ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਵਿਸਾਖੀ ਅਤੇ ਪਹਿਲੇ ਪਾਤਸਾਹ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਇਸ ਮੌਕੇ 'ਤੇ ਗੁਰਦੁਆਰਾ ਸਿੰਘ ਸਭਾ ਫਰਿਜ਼ਨੋ ਵਿਖੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਰਾਸਤੀ ਖੇਡਾਂ ਦੀ ਰੌਣਕ ਨੇ ਸਮੂਹ ਸੰਗਤ ਦਾ ਮਨ ਮੋਹ ਲਿਆ। ਸਵੇਰੇ ਤੋਂ ਹੀ ਗੁਰਦੁਆਰੇ ਵਿਚ ਭਾਵਨਾਤਮਕ ਦੀਵਾਨ ਸਜਾਏ ਗਏ, ਜਿੱਥੇ ਕੀਰਤਨ, ਕਥਾ ਅਤੇ ਅਰਦਾਸ ਰਾਹੀਂ ਸੰਗਤ ਨੇ ਵਿਸਾਖੀ ਦੀ ਮਹਿਮਾ ਨੂੰ ਯਾਦ ਕੀਤਾ। ਸਮਾਗਮ ਦੌਰਾਨ ਤਰ੍ਹਾਂ-ਤਰ੍ਹਾਂ ਦੇ ਲੰਗਰ ਵੀ ਲਗਾਏ ਗਏ, ਜਿਨ੍ਹਾਂ ਦਾ ਸੰਗਤ ਨੇ ਭਰਪੂਰ ਆਨੰਦ ਮਾਣਿਆ।


ਵਿਰਾਸਤੀ ਖੇਡਾਂ-ਜਿਵੇਂ ਕਿ ਚਾਟੀ ਦੌੜ, ਗਿੱਟਿਆਂ ਦੀ ਖੇਡ ਤੇ ਬੋਰਿਆਂ ਦੀ ਦੌੜ ਆਦਿ ਖੇਡਾਂ ਵਿਚ ਛੋਟੇ ਬੱਚਿਆਂ ਤੋਂ ਲੈਕੇ ਔਰਤਾਂ ਅਤੇ ਮਰਦਾਂ ਤੱਕ ਨੇ ਪੂਰੇ ਜੋਸ਼ ਨਾਲ ਭਾਗ ਲਿਆ।ਜੇਤੂਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਸਮਾਗਮਾਂ ਦੌਰਾਨ ਪੀ.ਸੀ.ਏ. ਫਰਿਜ਼ਨੋ ਦੇ ਮੈਬਰਾਂ ਦਾ ਵੀ ਭਰਪੂਰ ਸਹਿਯੋਗ ਰਿਹਾ।

ਪੜ੍ਹੋ ਇਹ ਅਹਿਮ ਖ਼ਬਰ-ਚੋਣਾਂ ਮੌਕੇ ਹਿੰਦੂਆਂ ਦੀ ਆਈ ਯਾਦ, ਕੈਨੇਡੀਅਨ PM ਮਾਰਕ ਕਾਰਨੀ ਪਹੁੰਚੇ ਮੰਦਰ (ਤਸਵੀਰਾਂ)
ਇਸ ਮੌਕੇ ਸੇਵਾ ਕਰ ਰਹੇ ਸੇਵਾਦਾਰਾਂ ਨੂੰ ਡਾ. ਗੁਰੀ, ਹਾਕਮ ਸਿੰਘ ਢਿੱਲੋ, ਜੰਗੀਰ ਸਿੰਘ ਗਿੱਲ, ਸਤਨਾਮ ਸਿੰਘ ਸਰਪੰਚ, ਦਵਿੰਦਰ ਸਿੰਘ ਬੁੱਟਰ, ਕੁਲਵਿੰਦਰ ਸਿੰਘ ਬੁੱਟਰ, ਹਰਚੰਦ ਸਿੰਘ ਦਿਓਲ ਆਦਿ ਨੇ ਸਿਰੋਪਾਓ ਦੇ ਕੇ ਸਤਿਕਾਰ ਦਿੱਤਾ ਗਿਆ। ਸਮੂਹ ਸਮਾਗਮ ਨੇ ਨਾ ਸਿਰਫ ਮਨੋਰੰਜਨ ਕੀਤਾ, ਬਲਕਿ ਸਿੱਖ ਵਿਰਾਸਤ ਨਾਲ ਵੀ ਸੰਗਤ ਨੂੰ ਜੋੜਿਆ। ਗੁਰੂਘਰ ਵਿਖੇ ਰਿਕਾਰਡ ਤੋੜ ਇਕੱਠ ਕਾਰਨ ਪਾਰਕਿੰਗ ਲਈ ਗੱਡੀਆਂ ਸੜਕ 'ਤੇ ਬਾਹਰ ਪਾਰਕ ਕਰਨੀਆਂ ਪਈਆਂ। ਇਸ ਮੌਕੇ ਲੱਗੇ ਖ਼ਰੀਦੋ ਫ਼ਰੋਖ਼ਤ ਦੇ ਸਟਾਲਾਂ ਤੋਂ ਸੰਗਤਾਂ ਨੇ ਖ਼ੂਬ ਖਰੀਦਦਾਰੀ ਕੀਤੀ। ਇਹ ਪ੍ਰੋਗਰਾਮ ਅਮਿੱਟ ਪੈੜਾਂ ਛੱਡਦਾ ਯਾਦਗਾਰੀ ਹੋ ਨਿੱਬੜਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਪਾਕਿਸਤਾਨ : ਸੜਕ ਹਾਦਸੇ 'ਚ 11 ਲੋਕਾਂ ਦੀ ਮੌਤ, ਅੱਠ ਜ਼ਖਮੀ
NEXT STORY