ਬੀਜਿੰਗ-ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਮੰਗਲਵਾਰ ਨੂੰ ਅਮਰੀਕਾ 'ਤੇ ਨਿਸ਼ਾਨਾ ਵਿਨ੍ਹੰਦੇ ਹੋਏ ਕਿਹਾ ਕਿ ਦੂਜੇ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ 'ਚ 'ਦਬਦਬਾ ਬਣਾਉਣ' ਅਤੇ 'ਦਖਲਅੰਦਾਜ਼ੀ ਕਰਨਾ' ਸਹੀ ਨਹੀਂ ਹੈ। ਤਾਈਵਾਨ ਅਤੇ ਹਾਂਗਕਾਂਗ 'ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲਿਆਂ ਨੂੰ ਲੈ ਕੇ ਅਮਰੀਕਾ ਅਤੇ ਸਹਿਯੋਗੀ ਦੇਸ਼ ਚੀਨ 'ਤੇ ਦਬਾਅ ਵਧਾ ਰਹੇ ਹਨ।
ਇਹ ਵੀ ਪੜ੍ਹੋ-ਅਮਰੀਕਾ ਨੇ ਭਾਰਤ, ਚੀਨ, ਜਾਪਾਨ ਸਮੇਤ 11 ਦੇਸ਼ਾਂ ਨੂੰ ਕਰੰਸੀ ਵਿਹਾਰ ਨਿਗਰਾਨੀ ਸੂਚੀ ’ਚ ਰੱਖਿਆ
ਸ਼ੀ ਨੇ ਅਮਰੀਕਾ ਦਾ ਸਿੱਧੇ ਤੌਰ 'ਤੇ ਜ਼ਿਕਰ ਕੀਤੇ ਬਿਨਾਂ ਕਿਹਾ ਕਿ ਦੂਜਿਆਂ ਦੇ ਅੰਦਰੂਨੀ ਮਾਮਲਿਆਂ 'ਚ ਦਬਦਬਾ ਬਣਾਉਣ ਜਾਂ ਦਖਲਅੰਦਾਜ਼ੀ ਕਰਨ ਦਾ ਕੋਈ ਸਮਰਥਨ ਨਹੀਂ ਕਰੇਗਾ। ਸਾਨੂੰ ਸ਼ਾਂਤੀ, ਵਿਕਾਸ, ਸਮਾਨਤਾ, ਨਿਆਂ, ਲੋਕਤੰਤਰ ਅਤੇ ਸੁਤੰਤਰਤਾ ਦੀ ਵਕਾਲਤ ਕਰਨੀ ਚਾਹੀਦੀ ਹੈ ਜੋ ਮਨੁੱਖਤਾ ਦੇ ਸਾਂਝਾ ਮੁੱਲ ਹੈ ਅਤੇ ਮਨੁੱਖੀ ਸਭਿਅਤਾ ਦੀ ਤਰੱਕੀ ਨੂੰ ਵਧਾਉਣ ਲਈ ਸਭਿਆਤਾਵਾਂ ਦਰਮਿਆਨ ਆਪਸੀ ਵਟਾਂਦਰੇ ਨੂੰ ਉਤਸ਼ਾਹਤ ਕਰਨਾ ਜ਼ਰੂਰੀ ਹੈ।
ਇਹ ਵੀ ਪੜ੍ਹੋ-'ਘਰ ਦੇ ਬਾਹਰ' ਮਾਸਕ ਲਗਾਉਣਾ ਜ਼ਰੂਰੀ ਨਹੀਂ
ਚੀਨੀ ਰਾਸ਼ਟਰਪਤੀ ਨੇ ਹੈਨਾਨ ਸਥਿਤੀ ਪ੍ਰਭਾਵਸ਼ਾਲੀ ਥਿੰਕਟੈਂਕ ਬਾਓ ਫੋਰਮ ਫਾਰ ਏਸ਼ੀਆ (ਬੀ.ਐੱਫ.ਏ.) 'ਚ ਸਾਲਾਨਾ ਸੰਮੇਲਨ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਜ ਦੀ ਦੁਨੀਆ 'ਚ ਸਾਨੂੰ ਨਿਆਂ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਵੱਡੇ ਦੇਸ਼ਾਂ ਨੂੰ ਇਸ ਤਰ੍ਹਾਂ ਦਾ ਰਵੱਈਆ ਕਰਨਾ ਚਾਹੀਦਾ ਹੈ ਜੋ ਉਨ੍ਹਾਂ ਦੇ ਕੱਦ ਦੇ ਮੁਤਾਬਕ ਹੋਵੇ ਅਤੇ ਜਿਸ 'ਚ ਜ਼ਿੰਮੇਵਾਰੀ ਦੀ ਵੱਡੀ ਭਾਵਨਾ ਹੋਵੇ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਜੋਅ ਬਾਈਡੇਨ ਅਮਰੀਕੀ ਡਿਪਲੋਮੈਟ ਉਜਰਾ ਜੇਯਾ ਨੂੰ ਸੌਂਪਣਗੇ ਮਹੱਤਵਪੂਰਨ ਜ਼ਿੰਮੇਵਾਰੀ
NEXT STORY