ਅੰਮ੍ਰਿਤਸਰ(ਦਲਜੀਤ)-ਹੜ੍ਹਾਂ ਅਤੇ ਭਾਰੀ ਬਰਸਾਤਾਂ ਕਾਰਨ ਅੰਮ੍ਰਿਤਸਰ ਦੇ 175 ਸਰਕਾਰੀ ਸਕੂਲਾਂ ਵਿੱਚ 54 ਕਰੋੜ 17 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਵਧੇਰੇ ਸਕੂਲਾਂ ਦੀਆਂ ਦੀਵਾਰਾਂ ਡਿੱਗ ਗਈਆਂ ਹਨ, ਉੱਥੇ ਹੀ ਲੰਬਾ ਸਮਾਂ ਪਾਣੀ ਖੜ੍ਹਾ ਰਹਿਣ ਕਾਰਨ ਕਈ ਇਮਾਰਤਾਂ ਅਸੁਰੱਖਿਤ ਹੋ ਰਹੀਆਂ ਹਨ। ਵਿਭਾਗ ਵੱਲੋਂ ਸਕੂਲਾਂ ਵਿੱਚ ਲਗਾਏ ਗਏ ਸਾਭ ਸੰਭਾਲ ਸੰਬੰਧੀ ਕਰੋੜਾਂ ਰੁਪਏ ਹੜ੍ਹਾਂ ਦੀ ਮਾਰ ਕਰਨ ਪਾਣੀ ਵਿੱਚ ਵਹਿ ਗਏ ਹਨ। ਫਿਲਹਾਲ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਹੋਏ ਨੁਕਸਾਨ ਸੰਬੰਧੀ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜ ਦਿੱਤੀ ਗਈ ਹੈ ਅਤੇ ਸਿੱਖਿਆ ਵਿਭਾਗ ਦੇ ਡਾਇਰੈਕਟਰ ਸਿੱਖਿਆ ਐਜੂਕੇਸ਼ਨ ਸੈਕੰਡਰੀ ਗੁਰਿੰਦਰ ਸਿੰਘ ਬੇਦੀ ਵੱਲੋਂ ਵਿਸ਼ੇਸ਼ ਤੌਰ ’ਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਥਿਤ ਸਕੂਲਾਂ ਦਾ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਵੀ ਲਿਆ ਗਿਆ ਹੈ।
ਇਹ ਵੀ ਪੜ੍ਹੋ-ਹੜ੍ਹ 'ਚ ਫਸੀ ਸੀ ਬਰਾਤੀ, ਲਾੜੇ ਨੂੰ 'ਚੁੱਕ ਕੇ ਲੈ ਗਈ' ਫੌਜ
ਜਾਣਕਾਰੀ ਅਨੁਸਾਰ ਰਮਦਾਸ, ਲੋਪੋਕੇ, ਅਜਨਾਲਾ ਆਦਿ ਖੇਤਰਾਂ ਵਿੱਚ ਪੈਂਦੇ ਸਰਕਾਰੀ ਸਕੂਲਾਂ ਵਿੱਚ ਹੜਾਂ ਕਾਰਨ ਕਾਫੀ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਲਗਾਤਾਰ ਪੈਣ ਵਾਲੀ ਬਰਸਾਤ ਨਾਲ ਵੀ ਚੰਗੇ ਭਲੇ ਲੈਂਟਰ ਵੀ ਸਕੂਲਾਂ ਦੇ ਚੋਣ ਲੱਗ ਪਏ ਹਨ। ਸਿੱਖਿਆ ਵਿਭਾਗ ਅਨੁਸਾਰ ਲੋਪੋਕੇ, ਅਜਨਾਲਾ, ਰਮਦਾਸ ਆਦਿ ਖੇਤਰਾਂ ਵਿੱਚ ਸਥਿਤ 135 ਸਰਕਾਰੀ ਐਲੀਮੈਂਟਰੀ ਸਕੂਲਾਂ ਵਿੱਚ 29 ਕਰੋੜ 17 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ, ਜਦਕਿ ਇਸੇ ਤਰ੍ਹਾਂ ਜ਼ਿਲ੍ਹੇ ਦੇ ਹੜ੍ਹ ਨਾਲ ਪ੍ਰਭਾਵਿਤ ਅਤੇ ਭਾਰੀ ਬਰਸਾਤ ਕਾਰਨ 40 ਦੇ ਕਰੀਬ ਮਿਡਲ ਹਾਈ ਅਤੇ ਸੀਨੀਅਰ ਸੈਕੈਂਡਰੀ ਸਕੂਲ ਨੁਕਸਾਨੇ ਗਏ ਹਨ। ਉਕਤ ਸਕੂਲਾਂ ਵਿੱਚ ਵੀ ਲਗਭਗ 25 ਕਰੋੜ ਤੋਂ ਵਧੇਰੇ ਦਾ ਨੁਕਸਾਨ ਹੋਣ ਦਾ ਅਧਿਕਾਰੀਆਂ ਵੱਲੋਂ ਅਨੁਮਾਨ ਲਗਾਇਆ ਗਿਆ ਹੈ। ਸਿੱਖਿਆ ਵਿਭਾਗ ਦੇ ਡਾਇਰੈਕਟਰ ਐਜੂਕੇਸ਼ਨ ਸੈਕੰਡਰੀ ਗੁਰਿੰਦਰ ਸਿੰਘ ਬੇਦੀ ਵੱਲੋਂ ਰਮਦਾਸ ਖੇਤਰ ਦੇ ਪ੍ਰਭਾਵਿਤ ਹੋਏ ਹੜਾਂ ਕਾਰਨ ਸਕੂਲਾਂ ਦਾ ਦੌਰਾ ਕੀਤਾ ਗਿਆ ਅਤੇ ਸਥਿਤੀ ਸਬੰਧੀ ਸੰਖੇਪ ਰਿਪੋਰਟ ਬਣਾਈ ਗਈ।
ਇਹ ਵੀ ਪੜ੍ਹੋ-ਪੰਜਾਬ ਵਿਚ ਰੱਦ ਹੋ ਗਈਆਂ ਛੁੱਟੀਆਂ, ਸਖ਼ਤ ਹੁਕਮ ਹੋਏ ਜਾਰੀ
ਦੂਸਰੇ ਪਾਸੇ ਹੁਣ ਤੱਕ ਜ਼ਿਲੇ ਦੇ ਬਲਾਕ ਅਜਨਾਲਾ (1 ਅਤੇ 2), ਰਮਦਾਸ, ਅੰਮ੍ਰਿਤਸਰ-1, ਅੰਮ੍ਰਿਤਸਰ-2, ਅੰਮ੍ਰਿਤਸਰ-4, ਚੋਗਾਵਾਂ-1 ਅਤੇ 2, ਰਈਆ-1 ਅਤੇ 2 ਅਤੇ ਜੰਡਿਆਲਾ ਗੁਰੂ ਦੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਸਕੂਲ ਵੱਡੇ ਤੌਰ ’ਤੇ ਪ੍ਰਭਾਵਿਤ ਹੋਏ ਹਨ। ਜ਼ਿਲੇ ਦੇ ਕਰੀਬ ਹੜ੍ਹਾਂ ਕਾਰਨ 140 ਤੋਂ ਵਧੇਰੇ ਪਿੰਡ ਇਨ੍ਹੀ ਦਿਨੀ ਹੜ੍ਹਾਂ ਦੀ ਮਾਰ ਹੇਠ ਹਨ, ਜਿਥੇ ਪਿਛਲੇ 8 ਦਿਨਾਂ ਤੋਂ ਹੜ੍ਹਾਂ ਅਤੇ ਬਾਰਿਸ਼ ਦਾ ਪਾਣੀ ਵਿੱਡੀ ਤਬਾਹੀ ਮਚਾ ਰਿਹਾ ਹੈ। ਜ਼ਿਲੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਬਲ ਬਾਵਾ, ਹਰੜ ਕਲਾਂ, ਚੱਕ ਸਿਕੰਦਰ, ਮੋਹਨ ਭੰਡਾਰੀਆਂ, ਹਰੜ ਖੁਰਦ, ਅਜਨਾਲਾ (ਲੜਕੀਆਂ), ਭੁੱਖਾ ਤਾਰਾ ਸਿੰਘ, ਲੱਖੂਵਾਲ, ਇਬਰਾਹੀਮਪੁਰਾ, ਗੁੱਜਰਪੁਰਾ, ਅਜਨਾਲਾ ਸੱਕੀ ਵਾਲਾ, ਬਾਵਾ ਕਿੱਲਾ, ਨਾਨਕੇ, ਉਰਧਨ, ਘੁਮਰਾਈ, ਅਬੂ ਸੈਦ, ਅਲੀਵਾਲ ਕੋਟਲੀ, ਅੰਬ ਨੰਗਲ, ਅਰਾਈਆਂ, ਅਵਾਨ, ਬਾਗਬਾਨਪੁਰਾ, ਬੱਲ ਲੱਭ ਦਰੀਆ, ਬਾਉਲੀ, ਭੂਟਾਨਪੁਰਾ (ਰਾਮਦਾਸ), ਚਾਹਰਪੁਰ, ਚੱਕ ਬਾਲਾ, ਚੰਨਾ, ਚਰਤੇਵਾਲੀ, ਦਹੂਰੀਆਂ, ਦਰੀਆ ਮੂਸਾ, ਧੰਗਾਈ, ਦੂਜੇਵਾਲ, ਦਿਆਲ ਭੱਟੀ, ਫਤਿਹਵਾਲ, ਗੱਗੋਮਾਹਲ, ਗਾਲਿਬ, ਘੋਨੇਵਾਲ, ਗਿੱਲਾਂਵਾਲੀ, ਜੱਟਾਂ, ਕੱਲੋਮਾਹਲ, ਕਤਲੇ, ਕੋਟ ਗੁਰਬਖਸ਼, ਕੋਟ ਰਜ਼ਾਦਾ, ਕੋਟਲੀ ਜਮੀਤ ਸਿੰਘ, ਕੁਰਾਲੀਆਂ, ਲੱਖੂਵਾਲ, ਲੰਗੋਮਾਹਲ, ਮਾਛੀਵਾਹਲਾ, ਮਲਕਪੁਰ, ਮੰਦਰਾਂਵਾਲਾ, ਨੰਗਲ ਸੋਹਲ, ਨਿਸੋਕੇ, ਪੱਛੀਆ, ਪੱਡੇਵਾਲ, ਪੰਜ ਗਰਾਈਆਂ ਵਾਹਲਾ, ਰਾਮਦਾਸ (1), ਰਾਮਦਾਸ (2), ਰੁਰੇਵਾਲ, ਸੰਮੇਵਾਲ, ਸਮਰਾਏ, ਸ਼ਹਿਜ਼ਾਦਾ, ਸਿਗਕੋ, ਸੂਫੀਆਨਾ, ਸੁਲਤਾਨ ਮਾਹਲ, ਤਲਵੰਡੀ ਰਾਏ ਦਾਦੂ, ਥੋਬਾ, ਵਸਾਵਾ ਸਿੰਘ ਵਾਲੀ, ਦੀਨੇਵਾਲੀ, ਸਰਾਏ, ਬੀਤਾ ਕਲਾਂ, ਮਿਹੋਕਾ, ਲੋਹਾਰਕਾ ਕਲਾ,ਤਰਾੜੀਵਾਲ, ਡੱਲੋਕੇ, ਓਧਰ, ਚੂਚਕਵਾਲ, ਮੋਹਲੇਕੇ, ਕੁੱਤੀਵਾਲ, ਸੋੜੀਆਂ, ਬੱਚੀਵਿੰਡ, ਚੋਗਾਵਾਂpਬਾਰਲਾਸ, ਚੱਕ ਐਲ. ਚੱਕ ਡੋਗਰਾਂ, ਪੂੰਗਾ, ਮਾਝੀ ਮੀਆਂ, ਕਮੀਰਪੁਰਾ, ਕੋਟਲੀ ਕੋਰੋਟਾਣਾ, ਮਿਆਦੀ ਕਲਾਂ, ਨੇਪਾਲ, ਨੰਗਲ ਵੰਝਾਂਵਾਲਾ, ਪੰਜੂ ਕਲਾਂ, ਸ਼ਾਹੀਵਾਲ, ਡੱਬਰ, ਵੰਝਾਂਵਾਲਾ, ਨਵਾਂਕੋਟ, ਸ਼ੇਰੇ ਨਿਗਾਹ, ਬੁਤਾਲਾ (ਮੁੰਡੇ), ਰਈਆ ਖੁਰਦ, ਛਾਪਿਆਂਵਾਲੀ, ਸ਼ੇਰ ਢਾਈਵਾਲੀ, ਰਈਆ ਬਸਤੀ, ਕੋਟ ਮਹਿਤਾਬ, ਲੱਖੂਵਾਲ, ਨੋਰੰਗਪੁਰ, ਖੇੜਾ ਠਾਣੇਵਾਲ, ਪੰਡੇ, ਵਡਾਲਾ ਖੁਰਦ, ਉਸਮਾਨ, ਨਿੱਬਰ, ਭੋਰਸ਼ੀ ਰਾਜਪੂਤਾਂ, ਤਾਂ, ਬੁਟਾਰੀ ਸਟੇਸ਼ਨ ਰਾਜਧਾਨ, ਵਡਾਲਾ ਕਲਾਂ, ਡੇਹਰੀਵਾਲ, ਮੁੱਛਲ (ਲੜਕੇ) ਤੋਂ ਇਲਾਵਾ ਸੈਕੰਡਰੀ ਵਿੰਗ ਅਧੀਨ ਆਉਂਦੇ 95 ਤੋਂ ਵਧੇਰੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀ ਮੁੱਢਲੇ ਰੂਪ 'ਚ ਸ਼ਨਾਖਤ ਹੋਈ ਹੈ, ਜਿਨ੍ਹਾਂ 'ਚ ਸਕੂਲਾਂ ਦੀ ਚਾਰ ਦੀਵਾਰੀ, ਜਮਾਤਾਂ, ਰੰਗ-ਰੋਗਨ, ਫਰਸ਼, ਵਿਹੜਾ, ਗਰਾਉਂਡ, ਪਾਣੀ ਵਾਲੀਆਂ ਮੋਟਰਾਂ, ਬਿਜਲੀ ਵਾਈਰਿੰਗ, ਸਕੂਲੀ ਰਸਤਾ, ਸਕੂਲ ਰਿਕਾਰਡ ਅਤੇ ਫਰਨੀਚਰ ਆਦਿ ਬੁਰੀ ਤਰ੍ਹਾਂ ਨੁਕਸਾਨੇ ਜਾਣ ਦੀ ਸੂਚਨਾ ਹੈ। ਉਕਤ ਅੰਕੜਿਆਂ ਮੁਤਾਬਕ ਕਰੋੜਾਂ ਰੁਪਏ ਦੇ ਲਗਭਗ ਸਰਕਾਰੀ ਸਕੂਲਾਂ ਦਾ ਭਾਰੀ ਨੁਕਸਾਨ ਹੋ ਚੁੱਕਾ ਹੈ।
ਇਹ ਵੀ ਪੜ੍ਹੋ-ਵੱਡੀ ਖ਼ਬਰ: ਪਠਾਨਕੋਟ 'ਚ ਲੈਂਡਸਲਾਈਡ
ਇਸ ਸੰਬੰਧੀ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸ) ਰਾਜੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਰਾਵੀ ਦਰਿਆ ਵਿਚ ਆਏ ਹੜ੍ਹਾਂ ਅਤੇ ਬੀਤੇ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਨਾਲ ਸਰਕਾਰੀ ਸਕੂਲਾਂ ਦਾ ਇਮਾਰਤੀ ਢਾਂਚਾ ਅਤੇ ਫਰਨੀਚਰ ਖਰਾਬ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਸਲ ਨੁਕਸਾਨ ਦੀ ਸਥਿਤੀ ਤਾਂ ਅਗਲੇ ਦਿਨਾਂ ਦੌਰਾਨ ਪਾਣੀ ਸਾਫ ਹੋਣ ਅਤੇ ਸਕੂਲ ਖੁੱਲ੍ਹਣ ਤੋਂ ਬਾਅਦ ਸਪੱਸ਼ਟ ਹੋਵੇਗੀ, ਕਿਉਂਕਿ ਜ਼ਿਆਦਾਤਰ ਇਲਾਕੇ ਅਜੇ ਵੀ ਪਾਣੀ ਦੀ ਮਾਰ ਹੇਠ ਹਨ ਅਤੇ ਕਈ ਇਲਾਕਿਆਂ ਵਿਚ ਪਾਣੀ ਜਾ ਰਿਹਾ ਹੈ ਪਰ ਹੁਣ ਤੱਕ ਪਹਿਲੀ ਨਜ਼ਰੇ ਕਰੋੜਾਂ ਰੁਪਿਆ ਦਾ ਨੁਕਸਾਨ ਹੋ ਗਿਆ ਹੈ। ਇਸ ਸੰਬੰਧੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵਲੋਂ ਵੀ ਜ਼ਿਲਾ ਸਿੱਖਿਆ ਅਧਿਕਾਰੀਆ ਪਾਸੋਂ ਸਰਕਾਰੀ ਸਕੂਲਾਂ ਦੇ ਹੋਏ ਨੁਕਸਾਨ ਦੀ ਰਿਪੋਰਟ ਤਲਬ ਕੀਤੀ ਗਈ ਹੈ ਤਾਂ ਜੋ ਸਕੂਲਾਂ ਦਾ ਹਾਲਾਤ ਆਮ ਹੋਣ ਤੋਂ ਤੁਰੰਤ ਬਾਅਦ ਨਵੀਨੀਕਰਨ ਕਰਵਾਇਆ ਜਾ ਸਕੇ।
ਇਹ ਵੀ ਪੜ੍ਹੋ-ਪੰਜਾਬ ਦੇ ਮੌਮਮ ਨੂੰ ਲੈ ਕੇ ਵੱਡੀ ਖ਼ਬਰ, ਵਿਭਾਗ ਨੇ ਜਾਰੀ ਕੀਤੀ Latest Update
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
...ਤਾਂ ਜੂਨ 'ਚ ਹੀ ਮਚ ਜਾਂਦੀ ਤਬਾਹੀ! ਪੰਜਾਬ 'ਚ ਹੜ੍ਹਾਂ ਨੂੰ ਲੈ ਕੇ BBMB ਦਾ ਵੱਡਾ ਖ਼ੁਲਾਸਾ (ਵੀਡੀਓ)
NEXT STORY