ਬੀਜਿੰਗ(ਬਿਊਰੋ)— ਕਮਿਊਨਿਸਟ ਪਾਰਟੀ ਆਫ ਚਾਈਨਾ (ਸੀਪੀਸੀ) ਦੀ ਅਹਿਮ ਬੈਠਕ ਵਿਚ ਸ਼ੀ ਜਿਨਪਿੰਗ ਦੇ ਤੀਜੀ ਵਾਰ ਵੀ ਰਾਸ਼ਟਰਪਤੀ ਬਣੇ ਰਹਿਣ ਦਾ ਰਸਤਾ ਸਾਫ ਹੋ ਗਿਆ ਹੈ। ਇਸ ਅਹਿਮ ਬੈਠਕ ਵਿਚ ਉਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ ਵਿਚ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਦੇ 2 ਕਾਰਜਕਾਲ ਦੀ ਬੰਦਿਸ਼ ਨੂੰ ਹਟਾਇਆ ਗਿਆ। ਇਸ ਪ੍ਰਸਤਾਵ ਨੂੰ ਨੈਸ਼ਨਲ ਪੀਪਲਸ ਕਾਂਗਰਸ (ਐਨਸੀਪੀ) ਵਿਚ ਪੇਸ਼ ਕੀਤਾ ਜਾਏਗਾ।
ਇਸ ਨੂੰ ਚੀਨ ਦੀ ਰਾਸ਼ਟਰੀ ਸੰਸਦ ਦਾ ਦਰਜਾ ਹਾਸਲ ਹੈ ਪਰ ਸੀਪੀਸੀ ਹੀ ਰਬਰ ਸਟੈਂਪ ਮੰਨਿਆ ਜਾਂਦਾ ਹੈ। ਜ਼ਾਹਰ ਹੈ ਕਿ ਸੀਪੀਸੀ ਦੇ ਪ੍ਰਸਤਾਵ 'ਤੇ ਐਨਸੀਪੀ ਦੀ ਬੈਠਕ ਵਿਚ ਮੌਹਰ ਲੱਗ ਜਾਏਗੀ ਅਤੇ ਉਸ ਤੋਂ ਬਾਅਦ ਜਿਨਪਿੰਗ ਦਾ ਲਗਾਤਾਰ ਰਾਸ਼ਟਰਪਤੀ ਬਣੇ ਰਹਿਣ ਦਾ ਰਸਤਾ ਸਾਫ ਹੋ ਜਾਏਗਾ। ਹਾਲਾਂਕਿ ਸੀਪੀਸੀ ਦੇ ਇਸ ਪ੍ਰਸਤਾਵ ਦੀ ਕੌਮਾਂਤਰੀ ਬਿਰਾਦਰੀ ਨਾਲ ਚੀਨ ਵਿਚ ਵੀ ਨਿੰਦਾ ਹੋ ਰਹੀ ਹੈ। ਗਲੋਬਲ ਪੱਧਰ 'ਤੇ ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਜਿਨਪਿੰਗ ਬੇਲਗਾਮ ਹੋ ਸਕਦੇ ਹਨ। ਉਥੇ ਹੀ ਚੀਨ ਅੰਦਰ ਸੋਸ਼ਲ ਮੀਡੀਆ 'ਤੇ ਚਰਚਾ ਹੈ ਕਿ ਤਾਨਾਸ਼ਾਹੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋ ਰਹੀ ਹੈ। ਇਸ ਨਾਲ ਚੀਨ ਬਹੁਤ ਪਿੱਛੇ ਚਲਾ ਜਾਏਗਾ।
ਜ਼ਿਕਰਯੋਗ ਹੈ ਕਿ ਚੀਨ ਵਿਚ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਨੂੰ 2 ਕਾਰਜਕਾਲ ਹੀ ਮਿਲ ਸਕਦੇ ਹਨ ਪਰ ਸੀਪੀਸੀ ਦੇ 3 ਦਿਨੀਂ ਸੈਸ਼ਨ ਦੀ ਸਮਾਪਤੀ 'ਤੇ ਇਹ ਤੈਅ ਹੋ ਗਿਆ ਹੈ ਕਿ ਹੁਣ ਜਿਨਪਿੰਗ ਮਨਮਰਜੀ ਨਾਲ ਅਹੁਦੇ 'ਤੇ ਬਣੇ ਰਹਿ ਸਕਦੇ ਹਨ। ਚੀਨ ਦੇ ਇਕ ਸਰਕਾਰੀ ਸਮਾਚਾਰ ਪੱਤਰ ਦੇ ਸਾਬਕਾ ਸੰਪਾਦਕ ਲੀ ਦਤਾਂਗ ਨੇ ਇਕ ਪੱਤਰ ਸੋਸ਼ਲ ਮੀਡੀਆ 'ਤੇ ਪੋਸਟ ਕਰ ਕੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਇਸ ਪ੍ਰਸਤਾਵ ਦੇ ਵਿਰੋਧ ਵਿਚ ਵੋਟਿੰਗ ਕਰੋ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪਾਸ ਹੋ ਗਿਆ ਤਾਂ ਚੀਨ ਸੀਪੀਸੀ ਦੇ ਸੰਸਥਾਪਕ ਮਾਓ ਜੇਦਾਂਗ ਦੇ ਦੌਰ ਵਿਚ ਚਲਾ ਜਾਏਗਾ।
ਸਿਰਫ ਇਸ ਦੇਸ਼ ਨੇ ਜਾਰੀ ਕੀਤੀਆਂ 'ਹੋਲੀ' 'ਤੇ ਡਾਕ ਟਿਕਟਾਂ, ਭਾਰਤ ਰਹਿ ਗਿਆ ਪਿੱਛੇ
NEXT STORY