ਇੰਟਰਨੈਸ਼ਨਲ ਡੈਸਕ : ਦੁਨੀਆ ਦੇ ਸਭ ਤੋਂ ਠੰਡੇ ਟਾਪੂਆਂ ’ਚ ਸ਼ਾਮਲ ਅੰਟਾਰਕਟਿਕਾ ’ਚ ਤਾਪਮਾਨ ਬੜੀ ਤੇਜ਼ੀ ਨਾਲ ਵਧ ਰਿਹਾ ਹੈ। ਪਿਛਲੇ ਸਾਲ ਹੁਣ ਤਕ ਦਾ ਸਭ ਤੋਂ ਗਰਮ ਤਾਪਮਾਨ ਰਿਕਾਰਡ ਕੀਤਾ ਗਿਆ ਹੈ, ਜਿਸ ਨੇ ਦੁਨੀਆ ਲਈ ਖਤਰੇ ਦੀ ਘੰਟੀ ਵਜਾ ਦਿੱਤੀ ਹੈ। ਸੰਯੁਕਤ ਰਾਸ਼ਟਰ ਨੇ ਅੰਟਾਰਕਟਿਕਾ ਟਾਪੂ ਵਿਚ ਤਾਪਮਾਨ ਦੇ ਨਵੇਂ ਰਿਕਾਰਡ ਦੀ ਪੁਸ਼ਟੀ ਕੀਤੀ ਹੈ। ਸੰਯੁਕਤ ਰਾਸ਼ਟਰ ਨੇ ਅੰਟਾਰਕਟਿਕਾ ’ਚ ਪਿਛਲੇ ਸਾਲ 18.3 ਡਿਗਰੀ ਸੈਲਸੀਅਸ (64.9 ਡਿਗਰੀ ਫਾਰੇਨਹਾਈਟ) ਤਾਪਮਾਨ ਦੀ ਪੁਸ਼ਟੀ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਵਿਸ਼ਵ ਮੌਸਮ ਵਿਗਿਆਨ ਸੰਗਠਨ (ਡਬਲਯੂ. ਐੱਮ. ਓ.) ਨੇ ਕਿਹਾ ਕਿ 6 ਫਰਵਰੀ 2020 ਨੂੰ ਅੰਟਾਰਕਟਿਕਾ ’ਤੇ ਅਰਜਨਟੀਨਾ ਦੇ ਐਸਪੇਰਾਂਜਾ ਖੋਜ ਕੇਂਦਰ ’ਚ ਰਿਕਾਰਡ 18.3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਕੋਰੋਨਾ ਦੇ ਡੈਲਟਾ ਪਲੱਸ ਵੇਰੀਐਂਟ ਦੇ ਕਹਿਰ ਦਰਮਿਆਨ ‘ਜਾਨਸਨ ਐਂਡ ਜਾਨਸਨ’ ਨੇ ਕੀਤਾ ਵੱਡਾ ਦਾਅਵਾ
ਇਸ ਤੋਂ ਪਹਿਲਾਂ 2015 ’ਚ ਸਭ ਤੋਂ ਜ਼ਿਆਦਾ ਤਾਪਮਾਨ 17.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਡਬਲਯੂ. ਐੱਮ. ਓ. ਦੇ ਜਨਰਲ ਸਕੱਤਰ ਪੇਟੇਰੀ ਤਾਲਾਸ ਨੇ ਕਿਹਾ ਕਿ ਜ਼ਿਆਦਾ ਤਾਪਮਾਨ ਰਿਕਾਰਡ ਦੀ ਪੜਤਾਲ ਕਰਨੀ ਮਹੱਤਵਪੂਰਨ ਹੈ ਕਿਉਂਕਿ ਇਹ ਧਰਤੀ ਦੀਆਂ ਅੰਤਿਮ ਸਰਹੱਦਾਂ ’ਚੋਂ ਇਕ ਵਿਚ ਮੌਸਮ ਤੇ ਮੌਸਮ ਦੀ ਤਸਵੀਰ ਬਣਾਉਣ ਵਿਚ ਸਹਾਇਤਾ ਕਰਦਾ ਹੈ। ਉਨ੍ਹਾਂ ਕਿਹਾ ਕਿ ਅੰਟਾਰਕਟਿਕਾ ਪ੍ਰਾਇਦੀਪ ਧਰਤੀ ਦੇ ਸਭ ਤੋਂ ਤੇਜ਼ੀ ਨਾਲ ਗਰਮ ਹੋਣ ਵਾਲੇ ਖੇਤਰਾਂ ’ਚੋਂ ਇਕ ਹੈ। ਪਿਛਲੇ 50 ਸਾਲਾਂ ਵਿਚ ਲੱਗਭਗ ਤਿੰਨ ਡਿਗਰੀ ਸੈਲਸੀਅਸ ਇਸ ਵਿਚ ਵਾਧਾ ਹੋਇਆ ਹੈ। ਜਲਵਾਯੂ ਪਰਿਵਰਤਨ ਕਾਰਨ ਇਹ ਤਾਪਮਾਨ ਬਣਿਆ ਹੋਇਆ ਹੈ। ਇੰਨੀ ਤੇਜ਼ੀ ਨਾਲ ਇਸ ਇਲਾਕੇ ਵਿਚ ਵਧ ਰਹੇ ਤਾਪਮਾਨ ਨੂੰ ਲੈ ਕੇ ਸੰਯੁਕਤ ਰਾਸ਼ਟਰ ਦੀ ਸੰਸਥਾ ਨੇ ਜਾਂਚ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਖੇਤਰ ਵਿਚ ਬਰਫ ਦਾ ਪਾਣੀ ਇੰਨੀ ਵੱਡੀ ਮਾਤਰਾ ਵਿਚ ਜਮ੍ਹਾ ਹੈ ਕਿ ਜੇ ਇਹ ਪਿਘਲ ਜਾਵੇ ਤਾਂ ਦੁਨੀਆ ਭਰ ’ਚ ਤੱਟੀ ਇਲਾਕੇ ਡੁੱਬ ਸਕਦੇ ਹਨ।
ਸਿਡਨੀ 'ਚ ਕੋਰੋਨਾ ਦੇ 35 ਨਵੇਂ ਮਾਮਲੇ ਆਏ ਸਾਹਮਣੇ
NEXT STORY