ਬ੍ਰਾਸੀਲੀਆ (ਬਿਊਰੋ)— ਬ੍ਰਾਜ਼ੀਲ ਵਿਚ ਰਾਸ਼ਟਰਪਤੀ ਅਹੁਦੇ ਲਈ ਅਕਤੂਬਰ ਵਿਚ ਚੋਣਾਂ ਹੋਣੀਆਂ ਹਨ। ਇਸ ਲਈ ਉੱਥੇ ਪ੍ਰਚਾਰ ਦਾ ਕੰਮ ਜੋਰਾਂ-ਸ਼ੋਰਾਂ 'ਤੇ ਹੈ। ਰਾਸ਼ਟਰਪਤੀ ਅਹੁਦੇ ਲਈ ਖੜ੍ਹੇ ਇਕ ਪ੍ਰਮੁੱਖ ਉਮੀਦਵਾਰ ਜ਼ਾਇਰ ਬੋਲਸਨਾਰੋ 'ਤੇ ਵੀਰਵਾਰ ਨੂੰ ਪ੍ਰਚਾਰ ਦੌਰਾਨ ਚਾਕੂ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਵਿਚ ਖੱਬੇ ਪੱਖੀ ਰੁਝਾਨ ਰੱਖਣ ਵਾਲੇ ਬੋਲਸਨਾਰੋ ਵਾਲ-ਵਾਲ ਬਚ ਗਏ। ਉਨ੍ਹਾਂ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ। ਇਸ ਹਮਲੇ ਦੀ ਜਾਣਕਾਰੀ ਉਨ੍ਹਾਂ ਦੇ ਬੇਟੇ ਫਲਾਵਿਓ ਬੋਲਸਨਾਰੋ ਨੇ ਆਪਣੇ ਅਧਿਕਾਰਕ ਟਵਿੱਟਰ ਹੈਂਡਲ 'ਤੇ ਇਕ ਪੋਸਟ ਜ਼ਰੇਏ ਦਿੱਤੀ।
ਫਲਾਵਿਓ ਨੇ ਆਪਣੇ ਇਕ ਟਵੀਟ ਵਿਚ ਲਿਖਿਆ ਕਿ ਭਗਵਾਨ ਦਾ ਸ਼ੁਕਰ ਹੈ ਕਿ ਸੱਟ ਹਲਕੀ ਸੀ ਅਤੇ ਉਹ ਠੀਕ ਹਨ। ਇਕ ਹੋਰ ਟਵੀਟ ਵਿਚ ਫਲਾਵਿਓ ਨੇ ਲਿਖਿਆ ਕਿ ਜਿੰਨਾ ਅਸੀਂ ਸੋਚ ਰਹੇ ਸੀ ਉਸ ਤੋਂ ਕਿਤੇ ਜ਼ਿਆਦਾ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਸੱਟਾਂ ਲੱਗਣ ਮਗਰੋਂ 63 ਸਾਲਾ ਫੌਜ ਦੇ ਸਾਬਕਾ ਕੈਪਟਨ ਜ਼ਾਇਰ ਬੋਲਸਨਾਰ ਨੂੰ ਨੇੜੇ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਉੱਧਰ ਬੋਲਸਨਾਰੋ 'ਤੇ ਹਮਲਾ ਕਰਨ ਵਾਲੇ ਸ਼ਖਸ ਨੂੰ ਉਨ੍ਹਾਂ ਦੇ ਸਮਰਥਕਾਂ ਨੇ ਫੜ ਲਿਆ।
ਇੱਥੇ ਦੱਸਣਯੋਗ ਹੈ ਕਿ ਬ੍ਰਾਜ਼ੀਲ ਦੇ ਸੁਪਰੀਮ ਇਲੈਕਟੋਰਲ ਕੋਰਟ ਵੱਲੋਂ ਜੇਲ ਵਿਚ ਬੰਦ ਸਾਬਕਾ ਰਾਸ਼ਟਰਪਤੀ ਲੂਲਾ ਡੀ ਸਿਲਵਾ 'ਤੇ ਚੋਣਾਂ ਵਿਚ ਉਮੀਦਵਾਰ ਦੇ ਰੂਪ ਵਿਚ ਖੜ੍ਹੇ ਹੋਣ 'ਤੇ ਰੋਕ ਲਗਾਏ ਜਾਣ ਮਗਰੋਂ ਬੋਲਸਨਾਰੋ ਰਾਸ਼ਟਰਪਤੀ ਅਹੁਦੇ ਦੀ ਦੌੜ ਵਿਚ ਸਭ ਤੋਂ ਅੱਗੇ ਚੱਲ ਰਹੇ ਹਨ। ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ਵਿਚ ਰਹਿਣ ਵਾਲੇ ਬੋਲਸਨਾਰੋ ਦੇਸ਼ ਵਿਚ ਹੋਣ ਵਾਲੇ ਗੰਭੀਰ ਅਪਰਾਧਾਂ ਨੰ ਰੋਕਣ ਲਈ ਹਥਿਆਰ ਰੱਖਣ ਨੂੰ ਕਾਨੂੰਨੀ ਬਣਾਉਣ ਦੇ ਪੱਖ ਵਿਚ ਹਨ। ਬ੍ਰਾਜ਼ੀਲ ਦੇ ਡੋਨਾਲਡ ਟਰੰਪ ਕਹੇ ਜਾਣ ਵਾਲੇ ਇਸ ਨੇਤਾ ਨੇ ਸੋਸ਼ਲ ਮੀਡੀਆ 'ਤੇ 8.5 ਮਿਲੀਅਨ ਫਾਲੋਅਰਜ ਹਨ।
ਅਮਰੀਕਾ ਨੇ ਭਾਰਤ 'ਚੋਂ ਚੋਰੀ ਕੀਤੀਆਂ 2 ਪੁਰਾਤਨ ਮੂਰਤੀਆਂ ਮੋੜੀਆਂ
NEXT STORY