ਵਾਸ਼ਿੰਗਟਨ (ਭਾਸ਼ਾ): ਅਮਰੀਕੀ ਸੈਨੇਟ ਨੇ ਪਾਕਿਸਤਾਨੀ ਮੂਲ ਦੇ ਅਮਰੀਕੀ ਨਾਗਰਿਕ ਜ਼ਾਹਿਦ ਕੁਰੈਸ਼ੀ ਦੀ ਨਿਊ ਜਰਸੀ ਵਿਚ ਡਿਸਟ੍ਰਿਕਟ ਕੋਰਟ ਵਿਚ ਨਾਮਜ਼ਦਗੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਉਹ ਦੇਸ਼ ਦੇ ਇਤਿਹਾਸ ਵਿਚ ਪਹਿਲੇ ਮੁਸਲਿਮ ਸੰਘੀ ਜੱਜ ਬਣ ਗਏ ਹਨ। ਸੈਨੇਟ ਨੇ ਕੁਰੈਸ਼ੀ ਦੇ ਨਾਮ 'ਤੇ ਵੀਰਵਾਰ ਨੂੰ 16 ਦੇ ਮੁਕਾਬਲੇ 81 ਵੋਟਾਂ ਨਾਲ ਮਨਜ਼ੂਰੀ ਦੇ ਦਿੱਤੀ। 34 ਰੀਪਬਲਿਕਨ ਸਾਂਸਦਾਂ ਨੇ ਵੀ ਪਹਿਲੇ ਮੁਸਲਿਮ ਅਮਰੀਕੀ ਨੂੰ ਸੰਘੀ ਜੱਜ ਦੇ ਤੌਰ 'ਤੇ ਮਨਜ਼ੂਰੀ ਦਿੱਤੀ। ਹੁਣ ਡਿਸਟ੍ਰਿਕਟ ਆਫ ਨਿਊ ਜਰਸੀ ਲਈ ਮਜਿਸਟ੍ਰੇਟ ਜੱਜ ਕੁਰੈਸ਼ੀ ਉਸ ਵੇਲੇ ਇਤਿਹਾਸ ਵਿਚ ਆਪਣਾ ਨਾਮ ਦਰਜ ਕਰਾਉਣਗੇ ਜਦੋਂ ਉਹ ਨਿਊ ਜਰਸੀ ਦੇ ਯੂਐੱਸ ਡਿਸਟ੍ਰਿਕਟ ਕੋਰਟ ਦੇ ਜੱਜ ਦੇ ਤੌਰ 'ਤੇ ਸਹੁੰ ਚੁੱਕਣਗੇ।
ਸੈਨੇਟਰ ਰੌਬਰਟ ਮੇਨੇਦੇਂਜ ਨੇ ਵੋਟਿੰਗ ਤੋਂ ਪਹਿਲਾਂ ਕਿਹਾ,''ਜੱਜ ਕੁਰੈਸ਼ੀ ਨੇ ਸਾਡੇ ਦੇਸ਼ ਦੀ ਸੇਵਾ ਵਿਚ ਆਪਣਾ ਪਰਿਵਾਰ ਸਮਰਪਿਤ ਕਰ ਦਿੱਤਾ ਅਤੇ ਉਹਨਾਂ ਦੀ ਕਹਾਣੀ ਨਿਊ ਜਰਸੀ ਦੀ ਖੁਸ਼ਹਾਲ ਵਿਭਿੰਨਤਾ ਦਾ ਪ੍ਰਤੀਕ ਹੈ। ਅਮਰੀਕਾ ਦੇ ਅਜਿਹੀ ਥਾਂ 'ਤੇ ਹੋਣ ਦਾ ਪ੍ਰਤੀਕ ਹੈ ਜਿੱਥੇ ਕੁਝ ਵੀ ਸੰਭਵ ਹੈ।'' ਮੇਨੇਦੇਂਜ ਸੈਨੇਟ ਦੀ ਵਿਦੇਸ਼ ਸੰਬੰਧ ਕਮੇਟੀ ਦੇ ਪ੍ਰਧਾਨ ਹਨ।
ਪੜ੍ਹੋ ਇਹ ਅਹਿਮ ਖਬਰ - ਚੀਨ ਦੇ ਵਿਰੁੱਧ 'ਕੁਆਡ' ਨੂੰ ਅਸਰਦਾਇਕ ਬਣਾਉਣ ਦੀ ਅਮਰੀਕਾ-ਜਾਪਾਨ ਦੀ ਮੁਹਿੰਮ
ਨਿਊ ਜਰਸੀ ਦੀ ਅਦਾਲਤ ਵਿਚ ਦੇਸ਼ ਵਿਚ ਸਭ ਤੋਂ ਵੱਧ ਮਾਮਲੇ ਹਨ ਅਤੇ ਇੱਥੇ 46,000 ਮੁਕੱਦਮੇ ਪੈਂਡਿੰਗ ਹਨ ਅਤੇ ਉਸ ਦੇ ਜੱਜ ਰਾਸ਼ਟਰੀ ਔਸਤ ਨਾਲੋਂ ਤਿੰਨ ਗੁਣਾ ਵੱਧ ਮੁਕੱਦਮੇ ਦੀ ਸੁਣਵਾਈ ਕਰ ਰਹੇ ਹਨ। ਕੁਰੈਸ਼ੀ ਨੂੰ 3 ਜੂਨ 2019 ਨੂੰ ਟ੍ਰੇਂਟਨ ਵਿਸਿਨੇਜ ਵਿਚ ਡਿਸਟ੍ਰਿਕਟ ਆਫ ਨਿਊ ਜਰਸੀ ਲਈ ਅਮਰੀਕੀ ਮਜਿਸਟ੍ਰੇਟ ਜੱਜ ਨਿਯੁਕਤ ਕੀਤਾ ਗਿਆ ਸੀ। ਪਾਕਿਸਤਾਨੀ ਮੂਲ ਦੇ ਕੁਰੈਸ਼ੀ ਨਿਊ ਜਰਸੀ ਵਿਚ ਸੰਘੀ ਬੈਂਚ ਵਿਚ ਸ਼ਾਮਲ ਹੋਣ ਵਾਲੇ ਪਹਿਲੇ ਏਸ਼ੀਆਈ-ਅਮਰੀਕੀ ਹਨ।
ਰੂਸ ਨੇ ਫੇਸਬੁੱਕ ਅਤੇ ਟੈਲੀਗ੍ਰਾਮ ’ਤੇ ਲਗਾਇਆ ਜੁਰਮਾਨਾ
NEXT STORY