ਸਿਓਲ (ਇੰਟ.) : ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਤੁਹਾਨੂੰ ਕਿੰਨੇ ਰੁਪਏ ਖ਼ਰਚ ਕਰਨੇ ਪਏ ਹੋਣਗੇ? ਸੋਚੋ, ਜੇਕਰ ਤੁਹਾਨੂੰ ਡਰਾਈਵਿੰਗ ਲਾਇਸੈਂਸ ਬਣਵਾਉਣ ਲਈ 10-20 ਹਜ਼ਾਰ ਨਹੀਂ ਸਗੋਂ 11 ਲੱਖ ਰੁਪਏ ਖ਼ਰਚ ਕਰਨੇ ਪੈਣ ਤਾਂ ਤੁਸੀਂ ਕੀ ਕਰੋਗੇ। ਯਕੀਨਨ ਤੁਸੀਂ ਡਰਾਈਵਿੰਗ ਲਾਇਸੈਂਸ ਬਣਵਾਉਣ ਦਾ ਆਪਣਾ ਖਿਆਲ ਤਿਆਗ ਹੀ ਦੇਵੋਗੇ। ਦੱਖਣੀ ਕੋਰੀਆ ਤੋਂ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਔਰਤ ਨੂੰ ਲਗਭਗ 2 ਦਹਾਕਿਆਂ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਡਰਾਈਵਿੰਗ ਲਾਇਸੈਂਸ ਮਿਲਿਆ, ਜਿਸ 'ਤੇ ਉਸ ਦੇ 11 ਲੱਖ ਰੁਪਏ ਖ਼ਰਚ ਹੋ ਗਏ।
ਇਹ ਵੀ ਪੜ੍ਹੋ : ਅਮਰੀਕਾ: ਹੁੱਕਾ ਲਾਉਂਜ ਦੇ ਬਾਹਰ ਗੋਲ਼ੀਬਾਰੀ 'ਚ 1 ਦੀ ਮੌਤ, 4 ਜ਼ਖਮੀ
2005 'ਚ ਪਹਿਲੀ ਵਾਰ ਦਿੱਤਾ ਟੈਸਟ, 11 ਲੱਖ ਵੀ ਖਰਚੇ
ਦਰਅਸਲ, ਇਸ ਦੌਰਾਨ ਔਰਤ ਨੇ 959 ਵਾਰ ਟੈਸਟ ਦਿੱਤਾ, ਜਿਸ ਵਿੱਚ ਉਹ ਵਾਰ-ਵਾਰ ਫੇਲ੍ਹ ਹੁੰਦੀ ਰਹੀ ਅਤੇ ਉਸ ਨੂੰ 18 ਸਾਲ ਤੱਕ ਡਰਾਈਵਿੰਗ ਲਾਇਸੈਂਸ ਲਈ ਇੰਤਜ਼ਾਰ ਕਰਨਾ ਪਿਆ। ਦੱਖਣ ਕੋਰੀਆ ’ਚ ਰਹਿਣ ਵਾਲੀ ਚਾਸਾ ਸੁੰਨ ਦੇ ਨਾਲ ਇਹ ਸਭ ਹੋਇਆ। ਇਸ ਔਰਤ ਨੇ 18 ਸਾਲ ਪਹਿਲਾਂ ਯਾਨੀ ਸਾਲ 2005 ’ਚ ਡਰਾਈਵਿੰਗ ਲਾਇਸੈਂਸ ਲਈ ਪਹਿਲੀ ਵਾਰ ਲਿਖਤੀ ਪ੍ਰੀਖਿਆ ਦਿੱਤੀ ਸੀ। ਉਸ ਤੋਂ ਬਾਅਦ 18 ਸਾਲ ਤੱਕ ਉਹ 959 ਵਾਰ ਡਰਾਈਵਿੰਗ ਲਾਇਸੈਂਸ ਦੇ ਪ੍ਰੈਕਟੀਕਲ ਟੈਸਟ ’ਚ ਫੇਲ੍ਹ ਹੁੰਦੀ ਰਹੀ। ਡਰਾਈਵਿੰਗ ਲਾਇਸੈਂਸ ਪਾਉਣ ਲਈ 69 ਸਾਲਾ ਚਾਸਾ ਸੁੰਨ ਨੂੰ 11000 ਪੌਂਡ ਯਾਨੀ ਲਗਭਗ 11 ਲੱਖ ਰੁਪਏ ਖ਼ਰਚ ਕਰਨੇ ਪਏ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਅਮਰੀਕਾ: ਹੁੱਕਾ ਲਾਉਂਜ ਦੇ ਬਾਹਰ ਗੋਲ਼ੀਬਾਰੀ 'ਚ 1 ਦੀ ਮੌਤ, 4 ਜ਼ਖਮੀ
NEXT STORY