ਲੰਡਨ– ਆਕਸਫੋਰਡ ਅੰਗਰੇਜ਼ੀ ਡਿਕਸ਼ਨਰੀ ਨਾਲ ਸਬੰਧਤ ਸੰਗਠਨ ਆਕਸਫੋਰਡ ਲੈਂਗਵੇਜੇਜ਼ ਨੇ ਕਿਹਾ ਕਿ ਕੋਰੋਨਾ ਵਾਇਰਸ ਸ਼ਬਦ ਇਸ ਸਾਲ ਅਪ੍ਰੈਲ ਤੱਕ ਸਭ ਤੋਂ ਵੱਧ ਇਸਤੇਮਾਲ ਹੋਣ ਵਾਲੇ ਅੰਗਰੇਜ਼ੀ ਸ਼ਬਦਾਂ ਅਤੇ ਨਾਂਵਾਂ ’ਚੋਂ ਇਕ ਰਿਹਾ ਹੈ। ਇਸ ਦੇ ਨਾਲ ਹੀ ਕੋਰੋਨਾ ਮਹਾਮਾਰੀ ਨਾਲ ਜੁੜੇ ਹੋਰ ਸ਼ਬਦ ਵੀ ਪੂਰੇ ਸਾਲ ਮਸ਼ਹੂਰ ਰਹੇ ਹਨ।
ਸੰਗਠਨ ਨੇ ਸੋਮਵਾਰ ਨੂੰ ਕਿਹਾ ਕਿ ਵਰਡ ਆਫ ਦਿ ਯੀਅਰ ਪ੍ਰਕਿਰਿਆ ਦੇ ਤਹਿਤ ਇਸ ਸਾਲ ਕਿਸੇ ਇਕ ਸ਼ਬਦ ਨੂੰ ਤੈਅ ਕਰਨਾ ਬੇਹੱਦ ਮੁਸ਼ਕਲ ਹੈ। ਇਸ ਲਈ ਅਸੀਂ ਹੋਰ ਵਧੇਰੇ ਰਿਪੋਰਟ ਕਰਨ ਦਾ ਫੈਸਲਾ ਕੀਤਾ ਹੈ। ਇਹ ਸ਼ਾਨਦਾਰ ਅਤੇ ਥੋੜਾ ਮੁਸ਼ਕਲ ਭਰਿਆ ਹੈ। ਇਸ ਇਕ ਸਾਲ ਵਿਚ ਕਿਸੇ ਹੋਰ ਦੇ ਉਲਟ ਨਵੇਂ ਸ਼ਬਦਾਂ ਦੀ ਭਰਮਾਰ ਰਹੀ ਹੈ। ਵਰਡਸ ਆਫ ਅਨਪ੍ਰੈਂਸੇਡੈਂਟੇਡ ਯੀਅਰ ਰਿਪੋਰਟ ’ਚ ਕਿਹਾ ਗਿਆ ਹੈ ਕਿ ਲਾਕਡਾਊਨ, ਡਬਲਯੂ. ਐੱਫ. ਐੱਚ. (ਵਰਕ ਫ੍ਰਾਮ ਹੋਮ), ਸਪੋਰਟ ਬਬਲਸ ਵਰਗੇ ਸ਼ਬਦਾਂ ਦਾ ਵੀ ਇਸ ਸਾਲ ਖੂਬ ਇਸਤੇਮਾਲ ਹੋਇਆ। ਜੇ ਭਾਰਤ ਦੀ ਗੱਲ ਕਰੀਏ ਤਾਂ ਈ-ਪਾਸ ਵਰਗੇ ਸ਼ਬਦ ਦੀ ਲੋਕਾਂ ਨੇ ਵੱਡੇ ਪੱਧਰ 'ਤੇ ਵਰਤੋਂ ਕੀਤੀ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਹਾਲਾਂਕਿ ਕੋਰੋਨਾ ਵਾਇਰਸ ਦੀ ਕਹਾਣੀ 1960 ਦੇ ਦਹਾਕੇ ਨਾਲ ਜੁੜੀ ਹੈ ਪਰ ਉਦੋਂ ਇਸ ਦਾ ਇਸਤੇਮਾਲ ਵਿਗਿਆਨੀ ਅਤੇ ਮੈਡੀਕਲ ਖੇਤਰ ਨਾਲ ਜੁੜੇ ਲੋਕ ਹੀ ਕਰਦੇ ਸਨ। ਇਸ ਸਾਲ ਅਪ੍ਰੈਲ ਤੱਕ ਇਹ ਸਭ ਤੋਂ ਵੱਧ ਇਸਤੇਮਾਲ ਕੀਤੇ ਗਏ ਸ਼ਬਦਾਂ ’ਚੋਂ ਇਕ ਬਣ ਗਿਆ। ਮਈ ਤੱਕ ਕੋਵਿਡ-19 ਸ਼ਬਦ ਇਸ ਤੋਂ ਅੱਗੇ ਨਿਕਲ ਗਿਆ। ਇਨ੍ਹਾਂ ਤੋਂ ਇਲਾਵਾ ਸੋਸ਼ਲ ਡਿਸਟੈਂਸਿੰਗ, ਮਾਸਕਅਪ, ਸੁਪਰਸਪ੍ਰੈਡਰ, ਕੁਆਰੰਟਾਈਨ, ਆਈਸੋਲੇਸ਼ਨ ਵੀ ਛਾਏ ਰਹੇ ਹਨ।
ਅਮਰੀਕਾ ਦੀ ਸਰਕਾਰੀ ਏਜੰਸੀ ਨੇ ਰਾਸ਼ਟਰਪਤੀ ਚੋਣਾਂ 'ਚ ਬਾਈਡੇਨ ਨੂੰ ਜੇਤੂ ਵਜੋਂ ਦਿੱਤੀ ਮਾਨਤਾ
NEXT STORY