ਮਾਸਕੋ (ਇੰਟ.)- ਰੂਸ ’ਚ ਇਕ ਔਰਤ ਨੂੰ 12 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ਨੇ ਯੂਕ੍ਰੇਨ ਨਾਲ ਜੁੜੀ ਇਕ ਚੈਰਿਟੀ ਸੰਸਥਾ ਰਜ਼ੋਮ ਨੂੰ 50 ਡਾਲਰ (ਕਰੀਬ 4200 ਰੁਪਏ) ਚੰਦਾ ਦਿੱਤਾ ਸੀ। ਔਰਤ ਦਾ ਨਾਂ ਕਸੇਨੀਆ ਖਵਾਨਾ (33) ਹੈ। ਉਸ ਕੋਲ ਅਮਰੀਕਾ ਦੀ ਨਾਗਰਿਕਤਾ ਹੈ।
ਕਸੇਨੀਆ ਨੂੰ ਇਸ ਸਾਲ ਫਰਵਰੀ ’ਚ ਰੂਸੀ ਸ਼ਹਿਰ ਯੇਕਾਤੇਰਿਨਬਰਗ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇੱਥੇ ਉਹ ਆਪਣੀ ਦਾਦੀ ਨੂੰ ਮਿਲਣ ਆਈ ਸੀ। ਪਿਛਲੇ ਹਫ਼ਤੇ ਉਸ ਖ਼ਿਲਾਫ਼ ਮੁਕੱਦਮਾ ਚੱਲਿਆ ਸੀ, ਜਿਸ ’ਚ ਉਸ ਨੂੰ ਦੋਸ਼ੀ ਪਾਇਆ ਗਿਆ ਸੀ ਤੇ ਉਸ ਨੂੰ ਅਦਾਲਤ ਵੱਲੋਂ 12 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਇਹ ਵੀ ਪੜ੍ਹੋ- ਪੁਲਸ ਮੁਲਾਜ਼ਮਾਂ ਨੇ ਸਿਵਲ ਸਰਜਨ ਨੂੰ ਆਜ਼ਾਦੀ ਸਮਾਗਮ 'ਚ ਜਾਣ ਤੋਂ ਰੋਕਿਆ, ਕਮਿਸ਼ਨਰ ਨੇ ਕੀਤਾ ਸਸਪੈਂਡ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹਿਜਬੁੱਲਾ ਦੀਆਂ ਵੱਡੀਆਂ ਸੁਰੰਗਾਂ ’ਚ ਮਿਜ਼ਾਈਲਾਂ ਨਾਲ ਲੈਸ ਟਰੱਕ, ਵੀਡੀਓ ਜਾਰੀ
NEXT STORY