ਓਨਟਾਰੀਓ— ਮਿਸੀਗਾਸਾ 'ਚ ਸੋਮਵਾਰ ਨੂੰ ਜਿਸ 24 ਸਾਲਾ ਮੁੰਡੇ ਦਾ ਕਤਲ ਕੀਤਾ ਗਿਆ ਸੀ, ਉਸ ਦੀ ਪਛਾਣ ਨਦੀਮ ਰਹਿਮਾਨ ਦੇ ਤੌਰ 'ਤੇ ਕੀਤੀ ਗਈ ਹੈ। ਨਦੀਮ ਦੀ ਮੰਗਣੀ ਹੋ ਚੁੱਕੀ ਸੀ ਅਤੇ ਉਸ ਦਾ ਵਿਆਹ ਹੋਣ ਵਾਲਾ ਸੀ। ਜਿੱਥੇ ਪਰਿਵਾਰ ਉਸ ਦੇ ਵਿਆਹ ਦੀਆਂ ਉਡੀਕਾਂ ਕਰ ਰਿਹਾ ਸੀ, ਉੱਥੇ ਇਸ ਮਨਹੂਸ ਖਬਰ ਨੇ ਉਨ੍ਹਾਂ ਦੇ ਸਾਰੇ ਸੁਪਨੇ ਤੋੜ ਦਿੱਤੇ। ਅਜੇ ਤਕ ਪੁਲਸ ਨੂੰ ਇਹ ਨਹੀਂ ਪਤਾ ਲੱਗਾ ਕਿ ਇਸ ਨੂੰ ਆਪਸੀ ਰੰਜਿਸ਼ ਕਾਰਨ ਮਾਰਿਆ ਗਿਆ ਜਾਂ ਇਸ ਪਿੱਛੇ ਕੋਈ ਹੋਰ ਕਾਰਨ ਹੈ।
ਨਦੀਮ ਨੂੰ ਸੋਮਵਾਰ ਸ਼ਾਮ 7 ਕੁ ਵਜੇ ਕਿਸੇ ਅਣਪਛਾਤੇ ਵਿਅਕਤੀ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਉਹ ਬਿਸ਼ਪਸਟੋਕ ਲੇਨ ਦੇ ਇਕ ਘਰ ਅੱਗੇ ਸੀ। ਪੁਲਸ ਨੇ ਦੱਸਿਆ ਕਿ ਕਾਤਲ ਗੱਡੀ 'ਚੋਂ ਨਿਕਲ ਕੇ ਆਇਆ ਅਤੇ ਨਦੀਮ 'ਤੇ ਲਗਾਤਾਰ ਕਈ ਗੋਲੀਆਂ ਵਰ੍ਹਾ ਦਿੱਤੀਆਂ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਮਿਲੇ ਤਾਂ ਪੁਲਸ ਨੂੰ ਜਾਣੂ ਕਰਵਾਇਆ ਜਾਵੇ। ਜਿਸ ਥਾਂ 'ਤੇ ਨਦੀਮ ਦਾ ਕਤਲ ਕੀਤਾ ਗਿਆ, ਉਥੋਂ ਇਕ ਸੁਡਾਨ ਗੱਡੀ ਲੰਘਦੀ ਹੋਈ ਦੇਖੀ ਗਈ ਸੀ ਅਤੇ ਪੁਲਸ ਉਸ ਦੀ ਭਾਲ 'ਚ ਹੈ। ਕਿਹਾ ਜਾ ਰਿਹਾ ਹੈ ਕਿ ਸ਼ਾਇਦ ਇਸ ਮਾਮਲੇ ਦਾ ਸੰਬੰਧ ਡਰਗਜ਼ ਨਾਲ ਸੰਬੰਧਤ ਹੋਵੇ।
ਫਿਲਪੀਨਸ ਦੇ ਕੈਸੀਨੋ 'ਚ ਗੋਲੀਬਾਰੀ, ਕਈਆਂ ਨੂੰ ਮਾਰ ਕੇ ਹਮਲਾਵਰ ਨੇ ਕੀਤੀ ਆਤਮ ਹੱਤਿਆ
NEXT STORY