ਮਨੀਲਾ— ਫਿਲੀਪੀਨਸ ਦੀ ਰਾਜਧਾਨੀ ਮਨੀਲਾ ਦੇ ਇਕ ਰਿਜ਼ਾਰਟ ਅਤੇ ਕੈਸੀਨੋ 'ਚ ਇਕ ਬੰਦੂਕਧਾਰੀ ਨੇ ਸ਼ੁੱਕਰਵਾਰ ਤੜਕੇ ਹਮਲਾ ਕਰ ਦਿੱਤਾ, ਜਿਸ 'ਚ 34 ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਹੈ। ਸਥਾਨਕ ਪੁਲਸ ਨੇ ਜਾਣਕਾਰੀ ਦਿੱਤੀ ਕਿ ਹਮਲਾਵਰ ਨੇ ਇਸ ਮਗਰੋਂ ਖੁਦ ਨੂੰ ਅੱਗ ਲਗਾ ਕੇ ਆਤਮ ਹੱਤਿਆ ਕਰ ਲਈ। ਇਸ ਮਗਰੋਂ ਦੇਸ਼ ਦੇ ਦੱਖਣੀ ਭਾਗ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਬਾਅਦ 'ਚ ਪੁਲਸ ਨੇ ਦੱਸਿਆ ਕਿ ਇਸ ਵਿਅਕਤੀ ਦਾ ਮਕਸਦ ਡਕੈਤੀ ਕਰਨਾ ਸੀ ਅਤੇ ਕੋਈ ਅੱਤਵਾਦੀ ਨਹੀਂ ਸੀ। ਐਮਰਜੈਂਸੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਰਿਜ਼ਾਰਟ ਵਰਲਡ ਮਨੀਲਾ 'ਚ ਨਕਾਬਪੋਸ਼ ਬੰਦੂਕਧਾਰੀ ਦੀ ਗੋਲੀਬਾਰੀ ਨਾਲ ਮਚੀ ਭੱਜ-ਦੌੜ ਕਾਰਨ ਜ਼ਿਆਦਾਤਾਰ ਲੋਕਾਂ ਦੀ ਮੌਤ ਸਾਹ ਘੁੱਟ ਹੋਣ ਕਾਰਨ ਹੋਈ। ਅੱਧੀ ਰਾਤ ਮਗਰੋਂ ਵਾਪਰੀ ਇਸ ਘਟਨਾ ਮਗਰੋਂ ਲੋਕ ਇੱਧਰ-ਉੱਧਰ ਭੱਜਣ ਲੱਗੇ। ਇਸ ਘਟਨਾ 'ਚ 54 ਲੋਕ ਜ਼ਖਮੀ ਹੋਏ। ਇਸ ਗੋਲੀਬਾਰੀ ਮਗਰੋਂ ਕੰਪਨੀ ਦੇ ਸ਼ੇਅਰਾਂ 'ਚ ਗਿਰਵਾਟ ਦਰਜ ਕੀਤੀ ਗਈ ਹੈ।
ਭਾਰਤ ਦੀ ਨਿਰੂਪਮਾ ਰਾਓ ਨੂੰ ਅਮਰੀਕੀ ਥਿੰਕ ਟੈਂਕ 'ਚ ਅਹਿਮ ਜ਼ਿੰਮੇਵਾਰੀ
NEXT STORY