ਇੰਟਰਨੈਸ਼ਨਲ ਡੈਸਕ (ਏ.ਐੱਨ.ਆਈ.) ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਐਤਵਾਰ ਨੂੰ ਸੰਯੁਕਤ ਫੋਰਸ ਦੇ ਕਮਾਂਡਰ ਮੇਜਰ ਜਨਰਲ ਐਡਵਾਰਡ ਮਿਖਾਈਲੋਵਿਚ ਮੋਸਕਾਲੋਵ ਨੂੰ ਬਰਖਾਸਤ ਕਰ ਦਿੱਤਾ। ਮੋਸਕਾਲੋਵ ਨੂੰ ਪਿਛਲੇ ਸਾਲ ਮਾਰਚ ਵਿੱਚ ਲੈਫਟੀਨੈਂਟ ਜਨਰਲ ਓਲੇਕਸੈਂਡਰ ਪਾਵਲੀਕ ਦੀ ਥਾਂ ਸੰਯੁਕਤ ਫੋਰਸ ਦਾ ਕਮਾਂਡਰ ਨਿਯੁਕਤ ਕੀਤਾ ਗਿਆ ਸੀ। ਲੈਫਟੀਨੈਂਟ ਜਨਰਲ ਓਲੇਕਸੈਂਡਰ ਪਾਵਲੀਕ ਨੂੰ ਕੀਵ ਖੇਤਰੀ ਫੌਜੀ ਪ੍ਰਸ਼ਾਸਨ ਦਾ ਮੁਖੀ ਬਣਾਇਆ ਗਿਆ ਸੀ।
ਕਾਰਨਾਂ ਬਾਰੇ ਖੁਲਾਸਾ ਨਹੀਂ
ਹਾਲਾਂਕਿ ਮੇਜਰ ਜਨਰਲ ਐਡੁਆਰਡ ਮਿਖਾਈਲੋਵਿਚ ਮੋਸਕਾਲੋਵ ਨੂੰ ਬਰਖਾਸਤ ਕਰਨ ਦੇ ਕਾਰਨ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਦੇ ਸਮੇਂ ਵਿੱਚ ਯੂਕ੍ਰੇਨ ਦੀ ਸਰਕਾਰ ਨੇ ਪ੍ਰਸ਼ਾਸਨਿਕ ਪੱਧਰ 'ਤੇ ਕਈ ਵੱਡੇ ਬਦਲਾਅ ਕੀਤੇ ਹਨ। ਪਿਛਲੇ ਦਿਨੀਂ ਯੂਕ੍ਰੇਨ ਦੀ ਸਰਕਾਰ ਨੇ ਦੇਸ਼ ਭਰ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਛਾਪੇ ਮਾਰੇ ਸਨ, ਜਿਸ ਤੋਂ ਬਾਅਦ ਕਈ ਉੱਚ ਅਧਿਕਾਰੀਆਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਮੋਸਕਾਲੋਵ ਨੂੰ ਭ੍ਰਿਸ਼ਟਾਚਾਰ ਕਾਰਨ ਬਰਖਾਸਤ ਕੀਤਾ ਗਿਆ ਸੀ ਜਾਂ ਕਿਸੇ ਹੋਰ ਕਾਰਨ।
ਪੜ੍ਹੋ ਇਹ ਅਹਿਮ ਖ਼ਬਰ- ਮਹਿੰਗਾਈ ਤੋਂ ਤੰਗ ਦੇਸ਼ ਛੱਡ ਕੇ ਜਾ ਰਹੇ 28 ਪਾਕਿਸਤਾਨੀਆਂ ਦੀ ਕਿਸ਼ਤੀ ਹਾਦਸੇ 'ਚ ਮੌਤ, ਕਈ ਲਾਪਤਾ
ਸਾਊਦੀ ਮੰਤਰੀ ਪਹੁੰਚਿਆ ਯੂਕ੍ਰੇਨ
ਉੱਥੇ ਰੂਸ ਨਾਲ ਜਾਰੀ ਯੁੱਧ ਵਿਚਕਾਰ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਫੈਜ਼ਲ ਬਿਨ ਫਰਹਾਦ ਅਲ ਸਾਊਦ ਨੇ ਪਹਿਲੀ ਵਾਰ ਯੂਕ੍ਰੇਨ ਦਾ ਦੌਰਾ ਕੀਤਾ। ਆਪਣੀ ਯਾਤਰਾ ਦੌਰਾਨ ਸਾਊਦੀ ਅਰਬ ਨੇ ਯੂਕ੍ਰੇਨ ਨੂੰ 400 ਮਿਲੀਅਨ ਅਮਰੀਕੀ ਡਾਲਰ ਦੀ ਵਿੱਤੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ। ਇਸ ਵਿੱਚੋਂ 100 ਮਿਲੀਅਨ ਡਾਲਰ ਮਨੁੱਖੀ ਸਹਾਇਤਾ ਲਈ ਦਿੱਤੇ ਜਾਣਗੇ ਅਤੇ 300 ਮਿਲੀਅਨ ਡਾਲਰ ਤੇਲ ਉਤਪਾਦਾਂ ਵਿੱਚ ਆਰਥਿਕ ਸਹਾਇਤਾ ਦਿੱਤੀ ਗਈ ਹੈ। ਯੂਕ੍ਰੇਨ ਸਰਕਾਰ ਨੇ ਆਰਥਿਕ ਮਦਦ ਲਈ ਸਾਊਦੀ ਅਰਬ ਦੀ ਸਰਕਾਰ ਦਾ ਧੰਨਵਾਦ ਕੀਤਾ ਹੈ।
ਜ਼ੇਲੇਂਸਕੀ ਨੇ ਰੂਸ ਨਾਲ ਚੱਲ ਰਹੇ ਯੁੱਧ ਦੇ ਦੌਰਾਨ ਚੀਨ ਦੀ ਸ਼ਾਂਤੀ ਪੇਸ਼ਕਸ਼ ਦਾ ਸੁਆਗਤ ਕੀਤਾ ਹੈ, ਪਰ ਕਿਹਾ ਕਿ ਉਹ ਇਸ ਪੇਸ਼ਕਸ਼ ਨੂੰ ਤਾਂ ਹੀ ਸਵੀਕਾਰ ਕਰਨਗੇ ਜੇਕਰ ਪੁਤਿਨ ਆਪਣੇ ਕਬਜ਼ੇ ਵਾਲੇ ਯੂਕ੍ਰੇਨ ਖੇਤਰ ਤੋਂ ਆਪਣੀਆਂ ਸਾਰੀਆਂ ਫੌਜਾਂ ਨੂੰ ਵਾਪਸ ਲੈ ਲੈਣ। ਯੂਕ੍ਰੇਨ ਦੇ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਚੀਨ ਨੇ ਸ਼ਾਂਤੀ ਲਈ ਇਹ ਪੇਸ਼ਕਸ਼ ਕੀਤੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਚੀਨ ਰੂਸ ਨੂੰ ਹਥਿਆਰਾਂ ਦੀ ਸਪਲਾਈ ਵੀ ਨਹੀਂ ਕਰ ਰਿਹਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਐਂਥਨੀ ਅਲਬਾਨੀਜ਼ 'ਮਾਰਡੀ ਗ੍ਰਾਸ' 'ਚ ਹਿੱਸਾ ਲੈਣ ਵਾਲੇ ਬਣੇ ਪਹਿਲੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ (ਤਸਵੀਰਾਂ)
NEXT STORY