ਵਾਸ਼ਿੰਗਟਨ (ਬਿਊਰੋ): ਦੁਨੀਆ ਦੇ ਸਭ ਤੋਂ ਵੱਡੇ ਖੇਡ ਆਯੋਜਨ ਟੋਕੀਓ ਓਲੰਪਿਕ 2020 ਦੀ 8 ਅਗਸਤ ਨੂੰ ਸਮਾਪਤੀ ਹੋ ਗਈ। ਇਕ ਸਾਲ ਦੀ ਦੇਰੀ ਹੋਣ ਦੇ ਬਾਵਜੂਦ ਇਸ ਵਾਰ ਓਲੰਪਿਕ ਦੀ ਧੂਮ ਧਰਤੀ ਤੋਂ ਲੈ ਕੇ ਸਪੇਸ ਤੱਕ ਦਿਸੀ। ਓਲੰਪਿਕ ਖੇਡਾਂ ਦਾ ਰੋਮਾਂਚ ਨਾ ਸਿਰਫ ਧਰਤੀ 'ਤੇ ਖੇਡ ਪ੍ਰੇਮੀਆਂ ਨੂੰ ਮਿਲਿਆ ਸਗੋਂ ਇੰਟਰਨੈਸ਼ਨਲ ਸਪੇਸ ਸਟੇਸ਼ਨ ਵਿਚ ਤਾਇਨਾਤ ਪੁਲਾੜ ਯਾਤਰੀ ਵੀ ਇਸ ਦੇ ਪ੍ਰਭਾਵ ਤੋਂ ਬਚ ਨਹੀਂ ਸਕੇ।ਪੁਲਾੜ ਯਾਤਰੀਆਂ ਨੇ ਆਈ.ਐੱਸ.ਐੱਸ. 'ਤੇ ਲਿਜਾਏ ਗਏ ਸਪੇਸਕ੍ਰਾਫਟ ਦੇ ਆਧਾਰ 'ਤੇ ਟੀਮ ਬਣਾਈ ਅਤੇ ਪਹਿਲੀ ਵਾਰ 'ਸਪੇਸ ਗੇਮ' ਖੇਡੀਆਂ। ਇਸ ਦੌਰਾਨ ਪੁਲਾੜ ਯਾਤਰੀਆਂ ਨੇ no-handball, synchronized floating ਜਿਹੀਆਂ ਖੇਡਾਂ ਖੇਡੀਆਂ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਨੇ ਭਾਰਤ ਲਈ ਸਿੱਧੀਆਂ ਉਡਾਣਾਂ 'ਤੇ ਲੱਗੀ ਪਾਬੰਦੀ 21 ਸਤੰਬਰ ਤੱਕ ਵਧਾਈ
ਟੀਮ ਡ੍ਰੈਨਗ ਬਨਾਮ ਟੀਮ ਸੋਊਜ਼
ਟੀਮ ਡ੍ਰੈਗਨ ਵਿਚ ਨਾਸਾ ਦੇ ਪੁਲਾੜ ਯਾਤਰੀ ਸ਼ੇਨ ਕਿਮਬਰੂ ਅਤੇ ਮੇਗਨ ਮੈਕਆਰਥਰ, ਜਾਕਸਾ ਪੁਲਾੜ ਯਾਤਰੀ ਆਕਿਹਿਕੋ ਹੋਸ਼ਾਇਡ ਅਤੇ ਈ.ਐੱਸ.ਏ. ਪੁਲਾੜ ਯਾਤਰੀ ਥਾਮਸ ਪੇਸਕੇਟ ਸ਼ਾਮਲ ਸਨ। ਇਹ ਪੁਲਾੜ ਯਾਤਰੀ ਸਪੇਸਐਕਸ ਕਰੂ ਡ੍ਰੈਗਨ ਸਪੇਸਕ੍ਰਾਫਟ ਤੋਂ ਆਈ.ਐੱਸ.ਐੱਸ. ਆਏ ਸਨ। ਟੀਮ ਸੋਊਜ਼ ਵਿਚ ਪੁਲਾੜ ਯਾਤਰੀ ਮਾਰਕ ਵੰਦੇ ਹੇਈ, ਓਲੇਗ ਮੋਵਿਤਸਕੀ ਅਤੇ ਰੋਸਕੋਸਮੋਸ ਦੇ ਪਿਓਤਰ ਡਬਰੋਵ ਸਨ। ਸਪੇਸ ਐਕਸ ਦਾ ਕਰੂ ਡ੍ਰੈਗਨ ਸਪੇਸਕ੍ਰਾਫਟ ਅਤੇ ਸੋਯੂਜ਼ ਅਪ੍ਰੈਲ 2021 ਵਿਚ ਆਈ.ਐੱਸ.ਐੱਸ. 'ਤੇ ਆਏ ਸਨ।
ਪੁਲਾੜ ਯਾਤਰੀਆਂ ਨੇ ਖੇਡਿਆ ਨੋ-ਹੈਂਡਬਾਲ
ਇਹ ਸਪੇਸਕ੍ਰਾਫਟ ਮਾਈਕ੍ਰੋਗ੍ਰੈਵਿਟੀ ਵਿਚ 6 ਮਹੀਨੇ ਲਈ ਸਾਈਂਸ ਮਿਸ਼ਨ ਲਈ 7 ਮੈਂਬਰੀ ਕਰੂ ਨੂੰ ਲੈ ਕੇ ਆਏ ਸਨ। ਇਸ ਸਪੇਸ ਖੇਡ ਵਿਚ ਪਹਿਲੀ ਖੇਡ ਨੋ-ਹੈਂਡਬਾਲ ਸੀ ਜਿੱਥੇ ਖਿਡਾਰੀਆਂ ਨੂੰ ਪਿੰਗ ਪੋਂਗ ਬਾਲ ਨੂੰ ਬਿਨਾਂ ਆਪਣੇ ਸਰੀਰ ਨਾਲ ਛੂਹੇ ਹੈਚ ਗੋਲ ਕਰਨਾ ਸੀ। ਬਾਲ ਨੂੰ ਨੈਵੀਗੇਟ ਕਰਨ ਲਈ ਖਿਡਾਰੀ ਸਿਰਫ ਫੂਕ ਮਾਰ ਸਕਦੇ ਸਨ। ਦੂਜੀਆਂ ਖੇਡਾਂ ਵਿਚ ਸਿੰਕ੍ਰੋਨਾਈਜਡ ਫਲੋਟਿੰਗ ਅਤੇ ਜਿਮਨਾਸਟਿਕ ਸ਼ਾਮਲ ਸਨ। ਇੱਥੇ ਦੱਸ ਦਈਏ ਕਿ ਰੂਸ, ਕੈਨੇਡਾ, ਜਾਪਾਨ ਅਤੇ ਈ.ਐੱਸ.ਏ. ਵਿਚ ਹਿੱਸਾ ਲੈਣ ਵਾਲੇ ਦੇਸ਼ 20 ਸਾਲ ਦੇ ਵੱਧ ਸਮੇਂ ਤੋਂ ਆਈ.ਐੱਸ.ਐੱਸ. ਵਿਚ ਰਹਿ ਰਹੇ ਹਨ ਅਤੇ ਕੰਮ ਕਰ ਰਹੇ ਹਨ।
ਅਮਰੀਕਾ ਦੇ ਨਾਮਵਰ ਬਾਡੀ ਬਿਲਡਰ ਜੌਨ ਮੀਡੋਜ਼ ਦਾ ਦਿਹਾਂਤ
NEXT STORY