ਸ਼ਿਮਲਾ (ਸੰਤੋਸ਼) - ਹਿਮਾਚਲ ’ਚ ਮਾਨਸੂਨ ਵੱਲੋਂ ਲਗਾਤਾਰ ਤਬਾਹੀ ਮਚਾਈ ਜਾ ਰਹੀ ਹੈ। ਯੈਲੋ ਅਲਰਟ ਦਰਮਿਅਾਨ ਸ਼ੁੱਕਰਵਾਰ ਦੀ ਰਾਤ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਭਾਰੀ ਮੀਂਹ ਨੇ ਜਨਜੀਵਨ ਪ੍ਰਭਾਵਿਤ ਕੀਤਾ। ਪਿਛਲੇ 2 ਦਿਨਾਂ ਦੌਰਾਨ ਵੱਖ-ਵੱਖ ਘਟਨਾਵਾਂ ’ਚ 14 ਵਿਅਕਤੀਆਂ ਦੀ ਜਾਨ ਚਲੀ ਗਈ। ਵੀਰਵਾਰ ਸ਼ਾਮ ਤੱਕ ਮਰਨ ਵਾਲਿਆਂ ਦੀ ਗਿਣਤੀ 247 ਸੀ ਜੋ ਸ਼ਨੀਵਾਰ ਰਾਤ ਤੱਕ ਵੱਧ ਕੇ 261 ਹੋ ਗਈ।
ਕਿਨੌਰ ਜ਼ਿਲੇ ਦੇ ਯੂਲਾ ’ਚ ਜ਼ਮੀਨ ਖਿਸਕਣ ਕਾਰਨ ਦਿੱਲੀ ਦੇ ਇਕ ਜੋੜੇ ਦੀ ਮੌਤ ਹੋ ਗਈ, ਜਦੋਂ ਕਿ ਸ਼ਿਮਲਾ ਜ਼ਿਲੇ ਦੇ ਇਕ ਨਾਲੇ ’ਚ ਹੜ੍ਹ ਦਾ ਪਾਣੀ ਵਧੇਰੇ ਵਹਿ ਜਾਣ ਕਾਰਨ ਇਕ ਮਾਂ ਤੇ ਧੀ ਦੀ ਮੌਤ ਹੋ ਗਈ। ਮੰਡੀ ਜ਼ਿਲੇ ’ਚ ਸਭ ਤੋਂ ਵੱਧ 47 ਮੌਤਾਂ ਹੋਈਆਂ। 37 ਵਿਅਕਤੀ ਅਜੇ ਵੀ ਲਾਪਤਾ ਹਨ, ਜਿਨ੍ਹਾਂ ’ਚ ਇਕੱਲੇ ਮੰਡੀ ਜ਼ਿਲੇ ਦੇ 27 ਵਿਅਕਤੀ ਹਨ। 332 ਹੋਰ ਜ਼ਖਮੀ ਵੀ ਹੋਏ ਹਨ।
ਮੀਂਹ ਕਾਰਨ ਚੰਡੀਗੜ੍ਹ-ਮਨਾਲੀ ਚਾਰ ਮਾਰਗੀ ਰਾਹ ਮੰਡੀ ਤੋਂ ਪਨਾਰਸਾ ਤੱਕ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਕਾਰਨ ਬੰਦ ਰਿਹਾ। ਮੌਸਮ ਵਿਭਾਗ ਅਨੁਸਾਰ ਸ਼ਨੀਵਾਰ ਸ਼ਾਮ ਤੱਕ ਐੱਨ. ਐੱਚ. 2 ਤੇ 311 ਰੂਟ ਬੰਦ ਰਹੇ। ਬਿਜਲੀ ਦੇ 348 ਟ੍ਰਾਂਸਫਾਰਮਰ ਤੇ ਪੀਣ ਵਾਲੇ ਪਾਣੀ ਦੀਆਂ 119 ਯੋਜਨਾਵਾਂ ਪ੍ਰਭਾਵਿਤ ਰਹੀਆਂ। ਕਿਨੌਰ ਜ਼ਿਲੇ ’ਚ ਐੱਨ. ਐੱਚ. -05 ਰਿੱਬਾ ਨਾਲਾ ਅਤੇ ਮਲਿੰਗ ਨਾਲਾ ਨੇੜੇ ਬੰਦ ਰਿਹਾ, ਜਦੋਂ ਕਿ ਕੁੱਲੂ ਜ਼ਿਲੇ ’ਚ ਐੱਨ. ਐੱਚ.-305 ਜਾਹੇਦ ਖਾਨਗ ਦੇ ਨੇੜੇ ਜ਼ਮੀਨ ਖਿਸਕਣ ਕਾਰਨ ਬੰਦ ਰਿਹਾ।
ਕਿਸ਼ਤਵਾੜ ਦੁਖਾਂਤ ’ਚ ਹੁਣ ਤੱਕ 60 ਮੌਤਾਂ
NEXT STORY