ਇੰਟਰਨੈਸ਼ਨਲ ਡੈਸਕ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਕਿ ਹੁਨਰਮੰਦ ਵਿਅਕਤੀ ਆਪਣਾ ਸੁਪਨਾ ਪੂਰਾ ਕਰਨ ਦਾ ਰਸਤਾ ਲੱਭ ਹੀ ਲੈਂਦਾ ਹੈ। ਅਜਿਹਾ ਹੀ ਇਕ ਮਾਮਲਾ ਬ੍ਰਾਜ਼ੀਲ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਵਿਅਕਤੀ ਨੇ ਆਰਥਿਕ ਤੰਗੀ ਦੇ ਬਾਵਜੂਦ ਆਪਣਾ ਸੁਪਨਾ ਸੱਚ ਕਰ ਦਿਖਾਇਆ ਅਤੇ ਹੁਣ ਉਹ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਾਣਕਾਰੀ ਮੁਤਾਬਕ ਬ੍ਰਾਜ਼ੀਲ ਵਿਚ ਇਕ ਵਿਅਕਤੀ ਨੇ ਘਰ ਵਿਚ ਪਈਆਂ ਬੇਕਾਰ ਚੀਜ਼ਾਂ ਅਤੇ ਕਾਰ-ਸਾਈਕਲ ਦੇ ਖਰਾਬ ਪੁਰਜਿਆਂ ਤੋਂ ਹੈਲੀਕਾਪਟਰ ਬਣਾ ਦਿੱਤਾ। ਆਸਮਾਨ ਵਿਚ ਇਸ ਹੈਲੀਕਾਪਟਰ ਨੂੰ ਉੱਡਦਾ ਦੇਖ ਲੋਕ ਵੀ ਹੈਰਾਨ ਰਹਿ ਗਏ।
ਜੇਨੇਸਿਸ ਗੋਮਸ ਨਾਮ ਦੇ ਵਿਅਕਤੀ ਦੇ ਹੁਨਰ ਵੀ ਕਾਫੀ ਚਰਚਾ ਹੋ ਰਹੀ ਹੈ ਅਤੇ ਲੋਕ ਉਸ ਦੀ ਤਾਰੀਫ਼ ਕਰ ਰਹੇ ਹਨ। ਜੇਨੇਸਿਸ ਨੇ ਲੋਕਾਂ ਨੂੰ ਇਸ ਹੈਲੀਕਾਪਟਰ ਨੂੰ ਉਡਾ ਕੇ ਵੀ ਦਿਖਾਇਆ। ਲੋਕਾਂ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ ਜੋ ਕਿ ਵਾਇਰਲ ਹੋ ਗਈ। ਵੀਡੀਓ ਦੇ ਵਾਇਰਲ ਹੋਣ ਦੇ ਬਾਅਦ ਤੋਂ ਜੇਨੇਸਿਸ ਨੂੰ ਲੋਕਾਂ ਨੇ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਦੇ ਹੁਨਰ ਦੀ ਤਾਰੀਫ਼ ਕੀਤੀ।
ਪੜ੍ਹੋ ਇਹ ਅਹਿਮ ਖਬਰ- ਇਟਲੀ : ਗੈਸ ਪਾਈਪ-ਲਾਈਨ 'ਚ ਜ਼ਬਰਦਸਤ ਧਮਾਕਾ, 4 ਲੋਕਾਂ ਦੀ ਦਰਦਨਾਕ ਮੌਤ ਤੇ 5 ਲੋਕ ਲਾਪਤਾ (ਤਸਵੀਰਾਂ)
ਦੱਸਿਆ ਜਾ ਰਿਹਾ ਹੈ ਕਿ ਜੇਨੇਸਿਸ ਨੇ ਇਸ ਹੈਲੀਕਾਪਟਰ ਵਿਚ ਸ਼ਾਇਦ ਵੋਕਸਵੈਗਨ ਬੀਟਲ ਦੇ ਇੰਜਣ ਦੀ ਵਰਤੋਂ ਕੀਤੀ ਹੈ। ਜੇਨੇਸਿਸ ਨੇ ਇਸ ਹੈਲੀਕਾਪਟਰ ਨੂੰ ਬਣਾਉਣ ਲਈ ਮੋਟਰ ਸਾਈਕਲ, ਟਰੱਕ, ਕਾਰ ਅਤੇ ਸਾਈਕਲਾਂ ਦੇ ਪੁਰਜਿਆਂ ਸਮੇਤ ਘਰ ਦੇ ਖਰਾਬ ਸਾਮਾਨ ਦੀ ਵੀ ਵਰਤੋਂ ਕੀਤੀ। ਜੇਨੇਸਿਸ ਨੂੰ ਬਚਪਨ ਤੋਂ ਹੈਲੀਕਾਪਟਰ 'ਚ ਸਫਰ ਕਰਨ ਦਾ ਸ਼ੌਂਕ ਸੀ ਪਰ ਉਸ ਦਾ ਇਹ ਸੁਪਨਾ ਕਦੇ ਪੂਰਾ ਨਹੀਂ ਹੋ ਸਕਿਆ। ਆਪਣੇ ਇਸ ਸ਼ੌਂਕ ਨੂੰ ਪੂਰਾ ਕਰਨ ਲਈ ਜੇਨੇਸਿਸ ਨੇ ਜੁਗਾੜ ਨਾਲ ਆਪਣੇ ਲਈ ਹੈਲੀਕਾਪਟਰ ਬਣਾ ਲਿਆ।
ਪਾਕਿਸਤਾਨ ’ਚ ਪੋਲੀਓ ਟੀਮ ਦੀ ਸੁਰੱਖਿਆ ’ਚ ਤਾਇਨਾਤ ਪੁਲਸ ਮੁਲਾਜ਼ਮ ਦਾ ਕਤਲ
NEXT STORY