ਸਿਡਨੀ (ਸਨੀ ਚਾਂਦਪੁਰੀ) :- ਕੋਰੋਨਾ ਦਾ ਕਹਿਰ ਸਿਡਨੀ ਵਿਚ ਲਗਾਤਾਰ ਜਾਰੀ ਹੈ। ਰੋਜ਼ਾਨਾ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਕੋਰੋਨਾ ਦੇ 35 ਨਵੇਂ ਮਾਮਲੇ ਸਾਹਮਣੇ ਆਏ ਹਨ। ਮਾਮਲੇ ਦਿਨ-ਬ-ਦਿਨ ਵੱਧਣ ਦੇ ਕਾਰਣ ਲੌਕਡਾਊਨ ਦੀ ਮਿਆਦ ਦੇ ਵੱਧਣ ਦਾ ਖ਼ਦਸ਼ਾ ਵੀ ਜਤਾਇਆ ਜਾ ਰਿਹਾ ਹੈ। ਇਹ 2020 ਦੇ ਸ਼ੁਰੂ ਵਿਚ ਕੋਰੋਨਾ ਦੀ ਪਹਿਲੀ ਲਹਿਰ ਤੋਂ ਬਾਅਦ ਦੇ ਸੱਭ ਤੋਂ ਵੱਧ ਰੋਜ਼ਾਨਾ ਦਰਜ ਹੋਣ ਵਾਲੇ ਮਾਮਲਿਆਂ ਵਿਚੋਂ ਸੱਭ ਤੋਂ ਵੱਧ ਮਾਮਲੇ ਹਨ।
ਗ੍ਰੇਟਰ ਸਿਡਨੀ, ਬਲਿਊ ਮਾਊਂਟੇਨ ਅਤੇ ਵੋਲਨਗੋਂਗ 'ਤੇ ਲਗਾਈ ਤਾਲਾਬੰਦੀ ਦੇ ਨਿਯਮ 9 ਜੁਲਾਈ ਨੂੰ ਖ਼ਤਮ ਹੋਣੇ ਹਨ ਪਰ ਜਿਸ ਤਰ੍ਹਾਂ ਮਾਮਲੇ ਵੱਧ ਰਹੇ ਹਨ ਅਜੇ ਕੁਝ ਵੀ ਕਿਹਾ ਨਹੀਂ ਜਾ ਸਕਦਾ। ਇਸ ਮੌਕੇ ਬੇਰੇਜਿਕਲਿਅਨ ਨੇ ਕਿਹਾ ਕੇ ਕੋਰੋਨਾ ਮਾਮਲਿਆਂ ਦੀ ਵੱਧ ਰਹੀ ਗਿਣਤੀ ਨਾਲ ਅਸੀਂ ਉਨ੍ਹਾਂ ਮਾਮਲਿਆਂ ਦਾ ਇਕ ਵੱਡਾ ਅਨੁਪਾਤ ਵੇਖ ਰਹੇ ਹਾਂ । ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕੇ ਲੋਕ ਇਹ ਜਾਨਣ ਦੀ ਉਮੀਦ ਕਰ ਸਕਦੇ ਹਨ ਕਿ ਕੀ ਤਾਲਾਬੰਦੀ ਦੀ ਮਿਆਦ ਵਧਾਈ ਜਾ ਸਕਦੀ ਹੈ ਤਾਂ ਬੇਰੇਜਿਕਲੀਅਨ ਨੇ ਕਿਹਾ ਕਿ ਉਹ ਅਗਲੇ ਹਫ਼ਤੇ ਇਸ 'ਤੇ ਕੁੱਝ ਦੱਸ ਸਕਦੀ ਹੈ। ਸਿਡਨੀ ਵਿਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 261 ਹੋ ਗਈ ਹੈ ।
ਕੈਨੇਡਾ ’ਚ ਇਕ ਘਰ ਨੂੰ ਅੱਗ ਲੱਗਣ ਨਾਲ 4 ਬੱਚਿਆਂ ਸਮੇਤ 7 ਦੀ ਮੌਤ
NEXT STORY