ਚ ਸੁਰੱਖਿਅਤ ਮਹਿਸੂਸ ਕਰਦੀ ਹੈ ਅਤੇ ਹੁਣ ਨਵੇਂ ਲੋਕਾਂ ਦੇ ਰੋਮਾਂਟਿਕ ਰਿਸ਼ਤਿਆਂ 'ਚ ਸ਼ਾਮਲ ਹੋਣ ਨਾਲ ਸਹਿਮਤ ਹੈ - ਪਰ ਉਹ ਬੋਲਣ ਤੋਂ ਵੀ ਨਹੀਂ ਡਰਦੀ। ਐਮਿਲੀ ਨੇ ਅੱਗੇ ਕਿਹਾ ਕਿ ਮੈਂ ਆਰਥਰ ਦੀ ਜ਼ਿੰਦਗੀ 'ਚ ਨਵੀਆਂ ਔਰਤਾਂ ਨੂੰ ਅਸੁਰੱਖਿਅਤ ਮਹਿਸੂਸ ਨਹੀਂ ਕਰਵਾਉਂਦੀ। ਮੈਂ ਉਨ੍ਹਾਂ ਨੂੰ ਜਿੰਨਾ ਹੋ ਸਕੇ ਆਪਣੇ ਸਾਥੀ ਨਾਲ ਰਹਿਣ ਦਿੱਤਾ। ਇਸ ਨਾਲ ਸਾਡੇ ਵਿਚਕਾਰ ਆਰਥਰ ਨੂੰ ਰੱਖਣ ਦੀ ਮੁਕਾਬਲੇਬਾਜ਼ੀ ਵੀ ਖਤਮ ਹੋ ਜਾਂਦੀ ਹੈ ਅਤੇ ਅਸੀਂ ਇੱਕੋ ਛੱਤ ਹੇਠ ਖੁਸ਼ੀ ਨਾਲ ਇਕੱਠੇ ਰਹਿੰਦੇ ਹਾਂ। ਤੁਹਾਨੂੰ ਦੱਸ ਦੇਈਏ ਕਿ ਆਰਥਰ ਆਪਣੀਆਂ ਸਾਰੀਆਂ ਪ੍ਰੇਮਿਕਾਵਾਂ ਨੂੰ ਪਤਨੀ ਦਾ ਦਰਜਾ ਦਿੰਦਾ ਹੈ ਪਰ ਕਾਨੂੰਨੀ ਤੌਰ ‘ਤੇ ਉਸ ਦੀ ਇਕਲੌਤੀ ਪਤਨੀ ਲੂਆਨਾ ਕਾਜ਼ਾਕੀ ਹੈ। ਆਰਥਰ ਨੇ ਕਿਹਾ ਕਿ ਸ਼ੁਰੂ 'ਚ ਉਸ ਨੂੰ ਪਤਾ ਨਹੀਂ ਸੀ ਪਰ ਜਦੋਂ ਮੀਡੀਆ ਨੇ ਮੇਰੀਆਂ ਪਤਨੀਆਂ ਬਾਰੇ ਖੁਲਾਸਾ ਕੀਤਾ ਤਾਂ ਉਹ ਬਾਕੀ ਸਾਰਿਆਂ ਵਾਂਗ ਉਲਝਣ 'ਚ ਸੀ ਅਤੇ ਉਤਸੁਕ ਸੀ ਪਰ ਉਸ ਨੇ ਮੇਰੀ ਜ਼ਿੰਦਗੀ ਵਿੱਚ ਦਖਲ ਨਹੀਂ ਦਿੱਤਾ ਜਾਂ ਇਸ ਬਾਰੇ ਕੁਝ ਨਹੀਂ ਕਿਹਾ - ਉਸ ਨੇ ਬਸ ਇਸਨੂੰ ਸਵੀਕਾਰ ਕਰ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਠੰਡ ਨਾਲ ਜੰਮਿਆ ਹੜ੍ਹ ਦਾ ਪਾਣੀ, ਡੁੱਬੀਆਂ ਕਾਰਾਂ ਦੀ ਵੀਡੀਓ ਦੇਖ ਲੋਕਾਂ ਦੇ ਉੱਡੇ ਹੋਸ਼
NEXT STORY