ਦੁਬਈ (ਬਿਊਰੋ): ਸੰਯੁਕਤ ਅਰਬ ਅਮੀਰਾਤ ਦੀ ਏਅਰਲਾਈਨ ਕੰਪਨੀ ਅਮੀਰਾਤ ਏਅਰਲਾਈਨ ਆਪਣੇ ਨਵੇਂ ਇਸ਼ਤਿਹਾਰ ਲਈ ਚਰਚਾ ਵਿਚ ਹੈ। ਹਵਾਬਾਜ਼ੀ ਕੰਪਨੀ ਨੇ ਬੁਰਜ ਖਲੀਫਾ ਦੇ ਸਿਖਰ 'ਤੇ ਇਹ ਇਸ਼ਤਿਹਾਰ ਸ਼ੂਟ ਕੀਤਾ ਹੈ। ਇਸ ਵੀਡੀਓ ਵਿਚ ਏਅਰਲਾਈਨ ਦੇ ਕਰੂ ਮੈਂਬਰ ਦੀ ਡਰੈੱਸ ਵਿਚ ਇਕ ਬੀਬੀ ਬੁਰਜ ਖਲੀਫਾ ਦੇ ਸਿਖਰ 'ਤੇ ਖੜ੍ਹੀ ਹੈ। ਕਰੂ ਮੈਂਬਰ ਦੀ ਡਰੈੱਸ ਵਿਚ ਬੀਬੀ ਆਪਣੇ ਹੱਥ ਵਿਚ ਇਕ-ਇਕ ਕਰਕੇ ਤਖ਼ਤੀਆਂ ਦਿਖਾਉਂਦੀ ਹੈ। ਇਹਨਾਂ 'ਤੇ ਲਿਖਿਆ ਹੈ-'ਯੂ.ਏ.ਈ. ਨੂੰ ਯੂਕੇ ਐਂਬਰ ਦੀ ਸੂਚੀ ਵਿਚ ਲਿਜਾਣ ਨਾਲ ਸਾਨੂੰ ਦੁਨੀਆ ਵਿਚ ਚੋਟੀ 'ਤੇ ਹੋਣ ਦਾ ਅਹਿਸਾਸ ਹੋਇਆ ਹੈ। ਅਮੀਰਾਤ ਵਿਚ ਉਡਾਣ ਭਰੋ। ਬਿਹਤਰ ਉਡੋ'।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਸ 30 ਸਕਿੰਟ ਦਾ ਇਸ਼ਤਿਹਾਰ ਦੇਖਣ ਦੇ ਬਾਅਦ ਯੂਜ਼ਰਸ ਹੈਰਾਨ ਹੋ ਰਹੇ ਹਨ। ਵੀਡੀਓ ਵਿਚ ਦਿਸ ਰਹੀ ਬੀਬੀ ਨਿਕੋਲ ਸਮਿਥ ਲੁ਼ਡਵਿਕ ਇਕ ਪੇਸ਼ੇਵਰ ਸਕਾਈਡਾਈਵਿੰਗ ਟ੍ਰੇਨਰ ਹੈ। ਜਿਵੇਂ ਹੀ ਕੈਮਰਾ ਜ਼ੂਮ ਹੁੰਦਾ ਹੈ ਤੁਸੀਂ ਦੇਖੋਗੇ ਕਿ ਨਿਕੋਲ ਅਸਲ ਵਿਚ ਬੁਰਜ ਖਲੀਫਾ ਦੇ ਸਿਖਰ 'ਤੇ ਖੜ੍ਹੀ ਹੈ, ਜਿਸ ਦੇ ਪਿੱਛੇ ਦੁਬਈ ਦਾ ਸ਼ਾਨਦਾਰ ਨਜ਼ਾਰਾ ਦਿਸ ਰਿਹਾ ਹੈ। ਇੱਥੇ ਦੱਸ ਦਈਏ ਕਿ ਜ਼ਮੀਨ ਤੋਂ 828 ਮੀਟਰ ਉੱਪਰ ਬੁਰਜ ਖਲੀਫਾ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਹੈ।
ਪੜ੍ਹੋ ਇਹ ਅਹਿਮ ਖਬਰ- ਪਹਿਲੀ ਵਾਰ ਪੁਲਾੜ ਯਾਤਰੀਆਂ ਨੇ ਖੇਡੀਆਂ 'space game' (ਵੀਡੀਓ)
ਨਿਕੋਲ ਨੇ ਇੰਸਟਾਗ੍ਰਾਮ 'ਤੇ ਇਸ਼ਤਿਹਾਰ ਨੂੰ ਸ਼ੇਅਰ ਕਰਦਿਆਂ ਲਿਖਿਆ,''ਇਹ ਅਸਲ ਵਿਚ ਮੇਰੇ ਵੱਲੋਂ ਕੀਤੇ ਗਏ ਸਭ ਤੋਂ ਹੈਰਾਨੀਜਨਕ ਅਤੇ ਰੋਮਾਂਚਕ ਸੰਟਟਾਂ ਵਿਚੋਂ ਇਕ ਹੈ। ਤੁਹਾਡੇ ਕ੍ਰਿਏਟਿਵ ਮਾਰਕੀਟਿੰਗ ਆਈਡੀਆ ਲਈ ਅਮੀਰਾਤ ਏਅਰਲਾਈਨਜ ਟੀਮ ਦਾ ਹਿੱਸਾ ਬਣ ਕੇ ਖੁਸ਼ੀ ਹੋਈ।'' ਅਮੀਰਾਤ ਦੇ ਇਸ਼ਤਿਹਾਰ ਨੂੰ ਦੇਖ ਕੇ ਸੋਸ਼ਲ ਮੀਡੀਆ ਯੂਜ਼ਰਸ ਬਿਲਕੁੱਲ ਹੈਰਾਨ ਰਹਿ ਗਏ। ਉਹਨਾਂ ਨੇ ਕੁਮੈਂਟ ਵਿਚ ਆਪਣੀਆਂ ਬਹੁਤ ਸਾਰੀਆਂ ਪ੍ਰਤੀਕਿਰਿਆਵਾਂ ਦਿੱਤੀਆਂ। ਇਸ ਵੀਡੀਓ ਨੂੰ ਹੁਣ ਤੱਕ 1 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਉੱਥੇ ਅਮੀਰਾਤ ਨੇ ਇਕ ਛੋਟੀ ਕਲਿਪ ਵੀ ਸ਼ੇਅਰ ਕੀਤੀ ਜਿਸ ਵਿਚ ਦਿਖਾਇਆ ਗਿਆ ਹੈ ਕਿ ਕਿਵੇਂ ਇਸ਼ਤਿਹਾਰ ਨੂੰ ਦੁਨੀਆ ਦੇ ਸਿਖਰ 'ਤੇ ਸ਼ੂਟ ਕੀਤਾ ਗਿਆ ਸੀ- ਪਰਦੇ ਦੇ ਪਿੱਛੇ ਦੇ ਵੀਡੀਓ ਨਾਲ। ਅਮੀਰਾਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਸ਼ਤਿਹਾਰ ਬਿਨਾਂ ਕਿਸੇ ਹਰੇ ਰੰਗਦੀ ਸਕ੍ਰੀਨ ਜਾਂ ਵਿਸ਼ੇਸ਼ ਪ੍ਰਭਾਵਾਂ ਦੇ ਸ਼ੂਟ ਕੀਤਾ ਗਿਆ।
ਅਮਰੀਕਾ 'ਚ 'ਲੈਂਬਡਾ' ਵਾਇਰਸ ਦੀ ਦਸਤਕ, ਮਾਹਰ ਬੋਲੇ- ਇਸ ਵੈਰੀਐਂਟ 'ਤੇ ਅਧਿਐਨ ਜਾਰੀ
NEXT STORY