ਨਵੀਂ ਦਿੱਲੀ — ਨਿਯਮਿਤ ਬਚਤ ਕਰਨ ਅਤੇ ਇਸ ਨੂੰ ਆਦਤ ਬਣਾਉਣ ਲਈ ਰਿਕਰਿੰਗ ਡਿਪਾਜ਼ਿਟ ਇਕ ਵਧਿਆ ਤਰੀਕਾ ਹੈ। ਖਾਸ ਗੱਲ ਇਹ ਹੈ ਕਿ ਇਸ ਵਿਚ ਫਿਕਸਡ ਡਿਪਾਜ਼ਿਟ ਦੀ ਤਰ੍ਹਾਂ ਤੈਅ ਸਮੇਂ ਤੱਕ ਲਈ ਰਾਸ਼ੀ ਜਮ੍ਹਾਂ ਰੱਖਣ ਦੀ ਬੰਦਿਸ਼ ਨਹੀਂ ਹੁੰਦੀ। ਜ਼ਰੂਰਤ ਪੈਣ 'ਤੇ ਪੈਸਾ ਕਢਵਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਵਿਆਜ ਤੋਂ ਵੀ ਕਮਾਈ ਹੁੰਦੀ ਹੈ। ਬੈਂਕ ਜਾਂ ਪੋਸਟ ਆਫਿਸ(ਡਾਕਖਾਣਾ) ਵਿਚ ਆਰ.ਡੀ. ਖਾਤਾ ਖੁੱਲਵਾਇਆ ਜਾ ਸਕਦਾ ਹੈ। ਇਹ ਛੋਟੇ-ਛੋਟੇ ਨਿਵੇਸ਼ ਲਈ ਸਭ ਤੋਂ ਵਧੀਆ ਮਾਧਿਅਮ ਹੈ। ਜ਼ਿਕਰਯੋਗ ਹੈ ਕਿ ਪੋਸਟ ਆਫਿਸ ਵਿਚ ਆਰ.ਡੀ. ਘੱਟੋ-ਘੱਟ 5 ਸਾਲ ਲਈ ਖੋਲ੍ਹੀ ਜਾ ਸਕਦੀ ਹੈ। ਪੋਸਟ ਆਫਿਸ ਆਰ.ਡੀ. 'ਤੇ 6.9 ਫੀਸਦੀ ਵਿਆਜ ਮਿਲਦਾ ਹੈ। ਹਾਲਾਂਕਿ ਸਰਕਾਰ ਤਿਮਾਹੀ ਦੇ ਆਧਾਰ 'ਤੇ ਵਿਆਜ ਦਰ ਦਾ ਐਲਾਨ ਕਰਦੀ ਰਹਿੰਦੀ ਹੈ।
ਇਸ ਸਮੇਂ ਤੱਕ ਜੁੜਦਾ ਹੈ ਆਰ.ਡੀ. 'ਚ ਵਿਆਜ
ਹਰ ਤਿੰਨ ਮਹੀਨੇ ਬਾਅਦ ਪੋਸਟ ਆਫਿਸ ਆਰ.ਡੀ. 'ਚ ਵਿਆਜ ਜੁੜ ਜਾਂਦਾ ਹੈ। ਲੋਕਾਂ ਨੂੰ ਇਸ ਮਾਮਲੇ ਵਿਚ ਭਰਮ ਹੀ ਰਹਿੰਦਾ ਹੈ ਕਿ ਉਨ੍ਹਾਂ ਨੂੰ ਪੋਸਟ ਆਫਿਸ ਆਰ.ਡੀ. 'ਤੇ ਟੈਕਸ ਦੇਣਾ ਪਵੇਗਾ ਜਾਂ ਨਹੀਂ।
ਮਿਲੇਗੀ ਟੈਕਸ ਤੋਂ ਛੋਟ?
ਦਰਅਸਲ ਆਰ.ਡੀ. 'ਚ ਜਮ੍ਹਾ ਰਾਸ਼ੀ 'ਤੇ ਟੈਕਸ 'ਚ ਛੋਟ ਨਹੀਂ ਮਿਲਦੀ। ਆਰ.ਡੀ. 'ਤੇ ਮਿਲਣ ਵਾਲੇ ਵਿਆਜ 'ਤੇ ਟੈਕਸ ਲਗਾਇਆ ਜਾਂਦਾ ਹੈ। ਯਾਨੀ ਜੇਕਰ ਆਰ.ਡੀ. 'ਤੇ ਹੋਣ ਵਾਲਾ ਲਾਭ ਟੈਕਸ ਛੋਟ ਦੀ ਸੀਮਾ ਤੋਂ ਜ਼ਿਆਦਾ ਹੈ ਤਾਂ ਉਸ 'ਤੇ ਟੈਕਸ ਲੱਗੇਗਾ। ਹਾਲਾਂਕਿ ਇਸ 'ਤੇ ਟੀ.ਡੀ.ਐੱਸ. ਨਹੀਂ ਕੱਟਿਆ ਜਾਂਦਾ ਹੈ।
ਪੋਸਟ ਆਫਿਸ ਵਿਚ ਆਰ.ਡੀ. ਕੋਈ ਵੀ ਵਿਅਕਤੀ ਖੁੱਲ੍ਹਵਾ ਸਕਦਾ ਹੈ। ਖਾਤਾ ਬੰਦ ਹੋਣ ਦੇ ਦੋ ਮਹੀਨੇ ਬਾਅਦ ਦੀ ਮਿਆਦ ਅੰਦਰ ਇਸ ਨੂੰ ਰਿਵਾਈਵ ਵੀ ਕੀਤਾ ਜਾ ਸਕਦਾ ਹੈ। ਇਸ ਲਈ ਸੰਬੰਧਿਤ ਪੋਸਟ ਆਫਿਸ ਵਿਚ ਜਾ ਕੇ ਫਾਰਮ ਭਰਨਾ ਹੁੰਦਾ ਹੈ ਅਤੇ ਜੁਰਮਾਨਾ ਭਰਨ ਤੋਂ ਬਾਅਦ ਖਾਤਾ ਦੁਬਾਰਾ ਸ਼ੁਰੂ ਹੋ ਜਾਂਦਾ ਹੈ।
ਕਰਨਾ ਚਾਹੁੰਦੇ ਹੋ ਇਕੁਇਟੀ ਡੈਰੀਵੇਟਿਵਸ ਮਾਰਕਿਟ 'ਚ ਨਿਵੇਸ਼, ਜਾਣੋ ਕੁਝ ਖਾਸ ਗੱਲਾਂ
NEXT STORY