ਹਾਂਗਕਾਂਗ ਸਿਟੀ (ਏਜੰਸੀ)– ਹਾਂਗਕਾਂਗ ਪੁਲਸ ਨੇ ਸ਼ਨੀਵਾਰ ਸਵੇਰੇ ਪੂਰਬੀ ਜ਼ਿਲੇ ਵਿਚ ਇਕ ਉਸਾਰੀ ਵਾਲੇ ਸਥਾਨ ’ਤੇ ਮਿਲੇ ਦੂਜੀ ਸੰਸਾਰ ਜੰਗ ਦੇ ਬੰਬ ਨੂੰ ਬੇਅਸਰ ਕਰ ਦਿੱਤਾ। ਪੁਲਸ ਸੂਤਰਾਂ ਨੇ ਦੱਸਿਆ ਕਿ ਡੇਢ ਮੀਟਰ ਲੰਮੇ ਤੇ ਲੱਗਭਗ 1,000 ਪਾਊਂਡ ਭਾਰੇ ਇਸ ਹਵਾਈ ਬੰਬ ਨੂੰ ਬੇਅਸਰ ਕਰਨ ਲਈ ਪੁਲਸ ਨੇ ਸ਼ੁੱਕਰਵਾਰ ਰਾਤ 11 ਵਜੇ ਤਕ ਆਸ-ਪਾਸ ਦੀਆਂ ਇਮਾਰਤਾਂ ਵਿਚੋਂ 6,000 ਲੋਕਾਂ ਨੂੰ ਬਾਹਰ ਕੱਢਿਆ ਸੀ।
ਉਨ੍ਹਾਂ ਵਿਚੋਂ ਕੁਝ ਨੇ ਦੇਖਭਾਲ ਟੀਮਾਂ ਤੇ ਜ਼ਿਲਾ ਪ੍ਰੀਸ਼ਦ ਮੈਂਬਰਾਂ ਦੀ ਮਦਦ ਨਾਲ ਭਾਈਚਾਰਕ ਕੇਂਦਰਾਂ ਵਿਚ ਰਾਤ ਬਿਤਾਈ। ਮੀਂਹ ਪੈਣ ਕਾਰਨ ਹੋਈ ਦੇਰੀ ਦੇ ਬਾਵਜੂਦ ਪੁਲਸ ਦੇ ਬੰਬ ਡਿਸਪੋਜ਼ਲ ਸਕੁਐਡ ਨੇ ਖੋਲ ਵਿਚ ਛੇਕ ਕਰਨ ਅਤੇ ਉਸ ਦੇ ਅੰਦਰ ਰੱਖੇ 500 ਪਾਊਂਡ ਟੀ. ਐੱਨ. ਟੀ. ਵਿਸਫੋਟਕ ਨੂੰ ਸਾੜਨ ਵਿਚ ਕਾਮਯਾਬੀ ਹਾਸਲ ਕੀਤੀ।
ਟਰੰਪ ਨੇ ਦਿੱਤੀ ਸਿੱਧੀ ਧਮਕੀ, 'ਏਅਰਬੇਸ ਵਾਪਸ ਕਰ ਦਿਓ, ਨਹੀਂ ਤਾਂ ਅੰਜਾਮ ਬਹੁਤ ਬੁਰਾ....'
NEXT STORY