ਸੰਯੁਕਤ ਰਾਸ਼ਟਰ (ਏ.ਪੀ.): ਸੰਯੁਕਤ ਰਾਸ਼ਟਰ ਵਿਸ਼ਵ ਖੁਰਾਕ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਡੇਵਿਡ ਬੀਸਲੇ ਨੇ ਵੀਰਵਾਰ ਨੂੰ ਚੇਤਾਵਨੀ ਦਿੱਤੀ ਕਿ ਦੁਨੀਆ ਗਲੋਬਲ ਪੱਧਰ 'ਤੇ "ਅਣਕਿਆਸੀ ਐਮਰਜੈਂਸੀ ਸਥਿਤੀ" ਨਾਲ ਜੂਝ ਰਹੀ ਹੈ ਅਤੇ 34.50 ਕਰੋੜ ਲੋਕ ਭੁਖਮਰੀ ਵੱਲ ਵੱਧ ਰਹੇ ਹਨ ਅਤੇ ਯੂਕ੍ਰੇਨ ਯੁੱਧ ਖ਼ਤਮ ਹੋਣ ਤੱਕ ਸੱਤ ਕਰੋੜ ਹੋਰ ਲੋਕਾਂ 'ਤੇ ਭੁੱਖਮਰੀ ਦਾ ਖਤਰਾ ਮੰਡਰਾਉਣ ਲੱਗੇਗਾ। ਬੀਸਲੇ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਦੱਸਿਆ ਕਿ ਜਿਨ੍ਹਾਂ 82 ਦੇਸ਼ਾਂ ਵਿੱਚ ਇਹ ਏਜੰਸੀ ਸਰਗਰਮ ਹੈ, ਉਨ੍ਹਾਂ ਵਿੱਚੋਂ 34.50 ਕਰੋੜ ਲੋਕ ਗੰਭੀਰ ਭੋਜਨ ਅਸੁਰੱਖਿਆ ਦਾ ਸਾਹਮਣਾ ਕਰ ਰਹੇ ਹਨ ਅਤੇ ਇਹ ਸੰਖਿਆ 2020 ਵਿੱਚ ਕੋਰੋਨਾ ਵਾਇਰਸ ਮਹਾਮਾਰੀ ਦੇ ਫੈਲਣ ਤੋਂ ਪਹਿਲਾਂ ਨਾਲੋਂ ਢਾਈ ਗੁਣਾ ਵੱਧ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕਿੰਗ ਚਾਰਲਸ ਛੱਡ ਦੇਣਗੇ ਆਪਣਾ ਤਾਜ! ਨੋਸਟ੍ਰਾਡੇਮਸ ਨੇ ਨਵੇਂ ਉਤਰਾਧਿਕਾਰੀ ਬਾਰੇ ਕੀਤੀ ਸੀ ਭਵਿੱਖਬਾਣੀ
ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਬੇਹੱਦ ਚਿੰਤਾਜਨਕ ਹੈ ਕਿ ਇਨ੍ਹਾਂ ਵਿੱਚੋਂ 45 ਦੇਸ਼ਾਂ ਵਿੱਚ 5 ਕਰੋੜ ਲੋਕ ਗੰਭੀਰ ਕੁਪੋਸ਼ਣ ਤੋਂ ਪੀੜਤ ਹਨ ਅਤੇ ਅਕਾਲ ਦੇ ਕੰਢੇ 'ਤੇ ਹਨ। ਬੀਸਲੇ ਨੇ ਵਧਦੇ ਸੰਘਰਸ਼, ਮਹਾਮਾਰੀ ਦੇ ਆਰਥਿਕ ਪ੍ਰਭਾਵ, ਜਲਵਾਯੂ ਤਬਦੀਲੀ, ਵਧ ਰਹੀਆਂ ਬਾਲਣ ਦੀਆਂ ਕੀਮਤਾਂ ਅਤੇ ਯੂਕ੍ਰੇਨ ਵਿੱਚ ਯੁੱਧ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਭੁੱਖਮਰੀ ਦੀ ਲਹਿਰ ਹੁਣ ਭੁੱਖਮਰੀ ਦੀ ਸੁਨਾਮੀ ਬਣ ਗਈ ਹੈ।ਉਹਨਾਂ ਨੇ ਕਿਹਾ ਕਿ ਰੂਸ ਦੇ 24 ਫਰਵਰੀ ਨੂੰ ਯੂਕ੍ਰੇਨ ਦੇ ਹਮਲੇ ਤੋਂ ਬਾਅਦ 7 ਕਰੋੜ ਲੋਕ ਭੁੱਖਮਰੀ ਵੱਲ ਵੱਧ ਰਹੇ ਹਨ। ਬੀਸਲੇ ਨੇ ਕਿਹਾ ਕਿ ਜੁਲਾਈ ਵਿਚ ਰੂਸ ਵੱਲੋਂ ਰੋਕੇ ਗਏ ਤਿੰਨ ਕਾਲਾ ਸਾਗਰ ਬੰਦਰਗਾਹਾਂ ਤੋਂ ਯੂਕ੍ਰੇਨੀ ਅਨਾਜ ਨੂੰ ਭੇਜਣ ਦੀ ਇਜਾਜ਼ਤ ਦੇਣ ਅਤੇ ਰੂਸੀ ਖਾਦਾਂ ਨੂੰ ਗਲੋਬਲ ਬਜਾਰਾਂ ਵਿਚ ਵਾਪਸ ਲਿਆਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਜਾਰੀ ਰੱਖਣ ਦੇ ਬਾਵਜੂਦ ਇਸ ਸਾਲ ਕਈ ਥਾਵਾਂ 'ਤੇ ਅਕਾਲ ਪੈਣ ਦਾ ਵਾਸਤਵਿਕ ਜ਼ੋਖਮ ਹੈ। ਉਸ ਨੇ ਕਿਹਾ ਕਿ ਜੇਕਰ ਅਸੀਂ ਠੋਸ ਕਦਮ ਨਾ ਚੁੱਕੇ ਤਾਂ ਮੌਜੂਦਾ ਖੁਰਾਕ ਮੁੱਲ ਸੰਕਟ ਜਲਦੀ ਹੀ 2023 ਵਿੱਚ ਭੋਜਨ ਦੀ ਉਪਲਬਧਤਾ ਸੰਕਟ ਵਿੱਚ ਬਦਲ ਸਕਦਾ ਹੈ।ਉੱਧਰ ਸੰਯੁਕਤ ਰਾਸ਼ਟਰ ਦੇ ਮਾਨਵਤਾਵਾਦੀ ਮਾਮਲਿਆਂ ਦੇ ਮੁਖੀ ਮਾਰਟਿਨ ਗ੍ਰਿਫਿਥਸ ਨੇ ਸੋਮਾਲੀਆ ਅਤੇ ਅਫਗਾਨਿਸਤਾਨ ਵਿੱਚ ਭੋਜਨ ਸੰਕਟ ਦੀ ਚੇਤਾਵਨੀ ਦਿੱਤੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਡੋਨਾਲਡ ਟਰੰਪ ਨੇ ਲਗਾਇਆ 'ਭਾਰਤ ਅਤੇ ਅਮਰੀਕਾ ਸਭ ਤੋਂ ਚੰਗੇ ਦੋਸਤ' ਦਾ ਨਾਅਰਾ
NEXT STORY