ਵਾਸ਼ਿੰਗਟਨ: ਅਮਰੀਕਾ ਵਿਚ ਇਤਿਹਾਸ ਰਚਣ ਜਾ ਰਹੇ ਡੋਨਾਲਡ ਟਰੰਪ ਨੇ ਆਪਣੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਵੱਡੀ ਰੈਲੀ ਦਾ ਆਯੋਜਨ ਕੀਤਾ। ਰੈਲੀ ਦੌਰਾਨ ਟਰੰਪ ਨੇ ਕਈ ਮਹੱਤਵਪੂਰਨ ਐਲਾਨ ਕੀਤੇ। ਐਤਵਾਰ ਨੂੰ ਵਾਸ਼ਿੰਗਟਨ ਵਿੱਚ ਹੋਈ ਇਸ ਰੈਲੀ ਵਿੱਚ ਟਰੰਪ ਨੇ ਕਿਹਾ ਕਿ ਉਹ 'ਇਤਿਹਾਸਕ ਗਤੀ ਅਤੇ ਤਾਕਤ' ਨਾਲ ਕੰਮ ਕਰਨਗੇ ਅਤੇ ਦੇਸ਼ ਦੇ ਹਰ ਸੰਕਟ ਦਾ ਹੱਲ ਕਰਨਗੇ। ਟਰੰਪ ਨੇ ਕਿਹਾ ਕਿ ਉਹ ਅਮਰੀਕਾ ਨੂੰ ਮਹਾਨ ਅਤੇ ਮਜ਼ਬੂਤ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਦੌਰਾਨ ਉਨ੍ਹਾਂ ਨੇ ਇਮੀਗ੍ਰੇਸ਼ਨ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਨ ਦੀ ਗੱਲ ਕੀਤੀ। ਨਾਲ ਹੀ ਇਹ ਵਾਅਦਾ ਕਿ ਦੁਨੀਆ ਵਿੱਚ ਚੱਲ ਰਹੀਆਂ ਜੰਗਾਂ ਨੂੰ ਰੋਕ ਕੇ, ਤੀਜੇ ਵਿਸ਼ਵ ਯੁੱਧ ਦੇ ਖ਼ਤਰੇ ਨੂੰ ਖ਼ਤਮ ਕਰ ਦਿੱਤਾ ਜਾਵੇਗਾ।
ਗਾਜ਼ਾ ਵਿੱਚ ਕਦੇ ਵੀ ਜੰਗ ਨਾ ਹੋਣ ਦਿੰਦਾ: ਟਰੰਪ
ਡੋਨਾਲਡ ਟਰੰਪ ਨੇ ਮੇਕ ਅਮਰੀਕਾ ਗ੍ਰੇਟ ਅਗੇਨ (MAGA) ਵਿਕਟਰੀ ਰੈਲੀ ਵਿੱਚ ਯੂਕ੍ਰਨ ਅਤੇ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਘਰਸ਼ਾਂ 'ਤੇ ਬੋਲਦੇ ਹੋਏ ਕਿਹਾ, 'ਮੈਂ ਯੂਕ੍ਰੇਨ ਵਿੱਚ ਜੰਗ ਖ਼ਤਮ ਕਰਾਂਗਾ, ਮੈਂ ਮੱਧ ਪੂਰਬ ਵਿੱਚ ਹਫੜਾ-ਦਫੜੀ ਨੂੰ ਵੀ ਰੋਕਾਂਗਾ ਅਤੇ ਮੈਂ ਤੀਜੇ ਵਿਸ਼ਵ ਯੁੱਧ ਨੂੰ ਹੋਣ ਤੋਂ ਰੋਕ ਦੇਵਾਂਗਾ। ਤੁਸੀਂ ਸ਼ਾਇਦ ਨਹੀਂ ਜਾਣਦੇ ਕਿ ਅਸੀਂ ਇਸ ਵਿੱਚ ਕਿੰਨੇ ਨੇੜੇ ਹਾਂ।' ਟਰੰਪ ਨੇ ਕਿਹਾ, 'ਅਸੀਂ ਮੱਧ ਪੂਰਬ ਵਿੱਚ ਸਥਾਈ ਸ਼ਾਂਤੀ ਵੱਲ ਪਹਿਲਾ ਕਦਮ ਚੁੱਕਦੇ ਹੋਏ ਇੱਕ ਮਹੱਤਵਪੂਰਨ ਜੰਗਬੰਦੀ ਸਮਝੌਤਾ ਪ੍ਰਾਪਤ ਕੀਤਾ ਹੈ।' ਇਹ ਗਾਜ਼ਾ ਸਮਝੌਤਾ ਨਵੰਬਰ ਵਿੱਚ ਸਾਡੀ ਇਤਿਹਾਸਕ ਜਿੱਤ ਦੇ ਨਤੀਜੇ ਵਜੋਂ ਹੀ ਹੋ ਸਕਿਆ ਸੀ। ਇਸ ਤਹਿਤ ਪਹਿਲੇ ਬੰਧਕਾਂ ਨੂੰ ਹੁਣੇ ਹੀ ਰਿਹਾਅ ਕੀਤਾ ਗਿਆ ਹੈ। ਬਾਈਡੇਨ ਕਹਿ ਰਿਹਾ ਹੈ ਕਿ ਉਸਨੇ ਸੌਦਾ ਕਰ ਲਿਆ ਹੈ ਪਰ ਜੇ ਮੈਂ ਰਾਸ਼ਟਰਪਤੀ ਹੁੰਦਾ, ਤਾਂ ਇਹ (ਇਜ਼ਰਾਈਲ-ਹਮਾਸ ਟਕਰਾਅ) ਕਦੇ ਸ਼ੁਰੂ ਨਹੀਂ ਹੁੰਦਾ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਦੇ ਰਾਸ਼ਟਰਪਤੀ ਵਜੋਂ ਅੱਜ Donald Trump ਦੀ ਤਾਜਪੋਸ਼ੀ, ਸਹੁੰ ਚੁੱਕ ਸਮਾਗਮ 'ਚ ਟੁੱਟਣਗੇ ਕਈ ਰਿਕਾਰਡ
ਇਮੀਗ੍ਰੇਸ਼ਨ ਦੇ ਮੁੱਦੇ 'ਤੇ ਟਰੰਪ ਨੇ ਕਿਹਾ ਕਿ ਅਸੀਂ ਜਲਦੀ ਹੀ ਆਪਣੇ ਪ੍ਰਭੂਸੱਤਾ ਸੰਪੰਨ ਖੇਤਰ ਅਤੇ ਸਰਹੱਦਾਂ 'ਤੇ ਨਿਯੰਤਰਣ ਸਥਾਪਤ ਕਰਾਂਗੇ। ਅਸੀਂ ਅਮਰੀਕੀ ਧਰਤੀ 'ਤੇ ਕੰਮ ਕਰ ਰਹੇ ਹਰ ਗੈਰ-ਕਾਨੂੰਨੀ ਪਰਦੇਸੀ ਗੈਂਗ ਮੈਂਬਰ ਅਤੇ ਪ੍ਰਵਾਸੀ ਅਪਰਾਧੀ ਨੂੰ ਬਾਹਰ ਕੱਢ ਦੇਵਾਂਗੇ। ਅਸੀਂ ਇਸ ਵਿੱਚ ਕੋਈ ਢਿੱਲ ਨਹੀਂ ਦੇਵਾਂਗੇ। ਇਸ ਦੌਰਾਨ ਟਰੰਪ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਕੂਲਾਂ ਵਿੱਚ ਦੇਸ਼ ਭਗਤੀ ਦਾ ਪਾਠਕ੍ਰਮ ਸ਼ੁਰੂ ਕਰੇਗੀ। ਉਨ੍ਹਾਂ ਨੇ ਖੱਬੇ-ਪੱਖੀ ਵਿਚਾਰਧਾਰਾ ਵਾਲੇ ਲੋਕਾਂ ਨੂੰ ਫੌਜ ਅਤੇ ਸਰਕਾਰ ਤੋਂ ਬਾਹਰ ਕੱਢਣ ਦਾ ਵੀ ਐਲਾਨ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੋਲੰਬੀਆ 'ਚ ਗੁਰੀਲਾ ਸਮੂਹਾਂ ਦੇ ਹਮਲਿਆਂ 'ਚ 80 ਲੋਕਾਂ ਦੀ ਮੌਤ
NEXT STORY