ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਇਕ ਅਜਿਹੀ ਫੰਗਸ ਪੈਦਾ ਹੋ ਗਈ ਹੈ ਜਿਸ ਨੂੰ ਦੇਖ ਵਿਗਿਆਨੀ ਵੀ ਹੈਰਾਨ ਹਨ। ਇਹ ਫੰਗਸ ਦੇਖਣ ਵਿਚ ਬਿਲਕੁੱਲ ਕਿਸੇ 'ਜ਼ੌਂਬੀ ਫਿੰਗਰਸ' ਮਤਲਬ ਜ਼ੌਂਬੀ ਦੀਆਂ ਉਂਗਲਾਂ ਵਰਗੀ ਲੱਗਦੀ ਹੈ। ਜ਼ੌਂਬੀ ਦਾ ਮਤਲਬ ਕਿਸੇ ਮਰੇ ਹੋਏ ਵਿਅਕਤੀ ਦੀਆਂ ਸੜੀਆਂ ਉਂਗਲਾਂ ਜਾਂ ਹੱਥਾਂ ਤੋਂ ਹੈ।
ਆਸਟ੍ਰੇਲੀਆ ਦੇ ਦੱਖਣੀ ਤੱਟ ਨੇੜੇ ਟਾਪੂ 'ਤੇ ਟੁੱਟੇ ਅਤੇ ਡਿੱਗੇ ਹੋਏ ਰੁੱਖਾਂ 'ਤੇ ਇਹ ਫੰਗਸ ਪੈਦਾ ਹੋ ਗਈ ਹੈ। ਆਸਟ੍ਰੇਲੀਆ ਵਿਚ ਇਸ ਨੂੰ ਟੀ- ਟ੍ਰੀ ਫਿੰਗਰ (T-tree finger) ਕਹਿੰਦੇ ਹਨ ਜਦਕਿ ਵਿਗਿਆਨਕ ਭਾਸ਼ਾ ਨੂੰ ਇਸ ਨੂੰ ਹਾਈਪੋਕ੍ਰਿਪੋਸਿਸ ਐਮਪਲੇਕਟੇਸ ਕਹਿੰਦੇ ਹਨ।
ਆਸਟ੍ਰੇਲੀਆ ਦੇ ਰੌਇਲ ਬਾਟੇਨਿਕਸ ਗਾਰਡਨਜ਼ ਵਿਕਟੋਰੀਆ ਨੇ ਇਹਨਾਂ ਫੰਗਸ ਦੀ ਜਾਂਚ ਕੀਤੀ ਹੈ ਅਤੇ ਇਹਨਾਂ ਦੇ ਜ਼ੌਂਬੀ ਫਿੰਗਰਸ ਹੋਣ ਦੀ ਗੱਲ ਦੀ ਪੁਸ਼ਟੀ ਕੀਤੀ ਹੈ। ਜ਼ੌਂਬੀ ਫਿੰਗਰਸ ਡਿੱਗੇ ਹੋਏ ਰੁੱਖਾਂ ਨੂੰ ਕੱਸ ਕੇ ਫੜੇ ਹੋਏ ਹੈ।
ਰੌਇਲ ਬਾਟੇਨਿਕਸ ਗਾਰਡਨਜ਼ ਵਿਕਰੋਟੀਆ ਦੇ ਖੋਜੀਆਂ ਮੁਤਾਬਕ ਪਹਿਲੀ ਨਜ਼ਰ ਵਿਚ ਇਹਨਾਂ ਨੂੰ ਦੇਖਣ 'ਤੇ ਕੋਈ ਵੀ ਇਨਸਾਨ ਡਰ ਜਾਵੇਗਾ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹਨਾਂ ਦੀ ਬਦਸੂਰਤ ਆਕ੍ਰਿਤੀ ਇਹਨਾਂ ਫੰਗਸ ਨੂੰ ਉੱਗਣ ਵਿਚ ਮਦਦ ਕਰਦੀ ਹੈ।
ਪੜ੍ਹੋ ਇਹ ਅਹਿਮ ਖਬਰ - 70 ਸਾਲ ਦੀ ਕੋਸ਼ਿਸ਼ ਮਗਰੋਂ WHO ਨੇ ਚੀਨ ਨੂੰ ਮਲੇਰੀਆ ਮੁਕਤ ਕੀਤਾ ਘੋਸ਼ਿਤ
ਜ਼ੌਂਬੀ ਫਿੰਗਰਸ ਇਕ ਪਰਜੀਵੀ ਹੁੰਦੇ ਹਨ ਜੋ ਮਰੇ ਹੋਏ ਰੁੱਖਾਂ ਨੂੰ ਖਾਂਦੇ ਹਨ। ਇਹਨਾਂ ਨੂੰ ਲਾਵਾ ਅਤੇ ਛੋਟੇ ਕੀੜੇ ਬਹੁਤ ਪਸੰਦ ਹਨ। ਜ਼ੌਂਬੀ ਫਿੰਗਰਸ ਇਕੋਸਿਸਟਮ ਦਾ ਇਕ ਅਹਿਮ ਹਿੱਸਾ ਵੀ ਹਨ।
ਵਿਕਟੋਰੀਆ ਫ੍ਰੈਂਚ ਟਾਪੂ ਵਿਚ ਸਥਿਤ ਸੁਰੱਖਿਅਤ ਨੈਸ਼ਨਲ ਪਾਰਕ ਵਿਚ ਟੀ-ਟ੍ਰੀ 'ਤੇ ਜ਼ੌਂਬੀ ਫਿੰਗਰਸ ਪੈਰਾਸਾਈਟ ਫੰਗਸ ਦੇਖੇ ਗਏ ਹਨ। ਇਕ ਹੀ ਜਗ੍ਹਾ 'ਤੇ ਕਰੀਬ 100 ਤੋਂ ਵੱਧ ਜ਼ੌਂਬੀ ਫਿੰਗਰਸ ਮਿਲੇ ਹਨ। ਜ਼ੌਂਬੀ ਫਿੰਗਰਸ ਪੈਰਾਸਾਈਟ ਫੰਗਸ ਇਕ ਵਿਸ਼ੇਸ਼ ਹਾਲਾਤ ਵਿਚ ਹੀ ਵੱਧਦੇ ਹਨ।
ਪ੍ਰੈੱਸ ਦੀ ਆਜ਼ਾਦੀ ’ਤੇ ਚੀਨ ਦੇ ਸ਼ਿੰਕਜੇ ਤੋਂ ਹਾਂਗਕਾਂਗ ਮੀਡੀਆ ਡਰਿਆ, ਕਈ ਆਊਟਲੇਟ ਨੇ ਬੰਦ ਕੀਤਾ ਸੰਚਾਲਨ
NEXT STORY