ਇੰਟਰਨੈਸ਼ਨਲ ਡੈਸਕ : ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਸਿਹਤ ਨੂੰ ਲੈ ਕੇ ਇੱਕ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਪੁਤਿਨ ਜਲਦੀ ਹੀ ਮਰ ਜਾਣਗੇ ਅਤੇ ਇਸ ਨਾਲ ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੀ ਜੰਗ ਵੀ ਖ਼ਤਮ ਹੋ ਜਾਵੇਗੀ। ਜ਼ੇਲੇਂਸਕੀ ਦਾ ਇਹ ਬਿਆਨ ਪੁਤਿਨ ਦੀ ਸਿਹਤ ਬਾਰੇ ਫੈਲ ਰਹੀਆਂ ਅਫਵਾਹਾਂ ਵਿਚਕਾਰ ਆਈ ਹੈ।
ਪੈਰਿਸ ਵਿੱਚ ਇੱਕ ਇੰਟਰਵਿਊ ਦੌਰਾਨ ਜ਼ੇਲੇਂਸਕੀ ਨੇ ਕਿਹਾ ਕਿ ਪੁਤਿਨ ਦੀ ਸਿਹਤ ਜਲਦੀ ਹੀ ਵਿਗੜਨ ਵਾਲੀ ਹੈ ਅਤੇ ਇਹ ਇੱਕ ਸੱਚ ਹੈ। ਬੁੱਧਵਾਰ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਜ਼ੇਲੇਂਸਕੀ ਨੇ ਇਹ ਵੀ ਕਿਹਾ, "ਉਹ (ਪੁਤਿਨ) ਜਲਦੀ ਹੀ ਮਰ ਜਾਵੇਗਾ ਅਤੇ ਇਹ ਇੱਕ ਸੱਚਾਈ ਹੈ। ਫਿਰ ਇਹ ਯੁੱਧ ਵੀ ਖ਼ਤਮ ਹੋ ਜਾਵੇਗਾ।"
ਇਹ ਵੀ ਪੜ੍ਹੋ- ਹੁਣ ਸੜਕਾਂ 'ਤੇ ਚੱਲਣਾ ਵੀ ਹੋ ਜਾਵੇਗਾ ਮਹਿੰਗਾ ! 1 ਅਪ੍ਰੈਲ ਤੋਂ ਵਧ ਜਾਣਗੇ ਟੋਲ ਟੈਕਸ
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਪੁਤਿਨ ਦੀ ਸਿਹਤ ਖ਼ਰਾਬ ਹੋਣ ਬਾਰੇ ਕੁਝ ਅਫਵਾਹਾਂ ਤੇ ਅਟਕਲਾਂ ਚੱਲ ਰਹੀਆਂ ਹਨ। ਹਾਲ ਹੀ ਵਿੱਚ ਉਸ ਦੇ ਖੰਘਦੇ ਹੋਏ ਅਤੇ ਉਸ ਦੇ ਸਰੀਰ ਨੂੰ ਕੰਬਦੇ ਹੋਏ ਦੇਖੇ ਜਾਣ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਪੁਤਿਨ ਦੀ ਸਿਹਤ ਨੂੰ ਲੈ ਕੇ ਉੱਡ ਰਹੀਆਂ ਇਨ੍ਹਾਂ ਅਫਵਾਹਾਂ ਨੂੰ ਹੋਰ ਹਵਾ ਦਿੱਤੀ ਹੈ। ਇੱਕ ਵੀਡੀਓ ਵਿੱਚ ਪੁਤਿਨ ਨੂੰ ਆਪਣੇ ਸਾਬਕਾ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨਾਲ ਮੁਲਾਕਾਤ ਕਰਦੇ ਦੇਖਿਆ ਗਿਆ, ਜਿਸ ਵਿੱਚ ਉਹ ਮੇਜ਼ ਫੜੀ ਬੈਠੇ ਸਨ ਅਤੇ ਉਨ੍ਹਾਂ ਦੀ ਹਾਲਤ ਵੀ ਠੀਕ ਨਹੀਂ ਲੱਗ ਰਹੀ ਸੀ।
ਕੁਝ ਰਿਪੋਰਟਾਂ ਵਿੱਚ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪੁਤਿਨ ਪਾਰਕਿੰਸਨ'ਸ ਡਿਸੀਜ਼ ਅਤੇ ਕੈਂਸਰ ਤੋਂ ਪੀੜਤ ਹੋ ਸਕਦੇ ਹਨ, ਪਰ ਇਨ੍ਹਾਂ ਦਾਅਵਿਆਂ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਉੱਥੇ ਹੀ ਕ੍ਰੇਮਲਿਨ ਨੇ ਇਨ੍ਹਾਂ ਅਫਵਾਹਾਂ ਦਾ ਖੰਡਨ ਕੀਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦੱਖਣੀ ਕੋਰੀਆ ਦੇ ਜੰਗਲਾਂ 'ਚ ਫੈਲੀ ਅੱਗ, ਮਰਨ ਵਾਲਿਆਂ ਦੀ ਗਿਣਤੀ 26 ਹੋਈ
NEXT STORY