ਇੰਟਰਨੈਸ਼ਨਲ ਡੈਸਕ : ਲੇਖਕ ਸਲਮਾਨ ਰਸ਼ਦੀ 'ਤੇ ਹੋਏ ਹਮਲੇ ਤੋਂ ਬਾਅਦ ਉਨ੍ਹਾਂ ਨੂੰ ਲੈ ਕੇ ਇਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਰਿਪੋਰਟਾਂ ਮੁਤਾਬਕ ਉਸ ਦੀ ਇਕ ਅੱਖ ਦੀ ਰੌਸ਼ਨੀ ਚੱਲ ਗਈ ਹੈ ਅਤੇ ਇਕ ਹੱਥ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਦੱਸ ਦੇਈਏ ਕਿ ਰਸ਼ਦੀ 'ਤੇ ਨਿਊਯਾਰਕ ਸਿਟੀ ਵਿਚ ਇਕ ਸਾਹਿਤਕ ਸਮਾਗਮ ਦੌਰਾਨ ਹਮਲਾ ਹੋਇਆ ਸੀ। ਉਨ੍ਹਾਂ ਦੇ ਗਲ੍ਹ ਅਤੇ ਪਿੱਠ 'ਤੇ ਚਾਕੂ ਨਾਲ ਕਈ ਵਾਰ ਕੀਤੇ ਗਏ ਸਨ। ਫਿਲਹਾਲ ਉਨ੍ਹਾਂ ਦੀ ਹਾਲਤ ਬਾਰੇ ਪੂਰੀ ਜਾਣਕਾਰੀ ਨਹੀਂ ਮਿਲੀ।
ਭਾਰਤੀ ਮੂਲ ਦੇ ਬ੍ਰਿਟਿਸ਼ ਲੇਖਕ ਰਸ਼ਦੀ ਦੇ ਨਾਵਲ ਦ ਸੈਟੇਨਿਕ ਵਰਸੇਜ਼ ਨੂੰ ਲੈ ਕੇ ਵਿਵਾਦ ਹੋਇਆ ਸੀ। ਕਿਹਾ ਜਾਂਦਾ ਹੈ ਕਿ ਰਸ਼ਦੀ 'ਤੇ ਵੀ ਇਸੇ ਲਈ ਹਮਲਾ ਕੀਤਾ ਗਿਆ ਸੀ। ਉਨ੍ਹਾਂ ਦੇ ਸਹਾਇਕ ਐਂਡਰਿਊ ਵਾਇਲ ਨੇ ਦੱਸਿਆ ਕਿ 75 ਸਾਲ ਦੀ ਉਮਰ 'ਚ ਹਮਲੇ ਕਾਰਨ ਉਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ। ਉਨ੍ਹਾਂ ਕਿਹਾ ਕਿ ਰਸ਼ਦੀ ਦੀ ਗਰਦਨ 'ਤੇ ਤਿੰਨ ਵੱਡੇ ਜ਼ਖ਼ਮ ਸਨ। ਦੱਸ ਦੇਈਏ ਕਿ ਰਸ਼ਦੀ ਦਾ ਜਨਮ ਭਾਰਤ ਵਿੱਚ ਇੱਕ ਮੁਸਲਿਮ ਕਸ਼ਮੀਰੀ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਨਾਵਲ ਦੇ ਵਿਵਾਦਿਤ ਹੋਣ ਤੋਂ ਬਾਅਦ ਉਸ ਨੂੰ ਬ੍ਰਿਟਿਸ਼ ਪੁਲਸ ਦੀ ਸੁਰੱਖਿਆ ਹੇਠ 9 ਸਾਲ ਤੱਕ ਲੁੱਕਣਾ ਪਿਆ। ਉਸਦਾ ਨਾਵਲ 1988 ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਸ ਤੋਂ ਬਾਅਦ 1989 'ਚ ਈਰਾਨ ਦੇ ਸੁਪਰੀਮ ਲੀਡਰ ਖੋਮੇਨੀ ਨੇ ਉਨ੍ਹਾਂ ਖ਼ਿਲਾਫ਼ ਫਤਵਾ ਜਾਰੀ ਕੀਤਾ। ਰਸ਼ਦੀ 'ਤੇ ਹਮਲਾ ਕਰਨ ਵਾਲੇ ਵਿਅਕਤੀ ਦੀ ਪਛਾਣ 24 ਸਾਲਾ ਹਾਦੀ ਮਾਤਰ ਵਜੋਂ ਹੋਈ ਹੈ। ਹਾਲਾਂਕਿ, ਈਰਾਨ ਨੇ ਹਮਲੇ ਨਾਲ ਕਿਸੇ ਵੀ ਸਬੰਧ ਤੋਂ ਇਨਕਾਰ ਕੀਤਾ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਰੁੜਕੀ ਦੀ ਸੰਗਤ ਨੇ ਕੈਨੇਡਾ 'ਚ ਬਾਬਾ ਗੁਰਦਿੱਤਾ ਜੀ ਦੇ ਅਵਤਾਰ ਪੁਰਬ ਸੰਬੰਧੀ ਕਰਵਾਇਆ ਅਖੰਡ ਪਾਠ
NEXT STORY