ਰੋਮ (ਇਟਲੀ) (ਟੇਕ ਚੰਦ ਜਗਤਪੁਰ) : ਰਵਿਦਾਸੀਆ ਕੌਮ ਦੇ ਮਹਾਨ ਸਿਰਮੌਰ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਬੱਲਾਂ ਵਾਲੇ ਜਿਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਹਿੱਤ ਸਮਰਪਿਤ ਕੀਤਾ ਅਤੇ ਉਹ ਬਾਣੀ ਦੇ ਪ੍ਰਚਾਰ ਕਰਨ ਲਈ ਆਏ ਵਿਆਨਾ 'ਚ ਜਿੱਥੇ ਉਹਨਾਂ ਨੂੰ ਇੱਕ ਸਮਾਗਮ ਦੌਰਾਨ ਕੌਮ ਦੇ ਦੋਖੀਆਂ ਨੇ ਗੋਲੀਆਂ ਮਾਰੀਆਂ ਤੇ ਸੰਤ ਰਾਮਾਨੰਦ ਜੀ ਸ਼ਹਾਦਤ ਦਾ ਜਾਮ ਪੀ ਗਏ। ਉਹਨਾਂ ਦਾ ਸ਼ਹੀਦੀ ਦਿਨ ਆਸਟਰੀਆ ਵਿੱਚ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਯੂਰਪ ਦੀਆਂ ਸੰਗਤਾਂ ਹੁੰਮ-ਹੁੰਮਾ ਕੇ ਪਹੁੰਚ ਰਹੀਆਂ ਹਨ।

ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਇਟਲੀ ਤੋਂ ਅਮਰੀਕ ਲਾਲ ਦੌਲੀਕੇ ਮੀਤ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਟੈਂਪਲ ਮਨੈਰਬੀਓ ਬਰੇਸ਼ੀਆ ਦੀ ਸਰਪ੍ਰਸਤੀ ਹੇਠ ਸੰਗਤਾਂ ਵਿਆਨਾ ਲਈ ਰਵਾਨਾ ਹੋਈਆਂ। ਇਸ ਮੌਕੇ ਜਸਵਿੰਦਰ ਜੱਸੀ, ਬਰਿੰਦਰ, ਰਾਮ ਬਾਬੂ, ਅਮਰ ਚੰਦ, ਸੋਨੂ ਮਾਹੀ, ਗੁਰਪ੍ਰਤਾਪ ਢਿੱਲੋਂ ਸਾਹਿਬ ਅਤੇ ਬਿੰਦਰ ਆਦਿ ਨਾਲ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵਿਦਿਆਰਥੀ ਵੱਲੋਂ ਅਧਿਆਪਕ 'ਤੇ ਚਾਕੂ ਹਮਲਾ! ਸੋਸ਼ਲ ਮੀਡੀਆ 'ਤੇ ਵੀ ਪਾਈ ਵੀਡੀਓ
NEXT STORY