ਰੋਮ/ਇਟਲੀ (ਟੇਕ ਚੰਦ) : ਵਾਤਾਵਰਣ ਅੱਜ ਇੰਨਾ ਪ੍ਰਦੂਸ਼ਿਤ ਹੋ ਚੁੱਕਾ ਹੈ ਕਿ ਇਸ ਨੂੰ ਗੰਧਲਾ ਹੋਣ ਤੋਂ ਬਚਾਉਣ ਅਤੇ ਸਾਫ਼-ਸੁਥਰਾ ਰੱਖਣ ਲਈ ਦੀਵਾਲੀ ਦੇ ਤਿਉਹਾਰ ਨੂੰ ਆਤਿਸ਼ਬਾਜ਼ੀ ਜਾਂ ਪਟਾਕੇ ਚਲਾ ਕੇ ਨਹੀਂ ਸਗੋਂ ਵਾਤਾਵਰਣ 'ਚ ਮਹਿਕਾਂ ਬਿਖੇਰਨ ਵਾਲੇ ਪੌਦੇ ਲਗਾ ਕੇ ਮਨਾਉਣਾ ਚਾਹੀਦਾ ਹੈ। ਇਹ ਪ੍ਰਗਟਾਵਾ ਨਵਦੀਪ ਸਿੰਘ ਜਗਤਪੁਰ ਜਨਰਲ ਸਕੱਤਰ ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ, ਕੁਲਵਿੰਦਰ ਸਿੰਘ ਅਟਵਾਲ ਸਰਪ੍ਰਸਤ ਸ਼ਹੀਦ ਭਗਤ ਸਿੰਘ ਸਭਾ ਰੋਮ ਅਤੇ ਗੁਰਿੰਦਰ ਸਿੰਘ ਚੈੜੀਆਂ ਪ੍ਰਧਾਨ ਪੰਜਾਬ ਯੂਥ ਸਪੋਰਟਸ ਐਂਡ ਕਲਚਰਲ ਕਲੱਬ ਮਾਨਤੋਵਾ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ।
ਇਹ ਵੀ ਪੜ੍ਹੋ : ਮੰਦਭਾਗੀ ਖ਼ਬਰ : ਇਟਲੀ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 3 ਪੰਜਾਬੀ ਨੌਜਵਾਨਾਂ ਦੀ ਮੌਤ
ਪੰਜਾਬੀ ਅੱਜ ਦੁਨੀਆ ਦੇ ਕੋਨੇ-ਕੋਨੇ ਵਿੱਚ ਵਸੇ ਹੋਏ ਹਨ ਪਰ ਫਿਰ ਵੀ ਅਸੀਂ ਸਮਾਜ ਅੰਦਰ ਅਨੇਕਾਂ ਤਰ੍ਹਾਂ ਦੀਆਂ ਸਮਾਜਿਕ ਬੁਰਾਈਆਂ ਦੇ ਅਗਿਆਨਤਾ ਰੂਪੀ ਹਨੇਰੇ 'ਚ ਜੀਅ ਰਹੇ ਹਾਂ। ਅੱਜ ਰੌਸ਼ਨੀਆਂ ਦੇ ਤਿਉਹਾਰ 'ਤੇ ਅਜੋਕੀ ਪੀੜ੍ਹੀ ਨੂੰ ਬੇਰੁਜ਼ਗਾਰੀ, ਨਸ਼ਾਖੋਰੀ ਅਤੇ ਭ੍ਰਿਸ਼ਟਾਚਾਰ, ਜੋ ਸਾਡੇ ਸਮਾਜ ਦੇ ਮੱਥੇ ਕਲੰਕ ਹਨ) ਇਸ ਹਨੇਰੇ ਨੂੰ ਦੂਰ ਕਰਕੇ ਚੰਗੇ ਸਮਾਜ ਦੀ ਸਿਰਜਣਾ ਲਈ ਪ੍ਰਣ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਕੌਣ ਹੈ ਕ੍ਰਿਸ਼ਨਾ ਮਡਿਗਾ, ਜੋ PM ਮੋਦੀ ਦੇ ਮੋਢੇ 'ਤੇ ਸਿਰ ਰੱਖ ਫੁੱਟ-ਫੁੱਟ ਰੋਇਆ? ਦੇਖੋ Emotional Video
ਇਸ ਮੌਕੇ ਹਰਦੀਪ ਸਿੰਘ ਕੰਗ, ਰਵਿੰਦਰ ਸਿੰਘ ਲਾਡੀ, ਜਗਦੀਸ਼ ਕੁਮਾਰ ਜਗਤਪੁਰ, ਗਾਇਕ ਹੈਪੀ ਲੈਰਾ, ਗਾਇਕ ਪੰਮਾ ਲਧਾਣਾ, ਗਾਇਕ ਪਵਿੱਤਰ ਥਿਆੜਾ ਫਰਾਂਸ, ਗੋਲਡੀ ਬਾਵਾ ਪੁਰਤਗਾਲ, ਕੁਲਵਿੰਦਰ ਸੁੰਨੜ, ਸਰਬਜੀਤ ਸਿੰਘ ਜਗਤਪੁਰ, ਸਤਨਾਮ ਸਿੰਘ, ਅਮਰੀਕ ਸਿੰਘ, ਜਸਵੀਰ ਸਿੰਘ ਲੋਧੀਪੁਰ ਬੈਲਜੀਅਮ ਆਦਿ ਨੇ ਵੀ ਸਮੂਹ ਭਾਰਤੀਆਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੰਦਭਾਗੀ ਖ਼ਬਰ : ਇਟਲੀ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 3 ਪੰਜਾਬੀ ਨੌਜਵਾਨਾਂ ਦੀ ਮੌਤ
NEXT STORY