ਵਾਸ਼ਿੰਗਟਨ-ਸ਼ੂਗਰ ਅਤੇ ਦੰਦਾਂ ਦੇ ਸੜਨ ਦੀਆਂ ਸਮੱਸਿਆਵਾਂ ਤੋਂ ਤਾਂ ਅਸੀਂ ਸਾਰੇ ਜਾਣੂ ਹਾਂ ਪਰ ਇਕ ਨਵੇਂ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਜੇਕਰ ਬਚਪਨ 'ਚ ਮਿੱਠੇ ਪੀਣ ਵਾਲੇ ਪਦਾਰਥਾਂ ਦਾ ਵਧੇਰੇ ਸੇਵਨ ਕੀਤਾ ਜਾਵੇ ਤਾਂ ਯਾਦਦਾਸ਼ਤ ਵੀ ਜਾ ਸਕਦੀ ਹੈ। ਇਹ ਅਧਿਐਨ 'ਟ੍ਰਾਂਸਲੇਸ਼ਨ ਸਾਈਕੇਟ੍ਰੀ' 'ਚ ਪ੍ਰਕਾਸ਼ਿਤ ਹੋਇਆ ਹੈ।ਪਹਿਲੀ ਵਾਰ ਇਸ ਅਧਿਐਨ 'ਚ ਇਹ ਦੱਸਿਆ ਗਿਆ ਹੈ ਕਿ ਵਧੇਰੇ ਮਿੱਠੇ ਨਾਲ ਅੰਤੜੀਆਂ ਦੇ ਮਾਈਕ੍ਰੋਬਾਇਓਮ 'ਚ ਕੀ ਵਿਸ਼ੇਸ਼ ਪਰਿਵਰਤਨ ਹੁੰਦੇ ਹਨ ਅਤੇ ਇਹ ਕਿਵੇਂ ਦਿਮਾਗ ਦੇ ਕਿਸੇ ਵਿਸ਼ੇਸ਼ ਹਿੱਸੇ ਨੂੰ ਪ੍ਰਭਾਵਿਤ ਕਰਦਾ ਹੈ। ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (ਸੀ.ਡੀ.ਸੀ.) ਮੁਤਾਬਕ ਮਿੱਠੇ ਪੀਣ ਵਾਲੇ ਪਦਾਰਥ ਅਮਰੀਕੀਆਂ ਦੀ ਜੀਵਨਸ਼ੈਲੀ ਦਾ ਮੁੱਖ ਹਿੱਸਾ ਹਨ। ਦੋ-ਤਿਹਾਈ ਅਮਰੀਕੀ ਪੂਰੇ ਦਿਨ 'ਚ ਇਕ ਵਾਰ ਜ਼ਰੂਰ ਮਿੱਠੇ ਪੀਣ ਵਾਲੇ ਪਦਾਰਥ ਦਾ ਸੇਵਨ ਕਰਦੇ ਹਨ।
ਇਹ ਵੀ ਪੜ੍ਹੋ-ਭਾਰਤ ਨੇ ਵੈਕਸੀਨ ਬਰਾਮਦਗੀ 'ਤੇ ਲਾਈ ਪਾਬੰਦੀ, 92 ਦੇਸ਼ ਹੋਏ ਨਾਰਾਜ਼
ਯੂ.ਐੱਸ.ਸੀ. ਡਾਨਸਾਇਫ ਕਾਲਜ ਆਫ ਲੈਟਰਸ, ਆਰਟਸ ਐਂਡ ਸਾਇੰਸ 'ਚ ਬਾਇਓਲਾਜਿਕਲ ਸਾਇੰਸੇਜ ਦੇ ਏਸੋਸੀਏਟ ਪ੍ਰੋਫੈਸਰ ਸਕਾਟ ਕਨੋਸਕੀ ਨੇ ਖੁਰਾਕ ਅਤੇ ਦਿਮਾਗ ਦਰਮਿਆਨ ਸੰਬੰਧਾਂ ਦਾ ਸਾਲਾਂ ਤੱਕ ਅਧਿਐਨ ਕੀਤਾ। ਉਨ੍ਹਾਂ ਵੱਲੋਂ ਕੀਤੇ ਗਏ ਖੋਜ ਤੋਂ ਪਤਾ ਚੱਲਿਆ ਹੈ ਕਿ ਮਿੱਠੇ ਪੀਣ ਵਾਲੇ ਪਦਾਰਥ ਨਾ ਸਿਰਫ ਚੂਹਿਆਂ 'ਚ ਯਾਦਦਾਸ਼ਤ ਨੂੰ ਵਿਗਾੜਦੇ ਹਨ ਸਗੋਂ ਅੰਤੜੀਆਂ ਮਾਈਕ੍ਰੋਬਾਇਓਮ 'ਚ ਵੀ ਪਰਿਵਰਤਨ ਕਰਦੇ ਹਨ। ਯੂ.ਸੀ.ਐੱਲ.ਏ., ਕਨੋਸਕੀ ਅਤੇ ਯੂਨੀਵਰਸਿਟੀ ਆਫ ਜਾਰਜੀਆ ਦੇ ਖੋਜਕਰਤਾਵਾਂ ਵੱਲੋਂ ਕੀਤੇ ਗਏ ਮੌਜੂਦਾ ਅਧਿਐਨ 'ਚ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਕੀ ਮਾਈਕ੍ਰੋਬਾਇਓਮ ਅਤੇ ਯਾਦਦਾਸ਼ਤ 'ਚ ਪਰਿਵਰਤਨ ਦਰਮਿਆਨ ਸਿੱਧਾ ਸੰਬੰਧ ਮੌਜੂਦ ਹੈ।
ਇਹ ਵੀ ਪੜ੍ਹੋ-'Kill The Bill' ਪ੍ਰਦਰਸ਼ਨ ਦੌਰਾਨ ਪੁਲਸ ਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਝੜਪ, 107 ਲੋਕ ਗ੍ਰਿਫਤਾਰ
ਅਧਿਐਨ ਦੌਰਾਨ ਵਿਗਿਆਨੀਆਂ ਨੇ ਘੱਟ ਉਮਰ ਦੇ ਚੂਹਿਆਂ ਨੂੰ ਮਿੱਠੇ ਪੀਣ ਵਾਲੇ ਪਦਾਰਥ ਪੀਣ ਦੀ ਖੁੱਲ੍ਹੀ ਛੋਟ ਦਿੱਤੀ ਜਦਕਿ ਇਹੀ ਚੂਹੇ ਕੁਝ ਸਮੇਂ ਬਾਅਦ ਜਦ ਵੱਡੇ ਹੋਏ ਤਾਂ ਖੋਜਕਰਤਾਵਾਂ ਨੇ ਦੋ ਵੱਖ-ਵੱਖ ਤਰੀਕਿਆਂ ਦੀ ਵਰਤੋਂ ਕਰ ਕੇ ਉਨ੍ਹਾਂ ਦੀ ਯਾਦਦਾਸ਼ਤ ਦਾ ਪ੍ਰੀਖਣ ਕੀਤਾ। ਪਹਿਲੀ ਵਿਧੀ 'ਚ ਦਿਮਾਗ ਦੇ ਉਸ ਖੇਤਰ ਨਾਲ ਜੁੜੀ ਯਾਦਦਾਸ਼ਤ ਦਾ ਪ੍ਰੀਖਣ ਕੀਤਾ ਗਿਆ ਜਿਸ ਨੂੰ ਹਿੱਪੋਕੈਂਪਸ ਕਿਹਾ ਜਾਂਦਾ ਹੈ। ਦੂਜੀ ਵਿਧੀ 'ਚ ਦਿਮਾਗ ਦੇ ਉਸ ਖੇਤਰ ਨਾਲ ਜੁੜੀ ਯਾਦਦਾਸ਼ਤ ਦਾ ਪ੍ਰੀਖਣ ਕੀਤਾ ਜਿਸ ਨੂੰ ਪੈਰੀਹਾਈਨਲ ਕਾਰਟੈਕਸ ਕਹਿੰਦੇ ਹਨ। ਖੋਜਕਰਤਾਵਾਂ ਨੇ ਪਾਇਆ ਕਿ ਪਾਣੀ ਪੀਣ ਵਾਲੇ ਚੂਹਿਆਂ ਦੀ ਤੁਲਨਾ 'ਚ ਵਧੇਰੇ ਮਾਤਰਾ 'ਚ ਮਿੱਠੇ ਪੀਣ ਵਾਲੇ ਪਦਾਰਥ ਪੀਣ ਵਾਲੇ ਚੂਹਿਆਂ 'ਚ ਯਾਦਦਾਸ਼ਤ ਦੀ ਦਿੱਕਤ ਦਿਖਾਈ ਦਿੱਤੀ।
ਇਹ ਵੀ ਪੜ੍ਹੋ-ਇਮਰਾਨ ਖਾਨ ਨੇ ਕੋਰੋਨਾ ਦੀ ਤੀਸਰੀ ਲਹਿਰ ਦੇ ਵਧੇਰੇ ਖਤਰਨਾਕ ਹੋਣ ਦੀ ਦਿੱਤੀ ਚਿਤਾਵਨੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਭਾਰਤ ਨੇ ਵੈਕਸੀਨ ਬਰਾਮਦਗੀ 'ਤੇ ਲਾਈ ਪਾਬੰਦੀ, 92 ਦੇਸ਼ ਹੋਏ ਨਾਰਾਜ਼
NEXT STORY