ਇੰਟਰਨੈਸ਼ਨਲ ਡੈਸਕ- ਦੱਖਣੀ ਅਮਰੀਕਾ ਦੇ ਦੇਸ਼ ਉਰੂਗਵੇ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੀ ਸੈਨੇਟ ਨੇ ਇੱਛਾ ਮੌਤ ਨੂੰ ਅਪਰਾਧ ਤੋਂ ਮੁਕਤ ਕਰਨ ਵਾਲੇ ਕਾਨੂੰਨ ਨੂੰ ਪਾਸ ਕਰ ਦਿੱਤਾ ਹੈ। ਇਸ ਫ਼ੈਸਲੇ ਮਗਰੋਂ ਉਰੂਗਵੇ ਉਨ੍ਹਾਂ ਗਿਣੇ-ਚੁਣੇ ਦੇਸ਼ਾਂ 'ਚ ਸ਼ਾਮਲ ਹੋ ਗਿਆ ਹੈ, ਜਿੱਥੇ ਗੰਭੀਰ ਰੂਪ ਵਿੱਚ ਬਿਮਾਰ ਮਰੀਜ਼ ਕਾਨੂੰਨੀ ਤੌਰ 'ਤੇ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਖ਼ਤਮ ਕਰ ਸਕਦਾ ਹੈ।
ਬੁੱਧਵਾਰ ਨੂੰ ਐਲਾਨੇ ਗਏ ਇਸ ਇਸ ਕਦਮ ਨਾਲ ਉਰੂਗਵੇ ਕੈਥੋਲਿਕ-ਬਹੁਗਿਣਤੀ ਵਾਲੇ ਲਾਤੀਨੀ ਅਮਰੀਕਾ ਦਾ ਪਹਿਲਾ ਦੇਸ਼ ਬਣ ਗਿਆ ਹੈ ਜਿਸ ਨੇ ਕਾਨੂੰਨੀ ਤੌਰ 'ਤੇ ਇੱਛਾ ਮੌਤ ਦੀ ਆਗਿਆ ਦਿੱਤੀ ਹੈ। ਉਰੂਗਵੇ ਦੇ ਸੱਤਾਧਾਰੀ ਖੱਬੇ-ਪੱਖੀ ਗੱਠਜੋੜ ਦੀ ਸੈਨੇਟਰ ਪੈਟਰੀਸ਼ੀਆ ਕ੍ਰੈਮਰ ਨੇ ਦੇਸ਼ ਦੀ ਰਾਜਧਾਨੀ ਮੋਂਟੇਵੀਡੀਓ ਵਿੱਚ ਕਾਨੂੰਨਸਾਜ਼ਾਂ ਨੂੰ ਦੱਸਿਆ।
ਪਿਛਲੇ ਪੰਜ ਸਾਲਾਂ ਤੋਂ ਰੁਕ-ਰੁਕ ਕੇ ਅੱਗੇ ਵਧ ਰਹੇ ਇਸ ਕਾਨੂੰਨ ਨੇ ਬੁੱਧਵਾਰ ਨੂੰ ਆਪਣੀ ਆਖਰੀ ਰੁਕਾਵਟ ਨੂੰ ਪਾਰ ਕਰ ਲਿਆ ਜਦੋਂ ਸੰਸਦ ਦੇ ਉਪਰਲੇ ਸਦਨ ਵਿੱਚ 31 ਵਿੱਚੋਂ 20 ਸੈਨੇਟਰਾਂ ਨੇ ਇਸ ਦੇ ਹੱਕ ਵਿੱਚ ਵੋਟ ਦਿੱਤੀ। ਹੇਠਲੇ ਸਦਨ ਨੇ ਅਗਸਤ ਵਿੱਚ ਹੀ ਭਾਰੀ ਬਹੁਮਤ ਨਾਲ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਸੀ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਅਦਾਲਤ ਨੇ DSP ਸਣੇ 10 ਪੁਲਸ ਮੁਲਾਜ਼ਮਾਂ ਨੂੰ ਭੇਜਿਆ ਜੇਲ੍ਹ, ਜਾਣੋ ਕੀ ਪੈ ਪੂਰਾ ਮਾਮਲਾ
ਬਹਿਸ ਦੌਰਾਨ, ਸੱਤਾਧਾਰੀ "ਬ੍ਰੌਡ ਫਰੰਟ" ਗੱਠਜੋੜ ਦੇ ਕਾਨੂੰਨਸਾਜ਼ਾਂ ਨੇ ਇੱਛਾ ਮੌਤ ਦੇ ਅਧਿਕਾਰ ਦਾ ਜ਼ੋਰਦਾਰ ਬਚਾਅ ਕੀਤਾ ਅਤੇ ਇਸ ਦੇ ਲਈ ਮੁਹਿੰਮ ਦੀ ਤੁਲਨਾ ਤਲਾਕ ਅਤੇ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਨਾਲ ਕੀਤੀ।
ਅਮਰੀਕੀ ਸੂਬਿਆਂ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਇੱਛਾ ਮੌਤ ਲਈ ਅਰਜ਼ੀ ਦੇਣ ਦਾ ਅਧਿਕਾਰ ਸਿਰਫ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਦੇ 6 ਮਹੀਨੇ ਜਾਂ ਇੱਕ ਸਾਲ ਤੋਂ ਵੱਧ ਜ਼ਿੰਦਾ ਰਹਿਣ ਦੀ ਉਮੀਦ ਨਹੀਂ ਹੁੰਦੀ, ਪਰ ਉਰੂਗਵੇ ਵਿੱਚ ਅਜਿਹਾ ਨਹੀਂ ਹੈ। ਇੱਥੇ ਕਿਸੇ ਵੀ ਵਿਅਕਤੀ ਨੂੰ, ਜੋ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਹੈ ਅਤੇ ਜ਼ਿਆਦਾ ਦੁੱਖ ਸਹਿ ਰਿਹਾ ਹੈ, ਇੱਛਾ ਮੌਤ ਲਈ ਅਰਜ਼ੀ ਦੇ ਸਕਦਾ ਹੈ।
ਉਰੂਗਵੇ ਵਿੱਚ ਇੱਛਾ ਮੌਤ ਦੀ ਮੰਗ ਕਰਨ ਵਾਲਿਆਂ ਨੂੰ ਮਾਨਸਿਕ ਤੌਰ 'ਤੇ ਸਮਰੱਥ ਹੋਣਾ ਚਾਹੀਦਾ ਹੈ। ਪਰ ਬੈਲਜੀਅਮ, ਕੋਲੰਬੀਆ ਅਤੇ ਨੀਦਰਲੈਂਡ ਦੇ ਉਲਟ, ਉਰੂਗਵੇ ਵਿੱਚ ਨਾਬਾਲਗਾਂ ਲਈ ਇੱਛਾ ਮੌਤ ਦੀ ਇਜਾਜ਼ਤ ਨਹੀਂ ਹੈ।
ਇਹ ਵੀ ਪੜ੍ਹੋ- ਬੱਸ ਨੂੰ ਅੱਗ, ਮਾਂ-ਬਾਪ, 2 ਧੀਆਂ ਤੇ 1 ਮੁੰਡੇ ਸਣੇ ਫੌਜੀ ਦਾ ਪੂਰਾ ਪਰਿਵਾਰ ਖ਼ਤਮ! ਰੁਆ ਦੇਵੇਗੀ ਪੂਰੀ ਖ਼ਬਰ
6.6 ਤੀਬਰਤਾ ਦੇ ਭੂਚਾਲ ਨੇ ਹਿਲਾਈ ਧਰਤੀ ! ਕੰਬ ਗਿਆ ਪੂਰਾ ਇਲਾਕਾ
NEXT STORY