ਟੋਰਾਂਟੋ- ਕੋਰੋਨਾ ਵਾਇਰਸ ਦੀ ਮਾਰ ਨਾਲ ਜੂਝ ਰਹੇ ਵਿਸ਼ਵ ਵਿਚ ਮਹਾਮਾਰੀ ਵੱਧਦੀ ਜਾ ਰਹੀ ਹੈ। ਇਸ ਦਾ ਸਬੂਤ ਇਹ ਹੈ ਕਿ ਇਸ ਹਫਤੇ ਰਿਕਾਰਡ ਗਿਣਤੀ ਵਿਚ ਨਵੇਂ ਮਾਮਲੇ ਪਾਏ ਗਏ। ਵਿਸ਼ਵ ਸਿਹਤ ਸੰਗਠਨ ਨੇ ਦੱਸਿਆ ਕਿ ਪਿਛਲੇ ਹਫਤੇ ਦੁਨੀਆ ਭਰ ਵਿਚ ਤਕਰੀਬਨ 20 ਲੱਖ ਨਵੇਂ ਮਾਮਲੇ ਵਧੇ ਹਨ। ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਇਕ ਹਫਤੇ ਵਿਚ 20 ਲੱਖ ਲੋਕਾਂ ਦਾ ਕੋਰੋਨਾ ਪਾਜ਼ੀਟਿਵ ਹੋਣਾ ਵੱਡੀ ਚਿੰਤਾ ਹੈ।
ਡਬਲਿਊ. ਐੱਚ. ਓ. ਨੇ ਸੋਮਵਾਰ ਦੇਰ ਰਾਤ ਇਕ ਰਿਪੋਰਟ ਵਿਚ ਕਿਹਾ ਕਿ ਬੀਤੇ ਹਫਤੇ ਦੀ ਤੁਲਨਾ ਵਿਚ 6 ਫੀਸਦੀ ਦੇ ਵਾਧੇ ਨਾਲ 14 ਤੋਂ 20 ਸਤੰਬਰ ਦੌਰਾਨ ਦੁਨੀਆ ਵਿਚ ਤਕਰੀਬਨ 20 ਲੱਖ ਨਵੇਂ ਮਾਮਲੇ ਪਾਏ ਗਏ। ਹਾਲਾਂਕਿ ਇਸ ਮਿਆਦ ਵਿਚ ਮੌਤ ਦੇ ਮਾਮਲਿਆਂ ਵਿਚ 10 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬੀਤੇ 7 ਦਿਨਾਂ ਦੌਰਾਨ 36 ਹਜ਼ਾਰ 764 ਪੀੜਤਾਂ ਦੀ ਜਾਨ ਗਈ। ਡਬਲਿਊ ਐੱਚ ਓ. ਮੁਤਾਬਕ ਨਵੇਂ ਮਾਮਲਿਆਂ ਵਿਚ ਇਹ ਉਛਾਲ ਅਫਰੀਕਾ ਨੂੰ ਛੱਡ ਵਿਸ਼ਵ ਦੇ ਬਾਕੀ ਸਾਰੇ ਖੇਤਰਾਂ ਵਿਚ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਕੋਰੋਨਾ : 50 ਸਾਲਾਂ ਤੋਂ ਜੀਵਨ ਸਾਥੀ ਰਹੇ ਜੋੜੇ ਨੇ ਹੱਥ ਫੜ ਇਕੱਠਿਆਂ ਲਿਆ ਆਖਰੀ ਸਾਹ
ਦੁਨੀਆ ਵਿਚ ਇਸ ਸਮੇਂ ਮਹਾਮਾਰੀ ਦਾ ਕੇਂਦਰ ਭਾਰਤ ਬਣ ਗਿਆ ਹੈ। ਹਾਲਾਂਕਿ ਸਭ ਤੋਂ ਜ਼ਿਆਦਾ ਵਾਇਰਸ ਅਮਰੀਕਾ ਵਿਚ ਹੈ। ਇਸ ਦੇਸ਼ ਵਿਚ ਹੁਣ ਤੱਕ 70 ਲੱਖ ਤੋਂ ਜ਼ਿਆਦਾ ਲੋਕ ਸ਼ਿਕਾਰ ਹੋਏ ਹਨ। ਜਦਕਿ 2 ਲੱਖ ਤੋਂ ਜ਼ਿਆਦਾ ਦੀ ਮੌਤ ਹੋਈ ਹੈ। ਯੂਰਪ ਦੇ ਕਈ ਦੇਸ਼ਾਂ ਵਿਚ ਵੀ ਨਵੇਂ ਮਾਮਲਿਆਂ ਵਿਚ ਵਾਧਾ ਦਰਜ ਕੀਤਾ ਗਿਆ ਹੈ। ਦੁਨੀਆ ਵਿਚ ਹੁਣ ਤੱਕ ਕੁੱਲ 3 ਕਰੋੜ 15 ਲੱਖ ਤੋਂ ਜ਼ਿਆਦਾ ਵਾਇਰਸ ਪੀੜਤ ਪਾਏ ਗਏ ਹਨ। ਇਨ੍ਹਾਂ ਵਿਚੋਂ ਤਕਰੀਬਨ 9 ਲੱਖ 70 ਹਜ਼ਾਰ ਲੋਕਾਂ ਦੀ ਜਾਨ ਗਈ ਹੈ। ਕੈਨੇਡਾ ਦੇ ਓਂਟਾਰੀਓ ਵਿਚ ਵੀ ਕੋਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਹਨ ਹਾਲਾਂਕਿ ਨਿਊਜ਼ੀਲੈਂਡ ਨੇ ਕੋਰੋਨਾ ਤੋਂ ਆਪਣੇ ਦੇਸ਼ ਦੀ ਵਧੀਆ ਸੁਰੱਖਿਆ ਕੀਤੀ ਹੈ।
ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਦੱਸਿਆ ਕਿ ਦੇਸ਼ ਵਿਚ ਬੀਤੇ 24 ਘੰਟੇ ਵਿਚ 13 ਹਜ਼ਾਰ 439 ਨਵੇਂ ਮਾਮਲੇ ਮਿਲਣ ਨਾਲ ਵਾਇਰਸ ਪੀੜਤ ਲੋਕਾਂ ਦੀ ਕੁਲ ਗਿਣਤੀ 45 ਲੱਖ 58 ਹਜ਼ਾਰ ਹੋ ਗਈ ਹੈ। ਇਸ ਮਿਆਦ ਵਿਚ 377 ਪੀੜਤਾਂ ਦੇ ਦਮ ਤੋੜਨ ਨਾਲ ਮਰਨ ਵਾਲਿਆਂ ਦੀ ਗਿਣਤੀ ਇਕ ਲੱਖ 37 ਹਜ਼ਾਰ ਤੋਂ ਜ਼ਿਆਦਾ ਹੋ ਗਈ।
UN 'ਚ ਠੰਡਾ ਪਿਆ ਚੀਨ, ਸ਼ੀ ਜਿਨਪਿੰਗ ਬੋਲੇ- 'ਨਹੀਂ ਚਾਹੁੰਦੇ ਕਿਸੇ ਨਾਲ ਯੁੱਧ'
NEXT STORY