ਬ੍ਰਸੇਲਜ਼ : ਸ਼ਿਨਜਿਆਂਗ ਖੇਤਰ ਵਿਚ ਚੀਨ ਵੱਲੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਦਿਆਂ 8 ਅਕਤੂਬਰ ਨੂੰ ਉਈਗਰਾਂ 'ਤੇ ਹੋ ਰਹੇ ਅੱਤਿਆਚਾਰਾਂ 'ਤੇ ਚਰਚਾ ਲਈ ਇਕ ਵੈਬੀਨਾਰ ਆਯੋਜਿਤ ਕੀਤਾ ਜਾ ਰਿਹਾ ਹੈ। ਦੱਖਣੀ ਏਸ਼ੀਆ ਡੈਮੋਕ੍ਰੇਟਿਕ ਫੋਰਮ ਵੱਲੋਂ ਆਯੋਜਿਤ ਇਸ ਵੈਬੀਨਾਰ ਨੂੰ 'ਪੂਰਬੀ ਤੁਰਕੀਸਤਾਨ ਵਿਚ ਇਸਲਾਮ 'ਤੇ ਅੱਤਿਆਚਾਰ' ਸਿਰਲੇਖ ਦਿੱਤਾ ਗਿਆ ਹੈ, ਜਿਸ ਵਿਚ ਉਈਗਰਾਂ ਲਈ ਅਭਿਆਨ ਦੇ ਸੰਸਥਾਪਕ ਅਤੇ ਕਾਰਜਕਾਰੀ ਨਿਰਦੇਸ਼ਨ ਰੁਸ਼ਨ ਅੱਬਾਸ ਹੋਣਗੇ। ਇਸ ਤੋਂ ਇਲਾਵਾ ਇੰਸਟੀਚਿਊਟ ਫਾਰ ਗਿਲਗਿਤ ਬਾਲਤਿਸਤਾਨ ਸਟਡੀਜ਼ ਦੇ ਪ੍ਰਧਾਨ, ਸੇਗੇਨ ਹਸਨ ਸੇਰਿੰਗ ਵੀ ਹਿੱਸਾ ਲੈਣ ਵਾਲਿਆਂ ਵਿਚ ਸ਼ਾਮਲ ਹੋਣਗੇ।
ਇਹ ਵਿਵਾਦ ਅਮਰੀਕੀ ਮੀਡੀਆ ਵੱਲੋਂ ਰਿਪੋਰਟਿੰਗ ਕਰਨ ਤੋਂ ਬਾਅਦ ਸਾਹਮਣੇ ਆਇਆ ਸੀ, ਜਿਸ ਵਿਚ ਦੱਸਿਆ ਗਿਆ ਸੀ ਕਿ ਪਿਛਲੇ 3 ਸਾਲਾਂ ਦੌਰਾਨ ਸ਼ਿਨਜਿਆਂਗ ਵਿਚ 1 ਲੱਖ ਜਾਂ ਵੱਧ ਉਈਗਰਾਂ ਅਤੇ ਹੋਰ ਘੱਟ ਗਿਣਤੀ ਮੁਸਲਮਾਨਾਂ ਨੂੰ ਨਜ਼ਰਬੰਦੀ ਕੈਂਪਾਂ ਅਤੇ ਜੇਲ੍ਹਾਂ ਵਿਚ ਰੱਖਿਆ ਗਿਆ ਹੈ। ਹਾਲਾਂਕਿ ਚੀਨ ਇਸ ਤਰ੍ਹਾਂ ਦੇ ਦੁਰਵਿਵਹਾਰ ਤੋਂ ਇਨਕਾਰ ਕਰਦਾ ਹੈ ਅਤੇ ਕਹਿੰਦਾ ਹੈ ਕਿ ਇਹ ਕੈਂਪ ਪੇਸ਼ੇਵਰ ਸਿਖਲਾਈ ਪ੍ਰਦਾਨ ਕਰਦੇ ਹਨ। ਉਥੇ ਹੀ ਉਈਗਰ ਕਾਰਕੁਨ ਅਤੇ ਮਨੁੱਖੀ ਅਧਿਕਾਰ ਸਮੂਹਾਂ ਦਾ ਮੰਨਣਾ ਹੈ ਕਿ ਇਨ੍ਹਾਂ ਵਿਚ ਕਈ ਲੋਕ ਉਨਤ ਡਿਗਰੀ ਵਾਲੇ ਅਤੇ ਕਾਰੋਬਾਰ ਦੇ ਮਾਲਕ ਹਨ, ਜੋ ਆਪਣੇ ਭਾਈਚਾਰਿਆਂ ਵਿਚ ਪ੍ਰਭਾਵਸ਼ਾਲੀ ਹਨ ਅਤੇ ਉਨ੍ਹਾਂ ਨੂੰ ਕਿਸੇ ਵਿਸ਼ੇਸ਼ ਸਿੱਖਿਆ ਦੀ ਕੋਈ ਜ਼ਰੂਰਤ ਨਹੀਂ ਹੈ।
ਸਾਈਬੇਰੀਆ 'ਚ ਚੀਨ ਨੂੰ ਖੁਫੀਆ ਤਕਨੀਕੀ ਜਾਣਕਾਰੀ ਭੇਜਣ ਵਾਲਾ ਰੂਸੀ ਵਿਗਿਆਨੀ ਗ੍ਰਿਫ਼ਤਾਰ
NEXT STORY