ਮਿਲਾਨ/ਇਟਲੀ (ਸਾਬੀ ਚੀਨੀਆ) : ਦੱਖਣੀ ਇਟਲੀ ਦੇ ਸ਼ਹਿਰ ਏਬੋਲੀ ’ਚ ਪੰਜਾਬਣਾਂ ਮੁਟਿਆਰਾਂ ਵੱਲੋਂ ਸੱਭਿਆਚਾਰਕ ਵੰਨਗੀਆਂ ਨੂੰ ਦਰਸਾਉਂਦਾ ਤੀਆਂ ਦਾ ਮੇਲਾ ਕਰਵਾਇਆ ਗਿਆ। ਇਸ ਮੌਕੇ ਪੰਜਾਬੀ ਸੱਭਿਆਚਾਰ ਦੇ ਪ੍ਰਮੁੱਖ ਅੰਗ ਗਿੱਧੇ ਦੀ ਵਿਲੱਖਣ ਪੇਸ਼ਕਾਰੀ ਦੇਖਣ ਨੂੰ ਮਿਲੀ। ਮੁਟਿਆਰਾਂ ਨੇ ਵੰਨ-ਸੁਵੰਨੀਆਂ ਬੋਲੀਆਂ ਦੇ ਨਾਲ਼ ਖੂਬ ਰੰਗ ਬੰਨ੍ਹਿਆਂ। ਗਿੱਧੇ ਤੇ ਲੋਕ ਬੋਲੀਆਂ ਨਾਲ ਬੱਲੇ ਬੱਲੇ ਕਰਵਾ ਦਿੱਤੀ।

ਇਸ ਮੌਕੇ ਕੋਰੀਓਗਰਾਫੀ ਦੇ ਕਰਵਾਏ ਮੁਕਾਬਲਿਆਂ ਵਿਚ ਜੇਤੂ ਰਹਿਣ ਵਾਲੀਆਂ ਮੁਟਿਆਰਾ ਨੂੰ ਸਨਮਾਨ ਚਿੰਨ੍ਹ ਦੇ ਕੇ ਹੌਸਲਾ ਅਫ਼ਜ਼ਾਈ ਕੀਤੀ ਗਈ। ਪੀ. ਬੀ. ਕੇ. ਪਤੈਂਨਤੈ ਅਤੇ ਮੈਂਗੜਾ ਪਰਿਵਾਰ ਦੇ ਸਹਿਯੋਗ ਨਾਲ ਕਰਵਾਏ ਮੇਲੇ ਨੂੰ ਆਉਂਦੇ ਸਮੇਂ ਲਈ ਯਾਦਾਂ ’ਚ ਸੰਭਾਲ ਕੇ ਰੱਖਿਆ ਜਾਵੇਗਾ। ਇਸ ਮੌਕੇ ਖੁਸ਼ੀ ਵਿਚ ਖੀਵੀਆਂ ਹੋਈਆਂ ਮੁਟਿਆਰਾਂ ਨੇ ਆਖਿਆ ਕਿ ਵਿਦੇਸ਼ਾਂ ਵਿਚ ਅਜਿਹੇ ਪ੍ਰੋਗਰਾਮ ਉਲੀਕਣੇ ਮੁਸ਼ਕਿਲ ਹੁੰਦੇ ਹਨ ਪਰ ਸਭ ਵੱਲੋਂ ਦਿੱਤੇ ਸਹਿਯੋਗ ਲਈ ਦਿਲੋਂ ਧੰਨਵਾਦੀ ਹਨ।

ਇਟਲੀ : ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੱਚਿਆਂ ਦੇ ਹੋਏ ਗੁਰਮਤਿ ਗਿਆਨ ਮੁਕਾਬਲੇ
NEXT STORY