ਫਰਿਜ਼ਨੋ (ਕੈਲੀਫੋਰਨੀਆਂ) (ਗੁਰਿੰਦਰਜੀਤ ਨੀਟਾ ਮਾਛੀਕੇ) - ਫਰਿਜ਼ਨੋ ਪੁਲਸ ਦੇ ਦੱਸਣ ਮੁਤਾਬਕ ਉਨ੍ਹਾਂ ਬੀਤੇ ਮੰਗਲਵਾਰ ਇੱਕ ਸ਼ੱਕੀ ਵਿਅਕਤੀ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਸ ਨੇ ਇੱਕ ਹੋਰ ਸ਼ਖਸ ਤੇ ਤਲਵਾਰ ਨਾਲ ਹਮਲਾ ਕਰ ਦਿੱਤਾ।
ਪੁਲਸ ਦੇ ਦੱਸਣ ਮੁਤਾਬਕ ਯਾਦਵਿੰਦਰ ਸਿੰਘ (38) ਨੂੰ ਮਾਰਕਸ ਅਤੇ ਹਰਨਡਨ ਐਵੇਨਿਊਜ਼ ਦੇ ਖੇਤਰ ਵਿੱਚ ਅਧਿਕਾਰੀਆਂ ਨੂੰ ਬੁਲਾਏ ਜਾਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ। ਜਿੱਥੇ ਦੋ ਵਿਅਕਤੀ ਆਪਸ ਵਿੱਚ ਲੜ ਰਹੇ ਸਨ। ਜਿੰਨਾਂ ਵਿੱਚੋਂ ਇੱਕ ਤਲਵਾਰ ਨਾਲ ਲੈਸ ਸੀ।
ਜਦੋਂ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ, ਤਾਂ ਉਨ੍ਹਾਂ ਨੇ ਸਟਾਰਬਕਸ ਦੇ ਬਾਹਰ ਇੱਕ 41 ਸਾਲਾ ਵਿਅਕਤੀ ਨੂੰ ਦੇਖਿਆ, ਜਿਸ ਦੀ ਸੱਜੀ ਬਾਂਹ 'ਤੇ ਫੱਟ ਲੱਗਿਆ ਸੀ। ਸਥਾਨਕ ਹਸਪਤਾਲ ਲਿਜਾਣ ਤੋਂ ਪਹਿਲਾਂ ਇੱਕ ਅਧਿਕਾਰੀ ਨੇ ਆਦਮੀ ਦੀ ਬਾਂਹ 'ਤੇ ਟੂਰਨਿਕੇਟ ਲਗਾਇਆ, ਜਿੱਥੇ ਉਹ ਇਸ ਸਮੇਂ ਸਰਜਰੀ ਵਿੱਚ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਟੌਰਨੀਕੇਟ ਦੀ ਵਰਤੋਂ ਨੇ ਪੀੜਤ ਦੀ ਜਾਨ ਬਚਾਈ ਸੀ।
ਪੁਲਸ ਘਟਨਾਂ ਦੀ ਜਾਂਚ ਕਰ ਰਹੀ ਹੈ ਅਤੇ ਉਨ੍ਹਾਂ ਪਬਲਿਕ ਨੂੰ ਇਸ ਘਟਨਾਂ ਸਬੰਧੀ ਜਾਣਕਾਰੀ ਦੇਣ ਲਈ ਕਿਹਾ ਹੈ। ਜਾਣਕਾਰੀ ਲਈ ਤੁਸੀਂ ਫਰਿਜ਼ਨੋ ਪੁਲਸ ਵਿਭਾਗ ਨੂੰ (559) 621-7000 'ਤੇ ਕਾਲ ਕਰ ਸਕਦੇ ਹੋਂ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਜਨਰਲ ਨਰਵਣੇ ਨੇ ਇਜ਼ਰਾਈਲ 'ਚ ਤਾਇਨਾਤ ਭਾਰਤੀ ਸ਼ਾਂਤੀ ਫੌਜੀਆਂ ਨਾਲ ਕੀਤੀ ਗੱਲਬਾਤ
NEXT STORY