ਮੁੰਬਈ- ਭਾਰਤੀ ਹੋਵੇ ਜਾਂ ਪੱਛਮੀ ਮੁਟਿਆਰਾਂ ਅਤੇ ਔਰਤਾਂ ਨੂੰ ਮਲਟੀਕਲਰ ਡਰੈੱਸ ਬਹੁਤ ਪਸੰਦ ਆ ਰਹੇ ਹਨ। ਖਾਸ ਕਰ ਕੇ ਗਰਮੀਆਂ ਦੇ ਮੌਸਮ ਵਿਚ ਜ਼ਿਆਦਾਤਰ ਮੁਟਿਆਰਾਂ ਅਤੇ ਔਰਤਾਂ ਨੂੰ ਮਲਟੀਕਲਰ ਡ੍ਰੈਸਿਜ਼ ਵਿਚ ਦੇਖਿਆ ਜਾ ਸਕਦਾ ਹੈ।
ਜਿਥੇ ਭਾਰਤੀ ਪਰਿਹਾਵੇ ਵਿਚ ਮੁਟਿਆਰਾਂ ਨੂੰ ਮਲਟੀਕਲਰ ਸੂਟ, ਸਾੜ੍ਹੀ ਅਤੇ ਲਹਿੰਗਾ-ਚੋਲੀ ਵਿਚ ਦੇਖਿਆ ਜਾ ਸਕਦਾ ਹੈ, ਉਥੇ ਪੱਛਮੀ ਪਹਿਰਾਵੇ ਵਿਚ ਉਨ੍ਹਾਂ ਨੂੰ ਮਲਟੀਕਲਰ ਫਰਾਕ, ਡ੍ਰੈਸਿਜ਼, ਗਾਊਨ ਅਤੇ ਟਾਪ ਆਦਿ ਬਹੁਤ ਪਸੰਦ ਆ ਰਹੇ ਹਨ। ਅੱਜਕਲ ਇਹ ਡ੍ਰੈਸਿਜ਼ ਬਹੁਤ ਟਰੈਂਡ ਵਿਚ ਹਨ। ਜ਼ਿਆਦਾਤਰ ਮੁਟਿਆਰਾਂ ਨੂੰ ਮਲਟੀਕਲਰ ਫਰਾਕ ਅਤੇ ਟਾਪ ਵਿਚ ਦੇਖਿਆ ਜਾ ਸਕਦਾ ਹੈ। ਮਲਟੀਕਲਰ ਹੋਣ ਕਾਰਨ ਮੁਟਿਆਰਾਂ ਅਤੇ ਔਰਤਾਂ ਇਨ੍ਹਾਂ ਨਾਲ ਬਾਟਮ ਅਤੇ ਜੀਨਸ ਦੇ ਨਾਲ-ਨਾਲ ਆਪਣੀ ਪਸੰਦ ਦੀਆਂ ਵੱਖਰੇ-ਵੱਖਰੇ ਰੰਗ ਦੀਆਂ ਪੈਂਟਾਂ, ਪਲਾਜ਼ੋ, ਫਲੇਅਰ, ਲੈਗਿੰਗ ਆਦਿ ਨੂੰ ਟਰਾਈ ਕਰ ਰਹੀਆਂ ਹਨ। ਇਨ੍ਹਾਂ ਦੀ ਖਾਸੀਅਤ ਇਹ ਹੈ ਕਿ ਬਾਟਮ ਵਿਚ ਇਨ੍ਹਾਂ ਨਾਲ ਵ੍ਹਾਈਟ ਅਤੇ ਬਲੈਕ ਤੋਂ ਲੈ ਕੇ ਹਰ ਰੰਗ ਜਚਦਾ ਹੈ। ਇਹ ਡ੍ਰੈਸਿਜ਼ ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇਣ ਦੇ ਨਾਲ-ਨਾਲ ਉਨ੍ਹਾਂ ਦਾ ਆਤਮਵਿਸ਼ਵਾਸ ਵੀ ਵਧਾਉਂਦੇ ਹਨ।
ਗਰਮੀ ਅਤੇ ਧੁੱਪ ਵਿਚ ਇਸ ਤਰ੍ਹਾਂ ਦੇ ਡ੍ਰੈਸਿਜ਼ ਮੁਟਿਆਰਾਂ ਨੂੰ ਫਰੈੱਸ਼ ਲੁਕ ਦਿੰਦੇ ਹਨ। ਇਨ੍ਹਾਂ ਡ੍ਰੈਸਿਜ਼ ਨੂੰ ਮੁਟਿਆਰਾਂ ਹਰ ਮੌਕੇ ’ਤੇ ਪਹਿਨ ਸਕਦੀਆਂ ਹਨ। ਇਹ ਡ੍ਰੈਸਿਜ਼ ਵੱਖ-ਵੱਖ ਡਿਜ਼ਾਈਨਾਂ ਅਤੇ ਪੈਟਰਨ ਵਿਚ ਆਉਂਦੇ ਹਨ। ਮਲਟੀਕਲਰ ਡਰੈੱਸ ਕਈ ਤਰ੍ਹਾਂ ਦੇ ਹੁੰਦੇ ਹਨ ਜਿਵੇਂ ਪ੍ਰਿੰਟਿਡ, ਐਂਬ੍ਰਾਇਰਡੀ ਅਤੇ ਪੈਚਵਰਕ ਆਦਿ। ਮੁਟਿਆਰਾਂ ਇਨ੍ਹਾਂ ਨਾਲ ਤਰ੍ਹਾਂ-ਤਰ੍ਹਾਂ ਦੀ ਅਸੈਸਰੀਜ਼ ਨੂੰ ਵੀ ਟਰਾਈ ਕਰ ਰਹੀਆਂ ਹਨ। ਦੂਜੇ ਪਾਸੇ ਮੁਟਿਆਰਾਂ ਨੂੰ ਇਨ੍ਹਾਂ ਨਾਲ ਮਲਟੀਕਲਰ ਚੂੜੀਆਂ, ਝੁਮਕੇ ਅਤੇ ਪਰਸ ਆਦਿ ਵੀ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ ਜੋ ਉਨ੍ਹਾਂ ਦੀ ਲੁਕ ਨੂੰ ਕੰਪਲੀਟ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਹੋਰ ਵੀ ਸੁੰਦਰ ਬਣਾਉਂਦੇ ਹਨ।
ਔਰਤਾਂ ਨੂੰ ਪਸੰਦ ਆ ਰਹੇ ਕਾਲਰ ਡਿਜ਼ਾਈਨ ਦੇ ਪਾਰਟੀ ਵੀਅਰ ਕੌਰਡ ਸੈੱਟ
NEXT STORY